ਅਗਲੇ ਸਾਲ ਮਾਰਚ ‘ਚ ਆ ਰਿਹਾ ਸਸਤਾ ਆਈਫੋਨ, ਕੀਮਤ ਜਾਣ ਹੋ ਜਾਓਗੇ ਹੈਰਾਨ

by mediateam

ਨਵੀਂ ਦਿੱਲੀ: Apple ਦੇ iPhone SE 2 ਦੀ ਕੀਮਤ ਨੂੰ ਲੈ ਕੇ ਵੱਡਾ ਖੁਲਾਸਾ ਕਰ ਚੁੱਕੀ ਹੈ।। ਪ੍ਰਸਿੱਧ ਐਨਾਲਿਸਟ Ming-Chi Kuo ਨੇ ਇਸ ਦੀ ਕੀਮਤ ਨੂੰ ਲੈ ਕੇ ਦਾਅਵਾ ਕੀਤਾ ਹੈ। Ming-Chi Kuo ਮੁਤਾਬਕ iPhone SE 2 ਦੀ ਕੀਮਤ 399 ਡਾਲਰ ਯਾਨੀ ਕਰੀਬ 28,355 ਰੁਪਏ ਹੋਵੇਗੀ। ਦੱਸ ਦਈਏ ਕਿ ਜਦੋਂ ਇਹ ਖ਼ਬਰ ਆਈ ਸੀ ਕਿ ਅਗਲੇ ਸਾਲ ਮਾਰਚ 'ਚ ਆਈਫੋਨ ਐਸਈ 2 ਆ ਜਾਵੇਗਾ ਅਤੇ ਇਸ ਦੇ ਨਾਲ ਹੀ ਇਸ ਦੀ ਕੀਮਤ ਨੂੰ ਲੈ ਕੇ ਵੀ ਚਰਚਾ ਸ਼ੁਰੂ ਹੋ ਗਈ ਸੀ।

ਕੀਮਤ ਤੋਂ ਇਲਾਵਾ ਇਸ ਸਮਾਰਟਫੋਨ ਦੇ ਫੀਚਰਸ ਬਾਰੇ ਵੀ ਜਾਣਕਾਰੀ ਮਿਲੀ ਹੈ ਕਿ iPhone SE2 64 ਤੇ 128 ਜੀਬੀ ਵੈਰੀਅੰਟ ‘ਚ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਇਸ ਦੀ ਸਕਰੀਨ iPhone SE ਤੋਂ ਵੱਡੀ ਹੋਵੇਗੀ। ਐਸਈ ਦੀ ਸਕਰੀਨ 4 ਇੰਚ ਦੀ ਸੀ ਤਾਂ ਉਮੀਦ ਹੈ ਕਿ ਐਸਸੀ 2 ਦੀ ਸਕਰੀਨ 4.7 ਇੰਚ ਦੀ ਹੋ ਸਕਦੀ ਹੈ।

Ming-Chi Kuo ਨੇ ਇਸ ਦੇ ਨਾਲ ਹੀ ਇਸ ਦੇ ਕੱਲਰ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਇਹ ਗ੍ਰੇਅ, ਸਿਲਵਰ ਤੇ ਰੈੱਡ ਕਲਰ ‘ਚ ਆ ਸਕਦਾ ਹੈ। ਇਸ ਦੇ ਨਾਲ ਹੀ ਇਸ ‘ਚ ਏ13 ਪ੍ਰੋਸੈਸਰ ਚਿੱਪਸੈਟ ਦਿੱਤਾ ਗਿਆ ਹੈ ਜੋ ਆਈਫੋਨ 11 ਸੀਰੀਜ਼ ‘ਚ ਹੈ। ਕੈਮਰੇ ਬਾਰੇ ਗੱਲ ਕਰੀਏ ਤਾਂ ਐਸਸੀ 2 ‘ਚ ਸਿੰਗਲ ਰਿਅਰ ਕੈਮਰਾ ਦਿੱਤਾ ਜਾ ਸਕਦਾ ਹੈ। Ming-Chi Kuo ਦੇ ਮੁਤਾਬਕ iPhone SE , iPhone 8 ਨਾਲ ਮਿਲਦਾ ਜੁਲਦਾ ਹੋਵੇਗਾ।

ਫਿਲਹਾਲ ਫੋਨ ਨੂੰ ਲੈ ਕੇ ਇਸ ਤੋਂ ਜ਼ਿਆਦਾ ਹੋਰ ਜਾਣਕਾਰੀ ਸਾਹਮਣੇ ਨਹੀਂ ਆਈ। ਐਪਲ ਨੇ ਹਰ ਮਹੀਨੇ 20 ਤੋਂ 40 ਲੱਖ ਐਸਸੀ 2 ਬਣਾਉਣ ਦਾ ਟਾਰਗੇਟ ਸੈੱਟ ਕੀਤਾ ਹੈ। ਕੰਪਨੀ ਇਸ ਫੋਨ ਨੂੰ 2020 ‘ਚ ਲਾਂਚ ਕਰ ਸਕਦੀ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।