ਮੀਡੀਆ ਡੈਸਕ: ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਤੇ ਕੇਐੱਲ ਰਾਹੁਲ ਨੇ ਬੰਗਲਾਦੇਸ਼ ਖ਼ਿਲਾਫ਼ ਤਿੰਨ ਮੈਚਾਂ ਦੀ ਟੀ20 ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਆਈਸੀਸੀ ਟੀ20 ਇੰਟਰਨੈਸ਼ਨਲ ਰੈਂਕਿੰਗ 'ਚ ਛਾਲ ਲਾਈ ਹੈ। ਉੱਥੇ ਹੀ ਭਾਰਤੀ ਟੀਮ ਦੇ ਨਿਯਮਤ ਕਪਤਾਨ ਵਿਰਾਟ ਕੋਹਲੀ ਟਾਪ 10 ਤੋਂ ਬਾਹਰ ਹੋ ਗਏ ਹਨ ਕਿਉਂਕਿ ਉਨ੍ਹਾਂ ਤਿੰਨ ਮੈਚਾਂ ਦੀ ਸੀਰੀਜ਼ 'ਚ ਹਿੱਸਾ ਨਹੀਂ ਲਿਆ ਸੀ।
ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਤਿੰਨ ਮੈਚਾਂ ਦੀ ਸੀਰੀਜ਼ 'ਚ ਕੁੱਲ 96 ਦੌੜਾਂ ਬਣਾਈਆਂ ਜਿਸ ਵਿਚ ਇਕ 85 ਦੌੜਾਂ ਦੀ ਤੂਫ਼ਾਨੀ ਪਾਰੀ ਵੀ ਸ਼ਾਮਲ ਸੀ। ਉੱਥੇ ਹੀ ਕੇਐੱਲ ਰਾਹੁਲ ਨੇ 3 ਪਾਰੀਆਂ 'ਚ 75 ਦੌੜਾਂ ਬਣਾਈਆਂ। ਇਸ ਦੇ ਜ਼ੋਰ 'ਤੇ ਰੋਹਿਤ ਸ਼ਰਮਾ 8ਵੇਂ ਤੋਂ 7ਵੇਂ ਨੰਬਰ 'ਤੇ ਬਲਕਿ ਕੇਐੱਲ ਰਾਹੁਲ 9ਵੇਂ ਤੋਂ 8ਵੇਂ ਨੰਬਰ 'ਤੇ ਪਹੁੰਚ ਗਏ ਹਨ। ਇਸ ਤੋਂ ਇਲਾਵਾ ਕਪਤਾਨ ਵਿਰਾਟ ਕੋਹਲੀ ਦਸਵੇਂ ਤੋਂ 5 ਕਦਮ ਖਿਸਕ ਕੇ 15ਵੇਂ ਸਥਾਨ 'ਤੇ ਪਹੁੰਚ ਗਏ ਹਨ।
ICC T20I Rankings 'ਚ ਟੌਪ ਖਿਡਾਰੀ
1. ਬਾਬਰ ਆਜ਼ਮ- 876 ਅੰਕ
2. ਐਰੋਨ ਫਿੰਚ - 807 ਅੰਕ
3. ਡੇਵਿਡ ਮਲਾਨ - 782 ਅੰਕ
4. ਕੋਲਿਨ ਮੁਨਰੋ - 778 ਅੰਕ
5. ਗਲੈਨ ਮੈਕਸਵੈੱਲ- 765 ਅੰਕ
6. ਹਜ਼ਰਤ-ਉੱਲਾ-ਜ਼ਜ਼ਈ - 727 ਅੰਕ
7. ਰੋਹਿਤ ਸ਼ਰਮਾ - 677 ਅੰਕ
8. ਕੇਐੱਲ ਰਾਹੁਲ - 660 ਅੰਕ
9. ਮਾਰਟਿਨ ਗੁਪਟਿਲ - 652 ਅੰਕ
10. ਇਓਨ ਮੋਰਗਨ - 652 ਅੰਕ
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।