ਅੱਜ ਦੀ ਗ੍ਰਹਿ ਸਥਿਤੀ: 6 ਨਵੰਬਰ 2019 ਬੁੱਧਵਾਰ, ਕੱਤਕ ਸੁਦੀ ਤਿਥੀ ਨੌਮੀ (ਸਵੇਰੇ 7.22 ਤਕ) ਅਤੇ ਮਗਰੋਂ ਤਿਥੀ ਦਸ਼ਮੀ ਦਾ ਰਾਸ਼ੀਫਲ।
ਅੱਜ ਦਾ ਰਾਹੂਕਾਲ: ਦੁਪਹਿਰ 12.00 ਵਜੇ ਤੋਂ 01.30 ਵਜੇ ਤਕ।
ਮੇਖ; ਲੋਹਾ-ਮਸ਼ੀਨਰੀ ਅਤੇ ਉਨ੍ਹਾਂ ਦੇ ਕਲਪੁਰਜ਼ਿਅਾਂ, ਹਾਰਡ-ਵੇਅਰ,ਵ੍ਹੀਕਲਜ਼ ਦੀ ਸੇਲ-ਪ੍ਰਚੇਜ਼ ਜਾਂ ਉਨ੍ਹਾਂ ਨੂੰ ਡੈਕੋਰੇਟ ਕਰਨ ਵਾਲਿਅਾਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ।
ਬ੍ਰਿਖ: ਅਫਸਰਾਂ ਦੇ ਸੁਪੋਰਟਿਵ ਅਤੇ ਹਮਦਰਦਾਨਾ ਰੁਖ਼ ਕਰਕੇ ਰਾਜ-ਦਰਬਾਰ ’ਚ ਜਾਣ ’ਤੇ ਨਾ ਸਿਰਫ ਆਪ ਦੀ ਪੈਠ ਵਧੇਗੀ, ਬਲਕਿ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋਵੇਗੀ।
ਮਿਥੁਨ: ਆਪ ਦੀ ਮੰਝੀ ਹੋਈ ਸੋਚ ਵੱਲ ਹਰ ਕੋਈ ਧਿਆਨ ਦੇਵੇਗਾ, ਰਿਲੀਜੀਅਸ ਕੰਮਾਂ ਅਤੇ ਰਿਲੀਜੀਅਸ ਲਿਟਰੇਚਰ ਪੜ੍ਹਨ ’ਚ ਇੰਟਰਸਟ ਬਣਿਆ ਰਹੇਗਾ।
ਕਰਕ: ਸਿਤਾਰਾ ਸਿਹਤ ਲਈ ਕਮਜ਼ੋਰ, ਸੁਸਤ ਅਤੇ ਕਮਜ਼ੋਰ ਤਬੀਅਤ ਕਰਕੇ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਲਈ ਮਨ ਰਾਜ਼ੀ ਨਹੀਂ ਹੋਵੇਗਾ, ਸਫਰ ਵੀ ਟਾਲ ਦਿਓ।
ਸਿੰਘ: ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਫੈਮਿਲੀ ਫਰੰਟ ’ਤੇ ਮਿਠਾਸ, ਤਾਲਮੇਲ, ਸਹਿਯੋਗ ਬਣਿਆ ਰਹੇਗਾ, ਹਰ ਮਾਮਲੇੇ ’ਚ ਦੋਨੋਂ ਪਤੀ-ਪਤਨੀ ਦੀ ਇਕ ਹੀ ਸੋਚ ਰਹੇਗੀ।
ਕੰਨਿਆ: ਦੁਸ਼ਮਣਾਂ ਦੀ ਉਛਲ-ਕੂਦ ਕਰਕੇ ਆਪ ਕਿਸੇ ਨਾ ਕਿਸੇ ਝਮੇਲੇ-ਕੰਪਲੀਕੇਸ਼ਨ ’ਚ ਫਸ ਸਕਦੇ ਹੋ, ਇਸ ਲਈ ਆਪਣੇ ਆਪ ਨੂੰ ਬਚਾਅ ਕੇ ਰੱਖਣਾ ਸਹੀ ਰਹੇਗਾ।
ਤੁਲਾ: ਰਿਲੀਜੀਅਸ ਲਿਟਰੇਚਰ ਦੇ ਪੜ੍ਹਨ-ਪੜ੍ਹਾਉਣ ਅਤੇ ਕਥਾ-ਵਾਰਤਾ, ਸਤਿਸੰਗ ਸੁਣਨ ’ਚ ਜੀਅ ਲੱਗੇਗਾ, ਜਨਰਲ ਤੌਰ ’ਤੇ ਵੀ ਕਦਮ ਬੜ੍ਹਤ ਵੱਲ ਰਹੇਗਾ।
ਬ੍ਰਿਸ਼ਚਕ: ਪ੍ਰਾਪਰਟੀ ਦੇ ਕੰਮਾਂ ਨੂੰ ਨਿਪਟਾਉਣ ਲਈ ਆਪ ਜਿਹੜੀ ਭੱਜ-ਦੌੜ ਕਰੋਗੇ, ਉਸ ਦੀ ਚੰਗੀ ਰਿਟਰਨ ਮਿਲੇਗੀ, ਵਿਰੋਧੀ ਵੀ ਨਿਸਤੇਜ-ਪ੍ਰਭਾਵਹੀਣ ਰਹਿਣਗੇ।
ਧਨ: ਵੱਡੇ ਲੋਕ ਆਪ ਦੇ ਪ੍ਰਤੀ ਸਾਫਟ, ਸੁਪੋਰਟਿਵ, ਹਮਦਰਦਾਨਾ ਰੁਖ਼ ਰੱਖਣਗੇ ਅਤੇ ਉਹ ਆਪ ਦੀ ਉਮੀਦ ’ਤੇ ਪੂਰਾ ਉਤਰਨਗੇ, ਮਨ ’ਤੇ ਪਾਜ਼ੇਟਿਵ ਸੋਚ ਪ੍ਰਭਾਵੀ ਰਹੇਗੀ।
ਮਕਰ: ਸਿਤਾਰਾ ਧਨ ਲਾਭ ਲਈ ਚੰਗਾ, ਯਤਨ ਕਰਨ ’ਤੇ ਕਿਸੇ ਕੰਮਕਾਜੀ ਕੰਮ ’ਚ ਪੇਸ਼ ਆ ਰਹੀ ਕੋਈ ਬਾਧਾ-ਮੁਸ਼ਕਿਲ ਕਮਜ਼ੋਰ ਹੋਵੇਗੀ, ਮਾਣ-ਯਸ਼ ਦੀ ਪ੍ਰਾਪਤੀ।
ਕੁੰਭ: ਸਿਤਾਰਾ ਅਰਥ ਅਤੇ ਕਾਰੋਬਾਰੀ ਦਸ਼ਾ ਲਈ ਚੰਗਾ, ਯਤਨਾਂ-ਪ੍ਰੋਗਰਾਮਾਂ ’ਚ ਸਕਸੈੱਸ ਮਿਲੇਗੀ ਪਰ ਠੰਡੀਅਾਂ ਵਸਤਾਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ।
ਮੀਨ: ਕਿਉਂਕਿ ਜਨਰਲ ਸਿਤਾਰਾ ਕਮਜ਼ੋਰ ਹੈ, ਇਸ ਲਈ ਕਿਸੇ ਨਾ ਕਿਸੇ ਕੰਪਲੀਕੇਸ਼ਨ ਦੇ ਉਭਰਨ ਦਾ ਡਰ ਬਣਿਆ ਰਹੇਗਾ, ਕਿਸੇ ’ਤੇ ਜ਼ਿਆਦਾ ਭਰੋਸਾ ਕਰਨ ਨਾਲ ਕੋਈ ਪ੍ਰੇਸ਼ਾਨੀ ਵਧ ਸਕਦੀ ਹੈ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।