ਰਾਂਚੀ: ਇਨ੍ਹੀਂ ਦਿਨੀਂ ਐਮਐਸ ਧੋਨੀ ਅਕਸਰ ਰਿਟਾਇਰਮੈਂਟ ਦੇ ਕਿਆਸਾਂ ਕਾਰਨ ਸੁਰਖੀਆਂ ਵਿੱਚ ਰਹਿੰਦੇ ਹਨ। ਜੋਦੋਂ ਤੋਂ ਸੌਰਵ ਗਾਂਗੁਲੀ ਨੇ ਬੀਸੀਸੀਆਈ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ ਹੈ, ਉਦੋਂ ਤੋਂ ਧੋਨੀ ਦੇ ਸੰਨਿਆਸ ਦੀ ਖ਼ਬਰ ਹੋਰ ਤੇਜ਼ ਹੋ ਗਈ ਹੈ। ਹਾਲਾਂਕਿ, ਰਿਟਾਇਰਮੈਂਟ ਤੋਂ ਪਹਿਲਾਂ ਧੋਨੀ ਨੂੰ ਲੈ ਕੇ ਇਕ ਅਹਿਮ ਖਬਰ ਸਾਹਮਣੇ ਆ ਰਹੀ ਹੈ। ਖਬਰਾਂ ਅਨੁਸਾਰ, ਐਮਐਸ ਧੋਨੀ ਆਪਣੇ ਸ਼ਹਿਰ ਰਾਂਚੀ ਵਿੱਚ ਇੱਕ ਕ੍ਰਿਕਟ ਅਕੈਡਮੀ ਖੋਲ੍ਹਣ ਦੀ ਯੋਜਨਾ ਬਣਾ ਰਹੇ ਹਨ। ਧੋਨੀ ਰਾਂਚੀ ਵਿੱਚ ਅਕੈਡਮੀ ਖੋਲ੍ਹਣਗੇ।
ਇੱਕ ਅੰਗਰੇਜ਼ੀ ਅਖ਼ਬਾਰ ਦੀ ਰਿਪੋਰਟ ਦੇ ਅਨੁਸਾਰ, ਐਮਐਸ ਧੋਨੀ ਰਾਂਚੀ ਵਿੱਚ ਇੱਕ ਕ੍ਰਿਕੇਟ ਅਕੈਡਮੀ ਖੋਲ੍ਹ ਸਕਦੇ ਹਨ। ਹਿੰਦੁਸਤਾਨ ਟਾਈਮਜ਼ ਨੇ ਧੋਨੀ ਦੇ ਨਜ਼ਦੀਕੀ ਸੂਤਰ ਦੀ ਖ਼ਬਰ ਦੇ ਹਵਾਲੇ ਨਾਲ ਕਿਹਾ, 'ਮਹਿੰਦਰ ਸਿੰਘ ਧੋਨੀ ਹੁਣ ਰਾਂਚੀ 'ਚ ਇਕ ਕ੍ਰਿਕਟ ਅਕੈਡਮੀ ਖੋਲ੍ਹਣ ਦੀ ਯੋਜਨਾ ਬਣਾ ਰਹੇ ਹਨ ਤਾਂ ਜੋ ਸ਼ਹਿਰ ਦੇ ਨੌਜਵਾਨ ਕ੍ਰਿਕੇਟਰਾਂ ਨੂੰ ਉਨ੍ਹਾਂ ਦੀ ਕ੍ਰਿਕੇਟ ਤਕਨੀਕ 'ਚ ਸੁਧਾਰ ਕਰਨ ਲਈ ਮਦਦ ਮਿਲ ਸਕੇ।'
ਰਿਪੋਰਟਾਂ ਦੇ ਅਨੁਸਾਰ, 'ਆਰਕਾ ਸਪੋਰਟਸ ਜੋ ਧੋਨੀ ਦੇ ਬਚਪਨ ਦੇ ਦੋਸਤ ਮਿਹਰ ਦਿਵਾਕਰ ਦੀ ਕੰਪਨੀ ਹੈ, ਨੇ ਅਕੈਡਮੀ ਖੋਲ੍ਹਣ ਲਈ ਜ਼ਮੀਨ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜੇ ਸਭ ਕੁਝ ਯੋਜਨਾ ਅਨੁਸਾਰ ਚਲਦਾ ਹੈ ਤਾਂ ਅਗਲੇ ਕੁਝ ਸਾਲਾਂ ਵਿੱਚ ਰਾਂਚੀ 'ਚ ਧੋਨੀ ਦੀ ਕ੍ਰਿਕੇਟ ਅਕੈਡਮੀ ਖੁੱਲ੍ਹ ਜਾਵੇਗੀ। ਸੂਤਰਾਂ ਨੇ ਇਹ ਵੀ ਦੱਸਿਆ ਕਿ ਇਹ ਕ੍ਰਿਕੇਟ ਅਕੈਡਮੀ ਰਾਂਚੀ ਦੇ ਇੱਕ ਸਕੂਲ ਨਾਲ ਜੁੜੇਗੀ, ਜਿੱਥੇ ਬੱਚੇ ਇਸ ਅਕੈਡਮੀ ਵਿੱਚ ਕ੍ਰਿਕੇਟ ਦੀ ਸਿਖਲਾਈ ਲੈ ਸਕਣਗੇ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।