by mediateam
ਨਵੀਂ ਦਿੱਲੀ: 'ਬਿਗ ਬੌਸ' ਦੇ ਘਰ 'ਚ ਦਰਸ਼ਕਾਂ ਨੂੰ ਰੋਜ਼ ਕੋਈ ਨਾ ਕੋਈ ਟਵਿਸਟ ਦੇਖਣ ਨੂੰ ਮਿਲਦਾ ਹੈ, ਜਿਵੇਂ 'ਬਿਗ ਬੌਸ-13' 'ਚ ਇਸ ਵੀਕੈਂਡ ਘਰੋਂ ਕੋਈ ਵੀ ਮੈਂਬਰ ਘਰੋਂ ਬੇਘਰ ਨਹੀਂ ਹੋਇਆ। ਹਾਲਾਂਕਿ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਦੱਸਿਆ ਗਿਆ ਸੀ ਕਿ ਇਸ ਵਾਰ ਪਹਿਲਾ ਫਾਈਨਲਿਸਟ ਚਾਰ ਹਫ਼ਤਿਆਂ 'ਚ ਹੀ ਚੁਣ ਲਿਆ ਜਾਵੇਗਾ ਪਰ ਅਜਿਹਾ ਕੁਝ ਨਹੀਂ ਹੋਇਆ ਪਰ ਅੱਜ ਘਰ 'ਚ ਮਿਡ ਵੀਕ ਐਵੀਕਸ਼ਨ ਹੋਵੇਗਾ ਤੇ ਕੋਈ ਇਕ ਮੈਂਬਰ ਘਰੋਂ ਬੇਘਰ ਹੋ ਜਾਵੇਗਾ। ਇਸ ਗੱਲ ਦੀ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਹੈ ਪਰ ਬਿਗ ਬੌਸ ਦੇ ਫੈਨ ਪੇਜ਼ 'ਤੇ ਇਸ ਖਬਰ ਨੂੰ ਸ਼ੇਅਰ ਕੀਤਾ ਗਿਆ ਹੈ।
ਸਿਧਾਰਥ ਡੇ ਪਿਛਲੇ ਹਫਤੇ ਵੀ ਘਰ ਦੇ ਨੌਮੀਨੇਟਿਡ ਮੈਂਬਰਾਂ 'ਚ ਸ਼ਾਮਲ ਸੀ ਤੇ ਇਸ ਹਫਤੇ ਵੀ ਉਹ ਨੌਮੀਨੇਟਿਡ ਸੀ। ਹਾਲਾਂਕਿ ਪਿਛਲੇ ਹਫ਼ਤੇ ਘਰੋਂ ਸਿਰਫ ਅਬੂ ਮਲਿਕ ਹੀ ਬੇਘਰ ਹੋਏ ਤੇ ਉਹ ਬਚ ਗਏ ਪਰ ਹੁਣ ਖਬਰਾਂ ਦੀ ਮੰਨੀਏ ਤਾਂ ਸਿਧਾਰਥ ਦਾ ਬਿਗ ਬੌਸ ਦਾ ਸਫਰ ਇਸੇ ਹਫ਼ਤੇ ਖ਼ਤਮ ਹੋ ਜਾਵੇਗਾ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।
More News
Jaskamal Singh
Jaskamal Singh