Bigg Boss 13: ਸਿਧਾਰਥ ਸ਼ੁਕਲਾ ਦੇ ਨਵੇਂ ‘ਦੁਸ਼ਮਣ’ ਬਣੇ ਅਰਹਾਨ ਖ਼ਾਨ, ਰਸ਼ਮੀ ਦੇਸਾਈ ਨੂੰ ਲੈ ਕੇ ਦੋਵਾਂ ‘ਚ ਹੋਈ ਤਿੱਖੀ ਬਹਿਸ
Bigg Boss: 'Bigg Boss 13' 'ਚ ਨਵੀਂ ਵਾਈਲਡ ਕਾਰਡ ਐਂਟਰੀਜ਼ ਨੇ ਹੜਕੰਪ ਮਚਾਇਆ ਹੋਇਆ ਹੈ। ਹਿਮਾਂਸ਼ੀ ਖੁਰਾਨਾ ਦੇ ਆਉਣ ਤੋਂ ਪਹਿਲਾਂ ਸ਼ਹਿਨਾਜ਼ ਗਿੱਲ ਟੁੱਟ ਗਈ, ਹੁਣ ਰਸ਼ਮੀ ਦੇਸਾਈ ਦੇ ਰਿਊਮਰਡ ਬੁਆਏਫਰੈਂਡ ਅਰਹਾਨ ਖ਼ਾਨ ਗੱਲ-ਗੱਲ 'ਤੇ ਸਿਧਾਰਥ ਸ਼ੁਕਲਾ ਨਾਲ ਭਿੜਦੇ ਨਜ਼ਰ ਆ ਰਹੇ ਹਨ। ਹਾਲ ਹੀ 'ਚ ਮੰਗਲਵਾਰ ਦੇ ਐਪੀਸੋਡ 'ਚ ਦੋਵਾਂ ਵਿਚਕਾਰ ਜ਼ਬਰਦਸਤ ਬਹਿਸ ਹੋਈ ਜਿਸ ਵਿਚ ਰਸ਼ਮੀ ਦੇਸਾਈ ਦਾ ਨਾਂ ਵੀ ਆਇਆ।
ਹੋਇਆ ਇਸ ਤਰ੍ਹਾਂ ਕਿ ਸਾਰੇ ਲੋਕ ਬੈਠ ਕੇ ਖਾਣਾ ਖਾ ਰਹੇ ਸਨ, ਉਦੋਂ ਹੀ ਸਿਧਾਰਥ ਤੇ ਅਰਹਾਨ ਵਿਚਕਾਰ ਤੂ-ਤੂ ਮੈਂ-ਮੈਂ ਹੋਣੀ ਸ਼ੁਰੂ ਹੋ ਗਈ। ਗੱਲ ਵਧਦੀ-ਵਧਦੀ ਇੰਨੀ ਵਧ ਗਈ ਕਿ ਦੋਵੇਂ ਖਾਣੇ ਦੀ ਟੇਬਲ ਤੋਂ ਉੱਠ ਕੇ ਆਹਮੋ-ਸਾਹਮਣੇ ਆ ਗਏ। ਅਰਹਾਨ ਨੇ ਕਿਹਾ, 'ਮੈਂ ਵਨ ਮੈਨ ਆਰਮੀ ਹਾਂ।' ਇਸ 'ਤੇ ਸਿਧਾਰਥ ਨੇ ਗੁੱਸੇ 'ਚ ਕਿਹਾ, 'ਆਪਣੀ ਆਰਮੀ ਨੂੰ ਆਪਣੇ ਕੱਪੜਿਆਂ ਦੇ ਬਾਰਡਰ ਅੰਦਰ ਰੱਖਣਾ, ਜਿਸ ਦਿਨ ਉਹ ਨਿਕਲ ਗਈ, ਤਬਾਹੀ ਮਚੇਗੀ।'
ਇਸ 'ਤੇ ਅਰਹਾਨ ਨੇ ਕਿਹਾ, 'ਮੈਂ ਦੇਖਣਾ ਚਾਹੁੰਦਾ ਹਾਂ ਕਿ ਤੂੰ ਤਬਾਹੀ ਕਿਵੇਂ ਮਚਾਉਂਦੈ।' ਇਸ ਤੋਂ ਬਾਅਦ ਸਿਧਾਰਥ ਨੇ ਅਰਹਾਨ ਨੂੰ ਕਿਹਾ, 'ਸੁਣਿਆ ਸੀ ਤੂੰ ਕਿਹਾ ਸੀ ਕਿ ਘਰ ਅੰਦਰ ਆ ਕੇ ਤੂੰ ਮੇਰੀ ਰਸ਼ਮੀ ਤੇ ਆਰਤੀ ਦੀ ਸੁਲ੍ਹਾ ਕਰਵਾਉਣੀ ਚਾਹੁੰਦਾ ਸੀ, ਤੂੰ ਹੁੰਦਾ ਕੌਣ ਹੈ ਸਾਡੀ ਸੁਲ੍ਹਾ ਕਰਵਾਉਣ ਵਾਲਾ।' ਇਸ ਤੋਂ ਬਾਅਦ ਅਰਹਾਨ ਨੇ ਕਿਹਾ, 'ਤੂੰ ਲਾਇਕ ਹੀ ਨਹੀਂ ਕਿ ਤੇਰੀ ਸੁਲ੍ਹਾ ਕਰਵਾਈ ਜਾਵੇ।' ਇਸ ਤੋਂ ਬਾਅਦ ਅਰਹਾਨ, ਸਿਧਾਰਥ ਨੂੰ ਗੁੱਸੇ 'ਚ ਇਹ ਕਹਿੰਦੇ ਚਲੇ ਜਾਂਦੇ ਹਨ, 'ਤੂੰ ਜਿੱਥੇ ਕਹੇਂਗਾ ਉੱਥੇ ਆਵਾਂਗਾ ਤੇ ਇਕੱਲਾਂ ਆਵਾਂਗਾ।'
https://www.instagram.com/tv/B4ewAP9AgSr/?utm_source=ig_web_copy_link
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।