ਨਵੀਂ ਦਿੱਲੀ: 'ਬਿੱਗ ਬੌਸ 13' ਦੇ ਦੋ ਪੱਕੇ ਦੋਸਤ ਆਸਿਮ ਰਿਆਜ਼ ਤੇ ਸਿਧਾਰਥ ਸ਼ੁਕਲਾ ਦੀ ਦੋਸਤੀ 'ਚ ਇਕ ਵਾਰ ਫਿਰ ਤਰੇੜ ਪੈਣ ਵਾਲੀ ਹੈ। ਬੀਤੇ ਕੁਝ ਦਿਨਾਂ ਤੋਂ ਆਸਿਮ ਤੇ ਸਿਧਾਰਥ ਵਿਚਕਾਰ ਸਭ ਕੁਝ ਠੀਕ ਨਹੀਂ ਹੈ। ਇਕ ਟਾਸਕ ਦੌਰਾਨ ਦੋਵਾਂ ਵਿਚਕਾਰ ਜ਼ਬਰਦਸਤ ਝਗੜਾ ਹੋਇਆ, ਗੱਲ ਹੱਥੋਪਾਈ ਤਕ ਪਹੁੰਚ ਗਈ ਪਰ ਇਸ ਵੀਕੈਂਡ ਕਾ ਵਾਰ 'ਚ ਮੁੜ ਸਭ ਠੀਕ ਹੋ ਗਿਆ। ਦੋਵਾਂ ਨੇ ਇਕ-ਦੂਸਰੇ ਨੂੰ ਗਲ਼ੇ ਲਗਾਇਆ ਤੇ ਦੋਸਤ ਬਣ ਗਏ। ਪਰ ਅੱਜ ਦੇ ਐਪੀਸੋਡ 'ਚ ਦੋਵੇਂ ਮੁੜ ਭਿੜਦੇ ਹੋਏ ਨਜ਼ਰ ਆਉਣ ਵਾਲੇ ਹਨ ਤੇ ਗੱਲ ਮੁੜ ਹੱਥੋਪਾਈ ਤਕ ਪਹੁੰਚ ਜਾਵੇਗੀ।
ਅਸਲ ਵਿਚ ਅੱਜ ਬਿੱਗ ਬੌਸ ਦੇ ਘਰ ਸ਼ਹਿਨਾਜ਼ ਗਿੱਲ ਦਾ ਸਵਯੰਬਰ ਰਚਾਇਆ ਜਾਵੇਗਾ। ਇਸ ਦੌਰਾਨ ਸ਼ਹਿਨਾਜ਼ ਸਿਧਾਰਥ ਨੂੰ ਫਲ਼ ਕੱਟ ਕੇ ਲਿਆਉਣ ਲਈ ਕਹੇਗੀ। ਸਿਧਾਰਥ ਕਿਚਨ 'ਚ ਜਾ ਕੇ ਆਸਿਮ ਦੇ ਹੱਥੋਂ ਸੰਤਰਾ ਲੈ ਲੈਣਗੇ ਤੇ ਇਸੇ ਗੱਲ 'ਤੇ ਉਹ ਭੜਕ ਜਾਣਗੇ। ਗੱਲ ਇੰਨੀ ਵਧ ਜਾਵੇਗੀ ਕਿ ਆਸਿਮ, ਸਿਧਾਰਥ ਨੂੰ ਹਲਕਾ ਜਿਹਾ ਧੱਕਾ ਮਾਰ ਦੇਣਗੇ। ਇਸ ਤੋਂ ਬਾਅਦ ਸਿਧਾਰਥ ਵੀ ਉਨ੍ਹਾਂ 'ਤੇ ਰੱਜ ਕੇ ਵਰ੍ਹਣਗੇ ਤੇ ਦੋਵੇਂ ਧੱਕਾ-ਮੁੱਕੀ 'ਤੇ ਉਤਰ ਆਉਣਗੇ।
ਦੇਖੋ ਵੀਡੀਓ: https://www.instagram.com/p/B5BF4fFgxan/?utm_source=ig_web_copy_link
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।