ਲੇਬਨਾਨ ਦੇ PM ਨੂੰ WhatsApp ‘ਤੇ ਟੈਕਸ ਲਗਾਉਣਾ ਪਿਆ ਮਹਿੰਗਾ ਗਵਾ ਬੈਠੇ ਆਪਣੀ ਕੁਰਸੀ

by mediateam

ਵੈੱਬ ਡੈਸਕ (Vikram Sehajpal) : ਲੇਬਨਾਨ ਵਿਚ ਵਟਸਐਪ 'ਤੇ ਟੈਕਸ ਲਗਾਉਣਾ ਸਰਕਾਰ ਨੂੰ ਕਾਫ਼ੀ ਮਹਿੰਗਾ ਪੈ ਗਿਆ ਹੈ। ਟੈਕਸ ਦੇ ਵਿਰੋਧ ਦੇ ਚੱਲਦਿਆਂ ਲੇਬਨਾਨੀ ਜਨਤਾ ਸੜਕਾਂ ਉੱਤੇ ਉਤਰ ਕੇ ਧਰਨੇ ਪ੍ਰਦਰਸ਼ਨ ਕਰਨ ਲੱਗੀ ਅਤੇ ਵਿਰੋਧ ਪ੍ਰਦਰਸ਼ਨ ਇੰਨਾ ਖਤਰਨਾਕ ਹੋ ਗਿਆ ਕਿ ਪ੍ਰਧਾਨ ਮੰਤਰੀ ਤੱਕ ਨੂੰ ਅਸਤੀਫ਼ਾ ਦੇਣਾ ਪੈ ਗਿਆ। ਕੁੱਝ ਦਿਨ ਪਹਿਲਾਂ ਲੇਬਨਾਨ ਸਰਕਾਰ ਨੇ ਮੋਬਾਈਲ ਸੰਦੇਸ਼ ਐਪ 'ਤੇ ਟੈਕਸ ਲਗਾਉਣ ਦਾ ਐਲਾਨ ਕੀਤਾ ਸੀ। ਇਸ ਐਲਾਨ ਦੇ ਨਾਲ ਹੀ ਲੇਬਨਾਨ ਦੇ ਲੋਕ ਸੜਕਾਂ 'ਤੇ ਉਤਰ ਗਏ ਜਿਸ ਦੇ ਚਲਦੇ ਹਿੰਸਾ ਦੇ ਹਲਾਤ ਪੈਦਾ ਹੋ ਗਏ ਸਨ। ਵਿਰੋਧ ਪ੍ਰਦਰਸ਼ਨ ਇੰਨਾ ਖਤਰਨਾਕ ਹੋ ਗਿਆ ਕਿ ਪੂਰੇ ਲੇਬਨਾਨ ਵਿਚ ਠਹਿਰਾਅ ਦੀ ਸਥਿਤੀ ਪੈਦਾ ਹੋ ਗਈ ਅਤੇ ਪੂਰਾ ਰਾਜਨੀਤਕ ਦਲ ਕਟਿਹਰੇ ਵਿਚ ਖੜਾ ਹੋ ਗਿਆ। 


ਦੱਸ ਦਈਏ ਕਿ ਲੇਬਨਾਨ ਦੀ ਅਰਥਵਿਵਸਥਾ ਖਤਮ ਹੋਣ ਦੀ ਕੰਗਾਰ 'ਤੇ ਹੈ ਅਤੇ ਸਰਕਰਾ ਉਹ ਹਰ ਰਸਤਾ ਲੱਭ ਰਹੀ ਹੈ ਜਿਸ ਨਾਲ ਪੈਸੇ ਇੱਕਠੇ ਕੀਤੇ ਜਾਣ। ਮੋਬਾਇਲ ਸੰਦੇਸ਼ ਐਪ ਉੱਤੇ ਟੈਕਸ ਇਸਦੀ ਹੀ ਇੱਕ ਕੋਸ਼ਿਸ਼ ਸੀ। ਲੇਬਨਾਨ ਸਰਕਾਰ ਨੇ ਐਲਾਨ ਕੀਤਾ ਸੀ ਕਿ ਹਰੇਕ ਵਰਤੋਕਾਰੀ ਤੋਂ ਪਹਿਲੀ ਵਟਸਐਪ ਕਾਲ 'ਤੇ 20 ਫ਼ੀਸਦੀ ਟੈਕਸ ਲਿਆ ਜਾਵੇਗਾ। ਇਸ ਐਲਾਨ ਦੇ ਨਾਲ ਹੀ ਪੂਰੇ ਦੇਸ਼ ਵਿਚ ਸਰਕਾਰ ਦੇ ਖਿਲਾਫ਼ ਵਿਰੋਧ ਸ਼ੁਰੂ ਹੋ ਗਿਆ ਅਤੇ ਸ਼ਥਿਤੀ ਇਹ ਪੈਦਾ ਹੋ ਗਈ ਕਿ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਸਾਦ ਹਰੀਰੀ ਨੂੰ ਅਸਤੀਫ਼ਾ ਦੇਣਾ ਪੈ ਗਿਆ। 


ਲੇਬਨਾਨ ਦੀ ਰਾਜਨੀਤੀ ਵਿਚ ਹਿੱਜਬੁਲਾ ਦਾ ਦਖਲ ਮੰਨਿਆ ਜਾਂਦਾ ਹੈ। ਧਰਨੇ ਪ੍ਰਦਰਸ਼ਨ ਦਾ ਅਸਰ ਸਕੂਲਾ,ਕਾਲਜਾਂ ਅਤੇ ਯੂਨੀਵਰਸੀਟੀਆਂ ਵਿਚ ਵੇਖਿਆ ਗਿਆ। ਦੇਸ਼ ਦੇ ਲਗਭਗ ਸਾਰੇ ਸਥਾਪਨਾ ਸਥਾਨ ਕਈ ਦਿਨ ਤੱਕ ਬੰਦ ਰਹੇ। ਅੰਤ ਵਿਚ ਸਰਕਾਰ ਨੇ ਆਪਣੀ ਯੋਜਨਾ ਬਦਲਣ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਖੁਦ ਟੀ.ਵੀ 'ਤੇ ਆ ਕੇ ਲੋਕਾਂ ਨੂੰ ਸ਼ਾਂਤ ਰਹਿਣ ਦਾ ਸੰਦੇਸ਼ ਦਿੰਦੇ ਦਿਖਾਈ ਦਿੱਤੇ ਅੰਤ ਵਿਚ ਉਨ੍ਹਾਂ ਨੂੰ ਆਪਣੀ ਕੁਰਸੀ ਖਾਲੀ ਕਰਨੀ ਪਈ।