Bigg Boss 13: ਖੁੱਲ੍ਹ ਕੇ ਸਾਹਮਣੇ ਆ ਹੀ ਗਈ ਹਿਮਾਂਸ਼ੀ ਤੇ ਸ਼ਹਿਨਾਜ਼ ਦੀ ਪੁਰਾਣੀ ਦੁਸ਼ਮਣੀ, ਹੋਈਆਂ ਹੱਥੋਪਾਈ

by

Bigg Boss: 'ਬਿੱਗ ਬੌਸ 13' ਦੀ ਸਭ ਤੋਂ ਵੱਡੀ ਐਂਟਰਟੇਨਰ ਸ਼ਹਿਨਾਜ਼ ਗਿੱਲ ਤੇ ਹਿਮਾਂਸ਼ੀ ਖੁਰਾਨਾ ਪੁਰਾਣੀਆਂ ਦੁਸ਼ਮਣ ਹਨ, ਇਹ ਗੱਲ ਸਾਰੇ ਜਾਣਦੇ ਹਨ। ਪਰ ਸ਼ੋਅ 'ਚ ਦੋਵਾਂ ਨੇ ਇਕ-ਦੂਸਰੇ ਤੋਂ ਦੂਰੀ ਬਣਾ ਰੱਖੀ ਸੀ ਤਾਂ ਜੋ ਕਿਸੇ ਵੀ ਗੱਲ 'ਤੇ ਝਗੜ ਨਾ ਹੋਵੇ। ਹਿਮਾਂਸ਼ੀ ਦਾ ਆਏ ਹੋਏ ਸੋਅ 'ਚ ਦੋ ਹਫ਼ਤੇ ਹੋ ਚੁੱਕੇ ਹਨ ਪਰ ਉਨ੍ਹਾਂ ਸ਼ਹਿਨਾਜ਼ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਨਾ ਹੋਵੇ। ਹਿਮਾਂਸ਼ੀ ਨੂੰ ਸ਼ੋਅ 'ਚ ਆਇਆਂ ਦੋ ਹਫ਼ਤੇ ਹੋ ਚੁੱਕੇ ਹਨ ਪਰ ਉਨ੍ਹਾਂ ਸ਼ਹਿਨਾਜ਼ ਨਾਲ ਠੀਕ ਤਰ੍ਹਾਂ ਗੱਲ ਨਹੀਂ ਕੀਤੀ। ਹਾਲਾਂਕਿ ਸ਼ਹਿਨਾਜ਼ ਨੇ ਉਨ੍ਹਾਂ ਨਾਲ ਦੋਸਤੀ ਕਰਨ ਦੀ ਕੋਸ਼ਿਸ਼ ਕੀਤੀ ਪਰ ਹਿਮਾਂਸ਼ੀ ਨੇ ਮਾਫ਼ ਕਰਨ ਤੋਂ ਇਨਕਾਰ ਕਰ ਦਿੱਤਾ।

ਦੋ ਹਫ਼ਤਿਆਂ 'ਚ ਨਾ ਸ਼ਹਿਨਾਜ਼ ਨੂੰ ਹਿਮਾਂਸ਼ੀ ਨਾਲ...ਨਾ ਹਿਮਾਂਸ਼ੀ ਨੂੰ ਸ਼ਹਿਨਾਜ਼ ਨਾਲ ਪੰਗਾ ਲੈਂਦਿਆਂ ਦੇਖਿਆ ਗਿਆ। ਹੁਣ ਦੋਵਾਂ ਦੀ ਦੁਸ਼ਮਣੀ ਖੁੱਲ੍ਹ ਕੇ ਸਾਹਮਣੇ ਆਉਣ ਵਾਲੀ ਹੈ। ਇੰਨਾ ਹੀ ਨਹੀਂ ਅਪਕਮਿੰਗ ਐਪੀਸੋਡ 'ਚ ਦੋਵਾਂ ਵਿਚਕਾਰ ਹੱਥੋਪਾਈ ਹੁੰਦੀ ਦਿਸੇਗੀ। ਅਸਲ ਵਿਚ ਇਸ ਹਫ਼ਤੇ ਹੋਏ ਸ਼ਹਿਨਾਜ਼ ਦੇ ਸਵੰਯਬਰ ਟਾਸਕ 'ਚ ਘਰਵਾਲਿਆਂ ਵਿਚਕਾਰ ਕਾਫ਼ੀ ਖਿੱਚੋਤਾਣ ਦੇਖੀ ਗਈ। ਜਿੱਥੇ ਇਕ ਪਾਸੇ ਸਿਧਾਰਥ ਤੇ ਆਸਿਮ ਗੁੱਸੇ 'ਚ ਬੇਕਾਬੂ ਹੁੰਦੇ ਦਿਸੇ। ਉੱਥੇ ਹੀ ਦੋਵਾਂ ਦਾ ਝਗੜਾ ਸੁਲਝਾਉਣ ਕਾਰਨ ਘਰਵਾਲੇ ਤਿੰਨ ਗਰੁੱਪਾਂ 'ਚ ਵੰਡੇ ਗਏ। ਇਕ ਗਰੁੱਪ ਉਹ ਜੋ ਸਿਧਾਰਥ ਦੇ ਨਾਲ ਹੈ, ਇਕ ਉਹ ਜੋ ਆਸਿਮ ਦੇ ਨਾਲ ਤੇ ਉਹ ਜੋ ਇਸ ਲਾੜੀ 'ਚ ਪਏ ਹੀ ਨਹੀਂ।

ਟਾਸਕ ਦੌਰਾਨ ਘਰਵਾਲਿਆਂ ਨੇ ਦੋਸ਼ ਲਗਾਇਆ ਕਿ ਹਿਮਾਂਸ਼ੀ ਨੇ ਆਸਿਮ ਨੂੰ ਸਿਰ ਚੜ੍ਹਾਇਆ ਹੋਇਆ ਹੈ, ਇਸੇ ਲਈ ਉਹ ਇੰਨਾ ਅਗ੍ਰੈਸਿਵ ਹੋ ਰਹੇ ਹਨ। ਉੱਥੇ ਹੀ ਸ਼ੈਫਾਲੀ, ਆਰਤੀ ਤੇ ਹਿਮਾਂਸ਼ੀ ਨੇ ਸਨਾ 'ਤੇ ਸਿਧਾਰਥ ਤੇ ਆਸਿਮ ਵਿਚਕਾਰ ਅੱਗ ਲਾਉਣ ਦਾ ਦੋਸ਼ ਲਗਾਇਆ। ਅਪਕਮਿੰਗ ਐਪੀਸੋਡ 'ਚ ਦਿਖਾਇਆ ਜਾਵੇਗਾ ਕਿ ਹਿਮਾਂਸ਼ੀ ਤੇ ਸ਼ਹਿਨਾਜ਼ ਕਿਸੇ ਗੱਲ 'ਤੇ ਆਹਮੋ-ਸਾਹਮਣੇ ਆ ਜਾਣਗੀਆਂ। ਹਿਮਾਂਸ਼ੀ, ਸ਼ਹਿਨਾਜ਼ ਨੂੰ ਕਹੇਗੀ ਕਿ 'ਬਾਹਰ ਛੱਡ ਦਿੱਤਾ ਸੀ ਨਾ ਤੈਨੂੰ'। ਇਸ ਤੋਂ ਬਾਅਦ ਸ਼ਹਿਨਾਜ਼, ਹਿਮਾਂਸ਼ੀ 'ਤੇ ਬੁਰੀ ਤਰ੍ਹਾਂ ਭੜਕ ਜਾਵੇਗੀ ਤੇ ਦੋਵਾਂ ਵਿਚਕਾਰ ਤਿੱਖੀ ਬਹਿਸ ਹੋਵੇਗੀ। ਇਸ ਦੌਰਾਨ ਹਿਮਾਂਸ਼ੀ ਆਪਣਾ ਆਪਾ ਖੋ ਦੇਵੇਗੀ ਤੇ ਸ਼ਹਿਨਾਜ਼ ਨੂੰ ਧੱਕਾ ਮਾਰ ਦੇਵੇਗੀ।

Video Link: https://www.instagram.com/p/B5JuzHbFcRa/?utm_source=ig_web_copy_link

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।