Chandrayaan-2 ਨੇ ਭੇਜੀ ਚੰਨ ਦੀ 3 ਡੀ ਫ਼ੋਟੋ, Chandrayaan-3 ਦੀ ਤਿਆਰੀ ਸ਼ੁਰੂ

by

ਨਵੀਂ ਦਿੱਲੀ (Vikram Sehajpal) : ਇਸਰੋ ਨੇ ਚੰਦਰਯਾਨ-3 ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ, ਪਰ ਇਸ ਦੀ ਲਾਂਚਿੰਗ ਵਿੱਚ ਅਜੇ ਕਾਫ਼ੀ ਸਮਾਂ ਬਾਕੀ ਹੈ। ਇਸ ਦੌਰਾਨ ਸਿਰਫ਼ ਲੈਂਡਰ ਅਤੇ ਰੋਵਰ ਹੀ ਭੇਜੇ ਜਾਣਗੇ, ਕਿਉਂਕਿ ਓਰਬਿਟਰ ਪਹਿਲਾਂ ਤੋਂ ਹੀ ਚੰਦਰਮਾ ਦੀ ਓਰਬਿਟ ਵਿੱਚ ਮੌਜੂਦ ਹੈ। ਦੂਜੇ ਪਾਸੇ, ਚੰਦਰਯਾਨ-2 ਦੀ ਤਾਂ, ਉਸ ਵਲੋਂ ਚੰਨ ਦੀ ਖੂਬਸੂਰਤ 3 ਡੀ ਫੋਟੋ ਭੇਜੀ ਗਈ ਹੈ। 

ਚੰਦਰਯਾਨ-2

ਚੰਦਰਯਾਨ-2 ਦੇ ਟੈਰਿਨ ਮੈਪਿੰਗ ਕੈਮਰੇ ਨੇ ਚੰਦਰਮਾ ਦੀ 3 ਡੀ ਤਸਵੀਰ ਭੇਜੀ ਹੈ। ਇਹ ਫੋਟੋਆਂ ਲਗਭਗ 100 ਕਿਲੋਮੀਟਰ ਓਰਬਿਟ ਤੋਂ ਲਈਆਂ ਗਈਆਂ ਹਨ। 

ਇਸ ਤਸਵੀਰ ਵਿੱਚ ਚੰਦਰਮਾ ਉੱਤੇ ਮੌਜੂਦ ਖੱਡੇ, ਲਾਵਾ ਟਿਊਬ (ਭਵਿੱਖ ਵਿੱਚ ਇਨ੍ਹਾਂ ਥਾਂਵਾਂ ਉੱਤੇ ਜੀਵਣ ਦੀਆਂ ਸੰਭਵਨਾਵਾਂ ਹਨ) ਰੀਲੇਸ (ਲਾਵਾ ਟਿਊਬ ਦੇ ਫੱਟਣ ਨਾਲ ਬਣੀ ਹੋਈ ਥਾਂ) ਦੇ ਨਾਲ-ਨਾਲ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹਨ ਜੋ ਭਵਿੱਖ ਦੀ ਖੋਜ ਕਰਨ ਲਈ ਕਾਫ਼ੀ ਮਦਦਗਾਰ ਸਾਬਿਤ ਹੋ ਸਕਦੀਆਂ ਹਨ।

ਚੰਦਰਯਾਨ-3

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਜਲਦ ਹੀ ਚੰਦਰਮਾ ਵੱਲ ਚੰਦਰਯਾਨ-3 ਨੂੰ ਰਵਾਨਾ ਕਰ ਸਕਦਾ ਹੈ। ਜਾਣਕਾਰੀ ਮੁਤਾਬਕ, ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਇਸ ਦੀ ਆਖ਼ਰੀ ਮਿਤੀ ਨਵੰਬਰ 2020 ਤੱਕ ਵੀ ਨਿਰਧਾਰਤ ਕਰ ਦਿੱਤੀ ਗਈ ਹੈ। 

ਦੱਸ ਦੇਈਏ ਕਿ ਸਤੰਬਰ 'ਚ ਇਸਰੋ ਨੇ ਚੰਦਰਯਾਨ-2 ਲੈਂਡਰ ਦੀ ਚੰਨ 'ਤੇ ਸਾਫ਼ਟ ਲੈਂਡਿੰਗ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਸ ਨੂੰ ਸਫ਼ਲਤਾ ਨਹੀਂ ਮਿਲ ਸਕੀ। ਹਾਲਾਂਕਿ, ਓਰਬਿਟਰ ਕੰਮ ਕਰ ਰਿਹਾ ਹੈ ਅਤੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ 7 ਸਾਲਾਂ ਤੱਕ ਵਧੀਆ ਕੰਮ ਕਰਦਾ ਰਹੇਗਾ।