ਪਾਕਿਸਤਾਨ ‘ਚ ਤਾਂ ਖ਼ੂਬ ਗੱਜੇ ਨਵਜੋਤ ਸਿੱਧੂ, ਭਾਰਤ ਆਉਂਦਿਆਂ ਹੀ ਫਿਰ ਹੋ ਗਏ ਖਾਮੋਸ਼

by mediateam

ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ 9 ਨਵੰਬਰ ਨੂੰ ਪਾਕਿਸਤਾਨ 'ਚ ਆਪਣੇ ਦੋਸਤ ਇਮਰਾਨ ਖ਼ਾਨ ਦੇ ਸਾਹਮਣੇ ਖ਼ੂਬ ਗੱਜੇ, ਪਰ ਭਾਰਤ ਵਾਪਸ ਪਰਤਦਿਆਂ ਹੀ 'ਗੁਰੂ' ਫਿਰ ਜਿਵੇਂ 'ਸਾਈਲੈਂਟ ਮੋਡ' 'ਚ ਚੱਲੇ ਗਏ ਹਨ। ਆਪਣੀ ਖ਼ਾਸ ਭਾਸ਼ਨ ਰੈਲੀ ਲਈ ਮਸ਼ਹੂਰ ਗੁਰੂ ਸਿੱਧੂ ਨੇ ਪਾਕਿਸਤਾਨ ਵੱਲੋਂ ਕਰਤਾਰਪੁਰ ਕੋਰੀਡੋਰ ਦੇ ਉਦਘਾਟਨ ਸਮਾਗਮ 'ਚ ਭਾਸ਼ਣ ਦਿੱਤਾ ਤੇ ਆਪਣੇ ਅੰਦਾਜ਼ 'ਚ ਨਜ਼ਰ ਆਏ। ਇਸ ਤੋਂ ਬਾਅਦ ਉਹ ਭਾਰਤ ਪਰਤੇ ਤਾਂ ਫਿਰ ਉਨ੍ਹਾਂ ਦੀ ਖਾਮੋਸ਼ੀ ਬਰਕਰਾਰ ਹੋ ਗਈ। ਕੈਪਟਨ ਅਮਰਿੰਦਰ ਸਿੰਘ ਦੇ ਕੈਬਨਿਟ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਪਿਛਲੇ ਕਰੀਬ ਪੰਜ ਮਹੀਨਿਆਂ ਤੋਂ ਉਹ ਖਾਮੋਸ਼ ਰਹੇ ਹਨ।


ਸਿੱਧੂ ਪ੍ਰਕਾਸ਼ ਪੁਰਬ 'ਤੇ ਵੇਰਕਾ ਦੇ ਗੁਰਦੁਆਰਾ ਸਾਹਿਬ 'ਚ ਧਿਆਨ ਮੁਦਰਾ 'ਚ ਆਏ ਨਜ਼ਰ

ਸਿੱਧੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਮੰਗਲਵਾਰ 12 ਨਵੰਬਰ ਨੂੰ ਨਜ਼ਰ ਆਏ, ਪਰ ਖਾਮੋਸ਼ ਹੀ ਰਹੇ। ਉਹ ਵੇਰਕਾ ਦੇ ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਪਹੁਚੇ, ਪਰ ਉਹ ਬੋਲੇ ਕੁਝ ਨਹੀਂ। ਸਿੱਧੂ ਆਪਣੇ ਵਿਧਾਨ ਸਭਾ ਹਲਕਾ ਦੇ ਗੁਰਦੁਆਰਾ ਨਾਨਕਸਰ ਸਾਹਿਬ 'ਚ ਮੱਥਾ ਟੇਕਣ ਪਹੁੰਚੇ। ਉਹ ਧਿਆਨ ਮੁਦਰਾ 'ਚ ਨਜ਼ਰ ਆਏ ਤੇ ਕਰੀਬ ਡੇਢ ਘੰਟੇ ਤਕ ਧਿਆਨ ਲੱਗਾ ਕੇ ਬੈਠੇ ਰਹੇ ਇਸ ਤੋਂ ਬਾਅਦ ਇਕ ਵਾਰ ਮੀਡੀਆ ਤੋਂ ਬਚਦੇ ਹੋਏ ਨਿਕਲ ਗਏ ਤੇ ਚੁੱਪੀ ਨੂੰ ਬਰਕਰਾਰ ਰੱਖਿਆ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।