ਭਾਰਤ ਨੇ ਆਪਣੇ ਪਾਰੀ ਐਲਾਨੀ, ਬੰਗਲਾਦੇਸ਼ ਖਿਲਾਫ 241 ਦੌੜਾਂ ਨਾਲ ਬਣਾਈ ਬੜ੍ਹਤ

by mediateam

ਕੋਲਕਾਤਾ-  ਇਸ਼ਾਂਤ ਸ਼ਰਮਾ ਦੀ ਅਗਵਾਈ 'ਚ ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਗੁਲਾਬੀ ਗੇਂਦ ਨਾਲ ਖਤਰਨਾਕ ਗੇਂਦਬਾਜ਼ੀ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਰਕੇ ਬੰਗਲਾਦੇਸ਼ ਨੂੰ 106 ਦੌੜਾਂ 'ਤੇ ਆਲ ਆਊਟ ਕਰ ਦਿੱਤਾ। ਹੁਣ ਦੂਜੇ ਦਿਨ ਦੀ ਖੇਡ  ਦੌਰਾਨ ਭਾਰਤ ਨੇ 9 ਵਿਕਟਾਂ ਦੇ ਨੁਕਸਾਨ 'ਤੇ 347 ਦੌੜਾਂ ਬਣਾਕੇ ਆਪਣੀ ਪਾਰੀ ਐਲਾਨ ਦਿੱਤੀ। ਇਸ ਤਰ੍ਹਾਂ ਭਾਰਤ ਨੇ ਬੰਗਲਾਦੇਸ਼ ਖਿਲਾਫ 241 ਦੌੜਾਂ ਦੀ ਬੜ੍ਹਤ ਬਣਾ ਲਈ ਹੈ।


ਦੂਜੇ ਦਿਨ ਭਾਰਤ ਦਾ ਚੌਥਾ ਵਿਕਟ ਅਜਿੰਕਯ ਰਹਾਨੇ ਦੇ ਰੂਪ 'ਚ ਡਿੱਗਾÍ ਰਹਾਨੇ 51 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਿਆ। ਰਹਾਨੇ ਨੇ ਆਪਣੀ ਪਾਰੀ ਦੇ ਦੌਰਾਨ 7 ਚੌਕੇ ਲਾਏ। ਇਸ ਦੌਰਾਨ ਕੋਹਲੀ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਆਪਣੇ ਟੈਸਟ ਕਰੀਅਰ ਦਾ 27ਵਾਂ ਸੈਂਕੜਾ ਜੜਿਆ। ਭਾਰਤ ਦਾ 5ਵਾਂ ਵਿਕਟ ਰਵਿੰਦਰ ਜਡੇਜਾ ਦੇ ਰੂਪ 'ਚ ਡਿੱਗਾ। ਰਵਿੰਦਰ ਜਡੇਜਾ 12 ਦੌੜਾਂ ਦੇ ਨਿੱਜੀ ਸਕੋਰ 'ਤੇ ਅਬੂ ਜਾਇਦ ਵੱਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਏ। ਭਾਰਤ ਦਾ 6ਵਾਂ ਵਿਕਟ ਵਿਰਾਟ ਕੋਹਲੀ ਦੇ ਰੂਪ 'ਚ ਡਿੱਗਾ। ਕੋਹਲੀ ਨੇ ਸ਼ਾਨਦਾਰ 136 ਦੌੜਾਂ ਦੀ ਪਾਰੀ ਖੇਡੀ। ਕੋਹਲੀ ਨੇ ਇਸ ਦੌਰਾਨ 18 ਚੌਕੇ ਲਾਏ। ਉਹ ਇਬਾਦਤ ਹੁਸੈਨ ਦੀ ਗੇਂਦ 'ਤੇ ਸ਼ਾਦਮਾਨ ਇਸਲਾਮ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਭਾਰਤ ਨੂੰ 7ਵਾਂ ਝਟਕਾ ਉਦੋਂ ਲੱਗਾ ਜਦੋਂ ਅਸ਼ਵਿਨ 9 ਦੌੜਾਂ ਦੇ ਨਿੱਜੀ ਸਕੋਰ 'ਤੇ ਅਲ-ਅਮੀਨ ਵਲੋਂ ਐੱਲ.ਬੀ.ਡਬਲਿਊ. ਆਊਟ ਹੋ ਗਿਆ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।