ਨਵੀਂ ਦਿੱਲੀ: ਅੱਜ ਸਲਮਾਨ ਖ਼ਾਨ ਫਿਰ ਇਕ ਵਾਰ ਵੀਕੈਂਡ ਕੇ ਵਾਰ 'ਚ ਸਾਰੇ ਘਰਵਾਲਿਆਂ ਦਾ ਰਿਪੋਰਟ ਕਾਰਡ ਲੈ ਕੇ ਆਉਣ ਵਾਲੇ ਹਨ। ਇਸ ਹਫ਼ਤੇ ਬਿੱਗ ਬੌਸ ਦੇ ਘਰ 'ਚ ਢੇਰ ਸਾਰੇ ਹੰਗਾਮੇ ਤੇ ਲੜਾਈਆਂ ਦੇਖਣ ਨੂੰ ਮਿਲੀਆਂ ਹਨ। ਸਲਮਾਨ ਖ਼ਾਨ ਸਾਰੇ ਘਰਵਾਲਿਆਂ ਤੋਂ ਬਹੁਤ ਜ਼ਿਆਦਾ ਨਰਾਜ਼ ਦਿਖਾਈ ਦੇ ਰਹੇ ਹਨ। ਸ਼ਹਿਨਾਜ਼ ਦੀ ਸਪੋਰਟ ਕਰਦਿਆਂ ਸਲਮਾਨ ਨੇ ਸਿਧਾਰਥ ਡੇਅ ਦੀ ਅਜਿਹੀ ਕਲਾਸ ਲਗਾਈ ਕਿ ਉਨ੍ਹਾਂ ਦੇ ਮੂੰਹੋਂ ਗਾਲ੍ਹਾਂ ਤਕ ਨਿਕਲ ਗਈਆਂ।
ਬੀਤੇ ਸੱਪ-ਸੀੜ੍ਹੀ ਟਾਸਕ 'ਚ ਸ਼ਹਿਨਾਜ਼ ਤੇ ਸਿਧਾਰਥ ਡੇਅ ਵਿਚਕਾਰ ਕਾਫ਼ੀ ਬਹਿਸ ਹੋਈ ਸੀ। ਇਸ ਦੌਰਾਨ ਸ਼ੈਫਾਲੀ ਬੱਗਾ ਤੇ ਸਿਧਾਰਥ ਡੇਅ ਨੇ ਸ਼ਹਿਨਾਜ਼ ਨੂੰ ਉਨ੍ਹਾਂ ਦੇ ਚਰਿੱਤਰ ਬਾਰੇ ਕਾਫ਼ੀ ਭੱਦੀਆਂ ਗੱਲਾਂ ਕਹੀਆਂ ਸਨ। ਇਹ ਮਾਮਲਾ ਉਠਾਉਂਦੇ ਹੋਏ ਸਲਮਾਨ ਨੇ ਸ਼ੈਫਾਲੀ ਨੂੰ ਕਿਹਾ, 'ਤੁਸੀਂ ਸ਼ਹਿਨਾਜ਼ ਨੂੰ ਕਰੈਕਟਰ ਸਰਟੀਫਿਕੇਟ ਦਿਓਗੇ। ਸ਼ੈਫਾਲੀ ਨੇ ਵੀ ਸਲਮਾਨ ਨੂੰ ਕਈ ਵਾਰ ਸਫ਼ਾਈ ਦੇਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਇਕ ਨਾ ਸੁਣੀ।' ਅੱਗੇ ਸਲਮਾਨ ਨੇ ਕਿਹਾ, 'ਇਹ ਤਾਂ ਕਮਾਲ ਹੋ ਗਈ, ਇਕ ਕੁੜੀ ਹੀ ਕੁੜੀ ਦੀ ਇੱਜ਼ਤ ਨਹੀਂ ਕਰ ਰਹੀ। ਇੰਨਾ ਹੀ ਕਰੋ ਕਿ ਜਦੋਂ ਆਪਣੇ 'ਤੇ ਆ ਬਣੇ ਤਾਂ ਉਸ ਨੂੰ ਝੱਲ ਸਕੋ।' ਬਾਅਦ 'ਚ ਸਿਧਾਰਥ ਡੇਅ ਨੂੰ ਝਾੜ ਪਾਉਂਦਿਆਂ ਸਲਮਾਨ ਨੇ ਕਿਹਾ, 'ਦੱਸੋ ਸਿਧਾਰਥ ਕੀ-ਕੀ ਬੋਲਿਆ ਹੈ, ਥੁੱਕੀ ਹੋਈ ਲੜਕੀ।'
ਇਸ 'ਤੇ ਸਿਧਾਰਥ ਨੇ ਸਲਮਾਨ ਨੂੰ ਲੜਖੜਾਉਂਦੀ ਜ਼ੁਬਾਨ 'ਚ ਸਫ਼ਾਈ ਦੇਣ ਦੀ ਬਥੇਰੀ ਕੋਸ਼ਿਸ਼ ਕੀਤੀ ਪਰ ਸਲਮਾਨ ਖ਼ਾਨ ਹੋਰ ਭੜਕ ਗਏ। ਸਲਮਾਨ ਨੇ ਕਿਹਾ, 'ਇਹ ਗੇਮ ਮੈਨੂੰ ਸਿਖਾਏਗਾ ਤੂੰ। ਇਸ ਤੋਂ ਬਾਅਦ ਸਲਮਾਨ ਨੇ ਇਤਰਾਜ਼ਯੋਗ ਸ਼ਬਦਾਵਲੀ ਦਾ ਇਸਤੇਮਾਲ ਕਰਦਿਆਂ ਕਿਹਾ ਕਿ ਮੈਨੂੰ ਵੀ ਇਸੇ ਗਿਣਤੀ 'ਚ ਲੈ ਰਹੇ ਹੋ ਕੀ, ਲੇਖਕ ਐਂ ਲਿਖਦਾ ਐਂ, ਨਾਂ ਕਮਾਉਣ ਆਇਆਂ ਤਾਂ ਨਾਂ ਕਮਾ ਕੇ ਜਾ, ਬਦਨਾਮ ਹੋ ਕੇ ਨਹੀਂ।'
ਤੁਹਾਨੂੰ ਦੱਸਦੇ ਚੱਲੀਏ ਕਿ ਪਿਛਲੀ ਵਾਰ ਵੀ ਜਦੋਂ ਕੋਇਨਾ ਤੇ ਸ਼ਹਿਨਾਜ਼ ਦੀ ਲੜਾਈ ਹੋਈ ਸੀ ਤਾਂ ਵੀ ਸ਼ਹਿਨਾਜ਼ ਦੇ ਗ਼ਲਤ ਹੋਣ ਤੋਂ ਬਾਅਦ ਸਲਮਾਨ ਨੂੰ ਉਨ੍ਹਾਂ ਨੂੰ ਸੁਪੋਰਟ ਕੀਤਾ ਸੀ। ਸਲਮਾਨ ਨੂੰ ਦੇਖ ਕੇ ਸੋਸ਼ਲ ਮੀਡੀਆ 'ਚ ਉਨ੍ਹਾਂ 'ਤੇ ਪੱਖਪਾਤ ਦੇ ਦੋਸ਼ ਲਗਾਏ ਜਾ ਰਹੇ ਹਨ। ਸਾਰਿਆਂ ਦਾ ਕਹਿਣਾ ਹੈ ਕਿ ਸਲਮਾਨ ਸ਼ਹਿਨਾਜ਼ ਨੂੰ ਕੁਝ ਜ਼ਿਆਦਾ ਹੀ ਸੁਪੋਰਟ ਕਰਦੇ ਹਨ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।