IND vs BAN: ਮਯੰਕ ਨੇ ਲਾਇਆ ਆਪਣੇ ਟੈਸਟ ਕਰੀਅਰ ਦਾ ਦੂਜਾ ਦੋਹਰਾ ਸੈਂਕੜਾ

by

ਇੰਦੌਰ - ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਟੈਸਟ ਮੈਚ ਇੰਦੌਰ ਦੇ ਹੋਲਕਰ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਪਹਿਲੇ ਦਿਨ ਪਹਿਲਾਂ ਬੱਲੇਬਾਜ਼ੀ ਕਰਨ ਆਈ ਬੰਗਲਾਦੇਸ਼ ਦੀ ਟੀਮ ਨੂੰ ਭਾਰਤ ਨੇ 150 ਦੌੜਾਂ ਦੇ ਨਿੱਜੀ ਸਕੋਰ 'ਤੇ ਆਲਆਊਟ ਕਰ ਦਿੱਤਾ ਹੈ। ਭਾਰਤ ਨੂੰ ਦੂਜੇ ਦਿਨ ਦੀ ਖੇਡ ਦੇ ਦੌਰਾਨ ਜ਼ੋਰਦਾਰ ਝਟਕਾ ਉਦੋਂ ਲੱਗਾ ਜਦੋਂ ਭਾਰਤ ਦੇ ਸਲਾਮੀ ਬੱਲੇਬਾਜ਼ ਚੇਤੇਸ਼ਵਰ ਪੁਜਾਰਾ 54 ਦੌੜਾਂ ਦੇ ਨਿੱਜੀ ਸਕੋਰ 'ਤੇ ਅਬੁ ਜਾਇਦ ਦੀ ਗੇਂਦ 'ਤੇ ਸੈਫ ਹਸਨ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਖੇਡਣ ਆਏ ਭਾਰਤ ਦੇ ਸਲਾਮੀ ਬੱਲੇਬਾਜ਼ ਵਿਰਾਟ ਕੋਹਲੀ ਆਪਣਾ ਖਾਤਾ ਵੀ ਨਾ ਖੋਲ੍ਹ ਸਕੇ ਅਤੇ 0 ਦੇ ਨਿੱਜੀ ਸਕੋਰ 'ਤੇ ਬੰਗਲਾਦੇਸ਼ ਦੇ ਅਬੂ ਜਾਏਦ ਵੱਲੋਂ ਐੱਲ. ਬੀ. ਡਬਲਿਊ. ਆਊਟ ਹੋ ਕੇ ਪਵੇਲੀਅਨ ਪਰਤ ਗਏ। ਇਸ ਦੌਰਾਨ ਮਯੰਕ ਅਗਲਵਾਲ ਨੇ ਆਪਣੇ ਟੈਸਟ ਕਰੀਅਰ ਦਾ ਤੀਜਾ ਸੈਂਕੜਾ ਲਾਇਆ। ਮਯੰਕ ਨੇ ਆਪਣੇ ਇਸ ਸੈਂਕੜੇ 'ਚ 15 ਚੌਕੇ ਅਤੇ 1 ਛੱਕਾ ਲਾਇਆ। ਭਾਰਤ ਦਾ ਚੌਥਾ ਵਿਕਟ ਅਜਿੰਕਯ ਰਹਾਨੇ ਦੇ ਰੂਪ 'ਚ ਡਿੱਗਾ। ਅਜਿੰਕਯ ਰਹਾਨੇ ਅਬੂ ਜਾਇਦ ਦੀ ਗੇਂਦ 'ਤੇ ਤੈਜੁਲ ਇਸਲਾਮ ਨੂੰ ਕੈਚ ਦੇ ਬੈਠਾ ਤੇ ਪਵੇਲੀਅਨ ਪਰਤ ਗਿਆ। ਰਹਾਨੇ ਨੇ 86 ਦੌੜਾਂ ਦੀ ਆਪਣੀ ਪਾਰੀ 'ਚ 9 ਚੌਕੇ ਲਾਏ। ਓਸ ਤੋਂ ਬਾਦ ਭਾਰਤ ਦੇ ਮਯੰਕ ਅਗਰਵਾਲ ਨੇ ਟੈਸਟ ਕ੍ਰਿਕਟ ਕਰੀਅਰ 'ਚ ਆਪਣਾ ਦੂਜਾ ਦੋਹਰਾ ਸੈਂਕੜਾ ਜੜਿਆ। ਆਪਣੀ ਇਸ ਸ਼ਾਨਦਾਰ ਪਾਰੀ ਦੌਰਾਨ ਮਯੰਕ ਨੇ 25 ਚੌਕੇ ਅਤੇ 5 ਛੱਕੇ ਲਾਏ। ਕ੍ਰੀਜ਼ 'ਤੇ ਮਯੰਕ ਅਗਰਵਾਲ ਅਤੇ ਰਵਿੰਦਰ ਜਡੇਜਾ ਮੌਜੂਦ ਹਨ। 


ਮਯੰਕ ਨੇ ਇਹ ਕਾਰਨਾਮਾ ਆਪਣੇ 8 ਮੈਚ ਵਿਚ ਕਰ ਦਿਖਾਯਾ ਹੈ। ਵਰਿੰਦਰ ਸਹਿਵਾਗ ਨੇ ਤਾਰੀਫ ਕਰਦਿਆਂ ਕਿਹਾ, ਕੇ ਮਯੰਕ ਟੈਸਟ ਕ੍ਰਿਕਟ ਵਿਚ ਇਕ ਵਾਡਾ ਰਿਕਾਰਡ ਬਣਾਉ ਗਏ। ਮਯੰਕ ਨੇ ਆਪਣੇ ੨੦੦ ਰਨ ਛੱਕਾ ਲਗਾ ਕੇ ਪੂਰੇ ਕੀਤੇ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।