ਨਿਉ ਸਾਊਥ ਵੇਲਜ਼ , 10 ਨਵੰਬਰ ( NRI MEDIA )
ਆਸਟਰੇਲੀਆ ਦੇ ਨਿਉ ਸਾਊਥ ਵੇਲਜ਼ ਦੇ ਜੰਗਲ ਵਿਚ ਲੱਗੀ ਭਿਆਨਕ ਅੱਗ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ 30 ਜ਼ਖਮੀ ਹੋ ਗਏ , ਇਸ ਘਟਨਾ ਤੋਂ ਬਾਅਦ ਹਜ਼ਾਰਾਂ ਲੋਕ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਮਜਬੂਰ ਹਨ,ਫਾਇਰ ਬ੍ਰਿਗੇਡ ਦੇ 1300 ਕਰਮਚਾਰੀ ਅੱਗ ਦੀਆਂ 100 ਘਟਨਾਵਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ,ਫਾਇਰਮੈਨਜ਼ ਦਾ ਕਹਿਣਾ ਹੈ ਕਿ ਇਸ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ,ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਕਿਹਾ ਕਿ ਜ਼ਰੂਰਤ ਪੈਣ ‘ਤੇ ਫੌਜ ਨੂੰ ਵੀ ਮਦਦ ਲਈ ਭੇਜਿਆ ਜਾਵੇਗਾ।
ਪ੍ਰਧਾਨਮੰਤਰੀ ਮੌਰਿਸਨ ਨੇ ਕਿਹਾ, "ਦੁਖ ਦੀ ਗੱਲ ਹੈ ਕਿ ਅਸੀਂ ਦੋ ਆਸਟਰੇਲੀਆਈ ਗਵਾਏ ਹਨ ਮੈਨੂੰ ਡਰ ਹੈ ਕਿ ਜਿਵੇਂ ਜਿਵੇਂ ਦਿਨ ਖ਼ਤਮ ਹੁੰਦਾ ਜਾ ਰਿਹਾ ਹੈ, ਇਸ ਵਿੱਚ ਮਰਨ ਵਾਲਿਆਂ ਦੀ ਗਿਣਤੀ ਨਾ ਵਧੇ, ਸੈਂਕੜੇ ਲੋਕ ਨਾਗਰਿਕਾਂ ਨੂੰ ਅੱਗ ਤੋਂ ਬਚਾਉਣ ਲਈ ਆਸਪਾਸ ਦੇ ਨਜ਼ਦੀਕੀ ਇਲਾਕਿਆਂ ਵਿਚ ਇਕੱਠੇ ਹੋ ਗਏ ਹਨ ,”ਐਮਰਜੈਂਸੀ ਸੇਵਾ ਅਧਿਕਾਰੀਆਂ ਨੇ ਦੱਸਿਆ ਕਿ ਕਾਰ ਵਿਚ ਇਕ ਆਦਮੀ ਦੀ ਲਾਸ਼ ਮਿਲੀ ਸੀ, ਜਦੋਂ ਕਿ ਇਕ ਔਰਤ ਝੁਲਸਣ ਤੋਂ ਬਾਅਦ ਹਸਪਤਾਲ ਵਿਚ ਭਰਤੀ ਹੋਈ ਸੀ, ਜਿਸ ਦੀ ਮੌਤ ਹੋ ਗਈ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਖੇਤਰ 1000 ਕਿਲੋਮੀਟਰ (600 ਮੀਲ) ਦੇ ਘੇਰੇ ਵਿੱਚ ਫੈਲਿਆ ਹੋਇਆ ਹੈ, ਅੱਗ ਲੱਗਣ ਕਾਰਨ ਕਈ ਸਕੂਲ ਅਤੇ ਤਕਰੀਬਨ 150 ਘਰ ਖ਼ਾਕ ਹੋ ਗਏ ਹਨ , ਅਧਿਕਾਰੀ ਪਹਿਲਾਂ ਹੀ ਨਜ਼ਰਬੰਦੀ ਕੇਂਦਰ ਅਤੇ ਬੁਢਾਪਾ ਘਰ ਖਾਲੀ ਕਰ ਚੁੱਕੇ ਸਨ , ਗਰਮੀਆਂ ਦਾ ਪ੍ਰਕੋਪ ਨਵੰਬਰ - ਦਸੰਬਰ ਵਿਚ ਦੱਖਣੀ ਪਾਸੇ ਵਿਚ ਹੁੰਦਾ ਹੈ , ਇਸ ਵਜ੍ਹਾ ਨਾਲ ਆਸਟਰੇਲੀਆ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਆਮ ਹਨ , ਇਸ ਸਮੇਂ ਦੌਰਾਨ ਅੱਗ ਬੁਝਾਉ ਅਮਲੇ ਅੱਗ ਤੇ ਕਾਬੂ ਪਾਉਣ ਲਈ ਪਹਿਲਾਂ ਤੋਂ ਤਿਆਰ ਹਨ।