ਸੈਲਫ਼ੀ ਖਿੱਚਣ ਆਇਆ ਨੌਜਵਾਨ ਨੂੰ ਬੱਬੂ ਮਾਨ ਨੇ ਮਾਰੀ ਚਪੇੜ, ਵੀਡੀਓ ਵਾਇਰਲ

by mediateam

ਚੰਡੀਗੜ੍ਹ (Vikram Sehajpal) : ਪੰਜਾਬੀ ਗਾਇਕ ਬੱਬੂ ਮਾਨ ਵੱਲੋਂ ਇੱਕ ਸਿੱਖ ਨੌਜਵਾਨ ਨੂੰ ਚਪੇੜ ਮਾਰਨ ਦਾ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ਵਿੱਚ ਨੌਜਵਾਨ ਸੈਲਫ਼ੀ ਖਿੱਚਣ ਲਈ ਅੱਗੇ ਵੱਧ ਰਿਹਾ ਸੀ ਤੇ ਉਸ ਵੇਲੇ ਹੀ ਨੌਜਵਾਨ ਨੂੰ ਪੰਜਾਬੀ ਗਾਇਕ ਬੱਬੂ ਮਾਨ ਵੱਲੋਂ ਚਪੇੜ ਮਾਰ ਦਿੱਤੀ ਗਈ। 

ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਅਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਫਿਲਹਾਲ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਇਹ ਵੀਡੀਓ ਕਦੋਂ ਦੀ ਅਤੇ ਕਿੱਥੋਂ ਦੀ ਹੈ।

ਨੋਟ : UNITED NRI POST ਇਸ ਬਾਰੇ ਪੁਸ਼ਟੀ ਨਹੀਂ ਕਰਦਾ ਹੈ।