‘ਇਟਸ ਮਾਈ ਟਾਈਮ’ ‘ਚ ਸੁੱਖੀ ਮਾਨ ਨਾਲ ਨਜ਼ਰ ਆਵੇਗੀ ਹਿਮਾਂਸ਼ੀ ਖੁਰਾਨਾ

by

ਜਲੰਧਰ — ਪਾਲੀਵੁੱਡ ਅਦਾਕਾਰਾ ਤੇ ਮਾਡਲ ਹਿਮਾਂਸ਼ੀ ਖੁਰਾਣਾ ਇਕ ਰਿਐਲਿਟੀ ਸ਼ੋਅ ਕਾਰਨ ਇਨ੍ਹੀਂ ਦਿਨੀਂ ਖੂਬ ਚਰਚਾ 'ਚ ਹੈ ਕਿਉਂਕਿ ਇਸ ਸ਼ੋਅ 'ਚ ਪੰਜਾਬ ਦੀਆਂ ਦੋ ਮੁਟਿਆਰਾਂ ਹਿਮਾਂਸ਼ੀ ਖੁਰਾਨਾ ਅਤੇ ਸ਼ਹਿਨਾਜ਼ ਕੌਰ ਗਿੱਲ ਨਜ਼ਰ ਆ ਰਹੀਆਂ ਹਨ। ਇਸ ਸ਼ੋਅ ਤੋਂ ਬਾਅਦ ਹਿਮਾਂਸ਼ੀ ਖੁਰਾਣਾ ਕਈ ਪ੍ਰੋਜੈਕਟਸ 'ਚ ਨਜ਼ਰ ਆਉਣ ਵਾਲੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟਰ ਸਾਂਝਾ ਕੀਤਾ ਹੈ। ਹਿਮਾਂਸ਼ੀ ਖੁਰਾਣਾ ਗੀਤ 'ਇਟਸ ਮਾਈ ਟਾਈਮ' 'ਚ ਮਾਡਲਿੰਗ ਕਰਦੀ ਹੋਈ ਨਜ਼ਰ ਆਏਗੀ। ਇਸ ਗੀਤ ਨੂੰ ਸੁੱਖੀ ਮਾਨ ਆਪਣੀ ਆਵਾਜ਼ ਨਾਲ ਸ਼ਿੰਗਾਰਨਗੇ, ਜਦੋਂਕਿ ਗੀਤ ਦੇ ਬੋਲ ਵਿੰਦਰ ਨੱਥੂਮਾਜਰਾ ਨੇ ਲਿਖੇ ਹਨ।

ਦੱਸ ਦਈਏ ਕਿ 'ਇਟਸ ਮਾਈ ਟਾਈਮ' ਗੀਤ ਨੂੰ ਮਿਊਜ਼ਿਕ ਗੋਲਡ ਬੁਆਏ ਨੇ ਦਿੱਤਾ ਹੈ। ਇਹ ਗੀਤ 25 ਨਵੰਬਰ ਨੂੰ ਸਰੋਤਿਆਂ ਦੇ ਰੂ-ਬ-ਰੂ ਹੋਵੇਗਾ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹਿਮਾਂਸ਼ੀ ਖੁਰਾਨਾ ਲਗਾਤਾਰ ਪੰਜਾਬੀ ਇੰਡਸਟਰੀ 'ਚ ਸਰਗਰਮ ਹੈ ਅਤੇ ਉਹ ਕਈ ਗੀਤਾਂ 'ਚ ਨਜ਼ਰ ਆ ਚੁੱਕੀ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।