Bigg Boss 13: ਸ਼ੌਕਿੰਗ ਐਲੀਮਿਨੇਸ਼ਨ! ਘਰੋਂ ਇਕੱਠੀਆਂ ਬੇਘਰ ਹੋ ਜਾਣਗੀਆਂ ਇਹ ਤਿੰਨ ਕੁੜੀਆਂ

by mediateam

ਨਵੀਂ ਦਿੱਲੀ: 'ਬਿੱਗ ਬੌਸ 13' ਦਿਨੋਂ-ਦਿਨ ਹੋਰ ਰੁਮਾਂਚਕ ਹੁੰਦਾ ਜਾ ਰਿਹਾ ਹੈ। ਘਰ 'ਚ ਇਕੱਠੇ ਪੰਜ ਕੰਟੈਸਟੈਂਟ ਵਾਈਲਡ ਕਾਰਡ ਐਂਟਰੀ ਮਾਰਨ ਵਾਲੇ ਹਨ। ਇਸ ਦੇ ਨਾਲ ਹੀ ਇਸ ਹਫ਼ਤੇ ਇਕ ਨਹੀਂ, ਦੋ ਨਹੀਂ ਬਲਕਿ ਤਿੰਨ ਕੰਟੈਸਟੈਂਟ ਘਰੋਂ ਬੇਘਰ ਹੋ ਸਕਦੇ ਹਨ। ਉਹ ਵੀ ਤਿੰਨੋਂ ਕੁੜੀਆਂ। ਇਸ ਹਫ਼ਤੇ ਟਿਕਟ-ਟੂ-ਫਿਨਾਲੇ ਟਾਸਕ 'ਬੀਬੀ ਹੋਮ ਡਲਿਵਰੀ' ਜਿੱਤ ਕੇ ਪਾਰਸ ਛਾਬੜਾ ਤੇ ਮਾਹਿਰਾ ਫਿਨਾਲੇ 'ਚ ਪਹੁੰਚ ਚੁੱਕੇ ਹਨ ਪਰ ਜਿਉਂ ਹੀ ਸਲਮਾਨ ਨੇ ਵੀਕੈਂਡ ਕਾ ਵਾਰ 'ਚ ਹਿੰਟ ਦਿੱਤਾ ਸੀ ਕਿ ਅੱਧਾ ਘਰ ਖ਼ਾਲੀ ਹੋਣ ਵਾਲਾ ਹੈ। ਇਸ ਹਫ਼ਤੇ ਕੁਝ ਅਜਿਹਾ ਹੀ ਹੋਣ ਵਾਲਾ ਹੈ।

ਖ਼ਬਰਾਂ ਦੀ ਮੰਨੀਏ ਤਾਂ ਇਸ ਹਫ਼ਤੇ ਸਿਧਾਰਥ ਸ਼ੁਕਲਾ ਦੀ ਸਭ ਤੋਂ ਵੱਡੀ 'ਦੁਸ਼ਮਣ' ਰਸ਼ਮੀ ਦੇਸਾਈ, ਨੂੰਹ ਰਾਣੀ ਬੇਬਜ਼ ਦੇਵੋਲੀਨਾ ਭੱਟਾਚਾਰੀਆ ਤੇ ਨਿਊਜ਼ ਐਂਕਰ ਸ਼ੈਫਾਲੀ ਬੱਗਾ ਸ਼ੋਅ ਤੋਂ ਬਾਹਰ ਚਲੀਆਂ ਜਾਣਗੀਆਂ। ਪਰ ਇਸ ਵਿਚ ਵੀ ਇਕ ਟਵਿਸਟ ਹੋਵੇਗਾ। ਤਿੰਨਾਂ ਵਿਚੋਂ ਕੋਈ ਇਕ ਲੜਕੀ ਘਰੋਂ ਬਾਹਰ ਤਾਂ ਜਾਵੇਗੀ ਪਰ ਸੀਕ੍ਰੇਟ ਰੂਮ 'ਚ। ਉਸ ਤੋਂ ਬਾਅਦ ਉਹ ਮੁੜ ਸ਼ੋਅ 'ਚ ਵਾਪਸ ਆਵੇਗੀ। ਹੁਣ ਤਿੰਨਾਂ ਵਿਚੋਂ ਉਹ ਕਿਹੜੀ ਕੁੜੀ ਹੋਵੇਗੀ ਜਿਹਰੀ ਸੀਕ੍ਰੇਟ ਰੂਮ 'ਚ ਜਾਵੇਗੀ, ਇਹ ਤਾਂ ਐਪੀਸੋਡ 'ਚ ਹੀ ਪਤਾ ਚੱਲੇਗਾ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।