ਵਾਸ਼ਿੰਗਟਨ: ਇਕ ਮੁਲਾਜ਼ਮ ਨਾਲ ਆਪਸੀ ਸਹਿਮਤੀ ਨਾਲ ਸਬੰਧ ਬਣਾਉਣ ਦੇ ਮਾਮਲੇ ਵਿਚ ਮੈਕਡਾਨਲਡਸ ਨੇ ਐਤਵਾਰ ਨੂੰ ਸੀਈਓ ਸਟੀਵ ਈਸਟਰਬੁਰਕ ਨੂੰ ਕੱਢ ਦਿੱਤਾ ਸੀ। ਇਸ ਤੋਂ ਇਕ ਦਿਨ ਬਾਅਦ ਸੋਮਵਾਰ ਨੂੰ ਕੰਪਨੀ ਦੇ ਹਿਊਮਨ ਰਿਸੋਰਸ ਚੀਫ਼ ਡੇਵਿਡ ਫੇਅਰਹਸਟਰ ਨੇ ਵੀ ਕੰਪਨੀ ਛੱਡ ਦਿੱਤੀ ਹੈ। ਮੈਕਡਾਨਲਡਸ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਡੇਵਿਡ ਫੇਅਰਹਸਟਰ ਨੇ ਕੰਪਨੀ ਕਿਉਂ ਛੱਡੀ ਅਤੇ ਇਸ ਬਾਰੇ ਕੋਈ ਟਿੱਪਣੀ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਡੇਵਿਡ ਨੇ ਸਾਲ 2005 ਤੋਂ ਕੰਪਨੀ ਵਿਚ ਕੰਮ ਕਰਨਾ ਸ਼ੁਰੂ ਕੀਤਾ ਸੀ ਅਤੇ ਸਾਲ 2015 ਵਿਚ ਹੋਟਲ ਚੇਨ ਵਿਚ ਉਨ੍ਹਾਂ ਨੂੰ ਪੀਪਲ ਅਫਸਰ ਨਿਯੁਕਤ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਕੰਪਨੀ ਨੇ ਨੀਤੀ ਦੀ ਉਲੰਘਣਾ ਕਰਨ ਅਤੇ ਇਕ ਮੁਲਾਜ਼ਮ ਨਾਲ ਹਾਲ ਹੀ ਵਿਚ ਸਹਿਮਤੀ ਨਾਲ ਸਬੰਧ ਬਣਾਉਣ ਦੇ ਗਲਤ ਫੈਸਲੇ ਕਾਰਨ ਬੋਰਡ ਨੇ ਈਸਟਰਬੁਰਕ ਨੂੰ ਕੰਪਨੀ ਵਿਚੋਂ ਕੱਢ ਦਿੱਤਾ ਸੀ। ਉਨ੍ਹਾਂ ਨੇ ਮੈਕਡਾਨਲਡਸ ਦੇ ਮੁਲਾਜ਼ਮਾਂ ਨੂੰ ਭੇਜੇ ਗਏ ਇਕ ਈਮੇਲ ਵਿਚ ਲਿਖਿਆ ਸੀ , ਉਨ੍ਹਾਂ ਦਾ ਕਰਮਚਾਰੀ ਨਾਲ ਆਪਸੀ ਸਹਿਮਤੀ ਨਾਲ ਬਣਿਆ ਸਬੰਧ ਇਕ ਗਲਤੀ ਸੀ, ਜਿਸ ਵਿਚ ਕੰਪਨੀ ਦੀ ਨੀਤੀ ਦੀ ਉਲੰਘਣਾ ਕੀਤੀ ਸੀ। ਕੰਪਨੀ ਦੀਆਂ ਕਦਰਾਂ ਕੀਮਤਾਂ ਨੂੰ ਦੇਖਦੇ ਹੋਏ ਮੈਂ ਬੋਰਡ ਨਾਲ ਸਹਿਮਤ ਹਾਂ ਕਿ ਮੈਨੂੰ ਅਹੁਦਾ ਛੱਡ ਦੇਣਾ ਚਾਹੀਦਾ ਹੈ।
ਸਾਲ 2018 ਵਿਚ ਈਸਟਰਬੁਰਕ ਦੀ ਬੇਸਿਕ ਤਨਖ਼ਾਹ 13 ਲੱਖ ਡਾਲਰ ਸੀ ਅਤੇ ਬੋਨਸ ਅਤੇ ਸਟਾਕ ਆਪਸ਼ਨਾਂ ਸਹਿਤ ਉਸ ਦਾ ਕੁਲ ਮੁਆਵਜ਼ਾ 1.59 ਕਰੋੜ ਡਾਲਰ ਸੀ। ਕੰਪਨੀ ਛੱਡਦੇ ਸਮੇਂ ਈਸਟਰਬੁਰਕ ਇਸ ਗੱਲ ਨਾਲ ਸਹਿਮਤ ਹੋਏ ਕਿ ਉਹ ਕੰਪਨੀ ਦੇ ਖ਼ਿਲਾਫ਼ ਕੋਈ ਵੀ ਦਾਅਵਾ ਨਹੀਂ ਕਰਨਗੇ ਅਤੇ ਬਰਗਰ ਕਿੰਗ, ਸਟਾਰਬਕਸ ਅਤੇ ਪੀਜ਼ਾ ਹਟ ਸਹਿਤ ਕਿਸੇ ਵੀ ਪ੍ਰਤੀਯੋਗੀ ਕੰਪਨੀ ਵਿਚ ਦੋ ਸਾਲ ਤਕ ਕੰਮ ਨਹੀਂ ਕਰਨਗੇ।
ਈਸਟਰਬੁਰਕ ਦੇ ਉਤਰਧਿਕਾਰੀ ਦੇ ਰੂਪ ਵਿਚ ਕ੍ਰਿਸ ਕੇਂਪਜਿੰਸਕੀ ਕੰਮਕਾਜ ਸੰਭਾਲਣਗੇ। ਉਹ ਕ੍ਰਾਫਟ ਫੂਡਜ਼ ਵਿਚ ਸੀਨੀਅਰ ਸਟ੍ਰੇਟੇਜਿਕ ਦੀਆਂ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਇਸ ਤੋਂ ਪਹਿਲਾਂ ਪੈਪਸਿਕੋ ਵਿਚ ਵੀ ਕੰਮ ਕਰ ਚੁੱਕੇ ਹਨ। ਉਹ ਅਕਤੂਬਰ 2015 ਤੋਂ ਮੈਕਡਾਨਲਡਸ ਨਾਲ ਜੁੜੇ ਸਨ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।