ਬੰਗਲਾਦੇਸ਼ ਦੇ ਟੀ20 ਕਪਤਾਨ ਸ਼ਾਕਿਬ ਦਾ ਭਾਰਤ ਦੌਰਾ ਮੁਸ਼ਕਲ, ਲੈ ਸਕਦੇ ਹਨ ਨਾਂ ਵਾਪਸ

by

ਨਵੀਂ ਦਿੱਲੀ: ਬੰਗਲਾਦੇਸ਼ ਨਾਲ ਖੇਡੀ ਜਾਣ ਵਾਲੀ ਅਗਾਮੀ ਲੜੀ ਸਬੰਧੀ ਵਿਵਾਦ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਬੰਗਲਾਦੇਸ਼ ਕ੍ਰਿਕਟ ਬੋਰਡ ਤੇ ਖਿਡਾਰੀਆਂ ਵਿਚਾਲੇ ਚੱਲ ਰਹੇ ਮਤਭੇਦ ਹੁਣ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਓਪਨਰ ਤਮੀਮ ਇਕਬਾਲ ਦੇ ਹਟਣ ਤੋਂ ਬਾਅਦ ਹੁਣ ਕਪਤਾਨ ਸ਼ਾਕਿਬ ਅਲ ਹਸਨ ਨੇ ਵੀ ਟੀ20 ਲੜੀ ਤੋਂ ਨਾਂ ਵਾਪਸ ਲੈਣ ਦੀ ਖ਼ਬਰ ਹੈ।

ਭਾਰਤ ਤੇ ਬੰਗਲਾਦੇਸ਼ ਵਿਚਾਲੇ 3 ਨਵੰਬਰ ਤੋਂ ਤਿੰਨ ਮੈਚਾਂ ਦੀ ਟੀ20 ਲੜੀ ਸ਼ੁਰੂ ਹੋਵੇਗੀ। ਅਜਿਹੀ ਜਾਣਕਾਰੀ ਹੈ ਕਿ ਬੰਗਲਾਦੇਸ਼ ਦੀ ਟੀਮ ਇਸ ਲੜੀ 'ਚ ਬਿਨਾਂ ਨਿਯਮਿਤ ਕਪਤਾਨ ਸ਼ਾਕਿਬ ਅਲ ਹਸਨ ਦੇ ਹੀ ਖੇਡਣ ਉਤਰ ਸਕਦੀ ਹੈ। ਜਾਣਕਾਰੀ ਅਨੁਸਾਰ ਸ਼ਾਕਿਬ ਟੀ20 ਲੜੀ ਤੋਂ ਆਪਣਾ ਨਾਂ ਵਾਪਸ ਲੈ ਸਕਦੇ ਹਨ। ਭਾਰਤ ਖ਼ਿਲਾਫ਼ ਖੇਡੀ ਜਾਣ ਵਾਲੀ ਟੀਮ 20 ਲੜੀ ਲਈ ਟੀਮ ਦਾ ਐਲਾਨ ਮੰਗਲਵਾਰ ਨੂੰ ਕੀਤਾ ਜਾਣਾ ਹੈ।

ਇਕ ਅੰਗਰੇਜ਼ੀ ਵੈੱਬਸਾਈਟ ਅਨੁਸਾਰ ਟੀ20 ਕਪਤਾਨ ਸ਼ਾਕਿਬ ਨੇ ਪਿਛਲੇ ਚਾਰ ਦਿਨਾਂ 'ਚ ਸਿਰਫ਼ ਇਕ ਨੈੱਟ ਸੈਸ਼ਨ 'ਚ ਹਿੱਸਾ ਲਿਆ ਹੈ। ਭਾਰਤ ਦੌਰੇ 'ਤੇ ਰਵਾਨਾ ਹੋਣ ਤੋਂ ਪਹਿਲਾਂ ਬੰਗਲਾਦੇਸ਼ ਦਾ ਕ੍ਰਿਕਟ ਕੈਂਪ ਲਗਾਇਆ ਗਿਆ ਹੈ। ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਪ੍ਰਧਾਨ ਅਕਰਮ ਖ਼ਾਨ ਨੇ ਸੋਮਵਾਰ ਨੂੰ ਦੱਸਿਆ ਸੀ ਕਿ ਭਾਰਤ ਦੌਰੇ 'ਤੇ ਜਾਣ ਵਾਲੀ ਟੀ20 ਟੀਮ ਦਾ ਐਲਾਨ ਮੰਗਲਵਾਰ ਨੂੰ ਕੀਤਾ ਜਾਵੇਗਾ। ਉੱਥੇ ਹੀ ਟੈਸਟ ਟੀਮ ਦੀ ਚੋਣ ਬਾਅਦ ਕੀਤੀ ਜਾਵੇਗੀ।

ਭਾਰਤ ਤੇ ਬੰਗਲਾਦੇਸ਼ ਵਿਚਾਲੇ ਤਿੰਨ ਟੀ20 ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ। ਇਸ ਤੋਂ ਠੀਕ ਬਾਅਦ ਦੋਵੇਂ ਦੇਸ਼ ਟੈਸਟ ਮੈਚਾਂ ਦੀ ਲੜੀ 'ਚ ਆਹਮੋ ਸਾਹਮਣੇ ਹੋਣਗੇ। ਇਹ ਮੈਚ ਆਈਸੀਸੀ ਟੈਸਟ ਚੈਂਪੀਅਨਸ਼ਿਪ ਤਹਿਤ ਖੇਡੇ ਜਾਣਗੇ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।