ਜੈਸ਼ ਏ ਮੁਹੰਮਦ ਚੀਫ ਨੂੰ ਬਲੈਕਲਿਸਟ ਕਰਨ ਲਈ ਇਨ੍ਹਾਂ ਦੇਸ਼ਾਂ ਨੇ ਚੁੱਕੀ ਆਵਾਜ਼

by mediateam

ਜੇਨੇਵਾ ,28 ਫਰਵਰੀ ( NRI MEDIA )

ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਅੱਤਵਾਦ ਦੇ ਖਿਲਾਫ ਭਾਰਤ ਦੀ ਜੰਗ ਦੇ ਵਿੱਚ ਅਮਰੀਕਾ , ਯੂਕੇ ਅਤੇ ਫਰਾਂਸ ਵੀ ਸ਼ਾਮਲ ਹੋ ਗਏ ਹਨ , ਨਿਊਜ਼ ਏਜੰਸੀ ਰਾਇਟਰਸ ਦੇ ਮੁਤਾਬਕ ਅਮਰੀਕਾ , ਯੂਕੇ ਅਤੇ ਫਰਾਂਸ ਨੇ ਬੁੱਧਵਾਰ ਨੂੰ ਪ੍ਰਸਤਾਵ ਦਿੱਤਾ ਹੈ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਪਾਕਿਸਤਾਨ ਵਿੱਚ ਸਥਿਤ ਅੱਤਵਾਦੀ ਜੈਸ਼ ਏ ਮੁਹੰਮਦ ਦੇ ਪ੍ਰਮੁੱਖ ਮਸੂਦ ਅਜ਼ਹਰ ਨੂੰ ਦੁਨੀਆ ਭਰ ਵਿੱਚ ਬਲੈਕਲਿਸਟ ਕਰ ਦੇਵੇ , ਭਾਰਤ ਲੰਮੇ ਸਮੇਂ ਤੋਂ ਮਸੂਦ ਅਜ਼ਹਰ ਨੂੰ ਬਲੈਕਲਿਸਟ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਪਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਚੀਨ ਇਸ ਵਿੱਚ ਅੜਿੱਕਾ ਲਾ ਸਕਦਾ ਹੈ |


ਭਾਰਤ ਅਤੇ ਕਈ ਹੋਰ ਦੇਸ਼ ਵੀ ਇਸ ਮੁੱਦੇ ਤੇ ਪਹਿਲਾ ਆਵਾਜ਼ ਚੱਕ ਰਹੇ ਹਨ ਹਾਲਾਂਕਿ, ਚੀਨ ਵੱਲੋਂ ਇਸ ਕਦਮ ਦਾ ਵਿਰੋਧ ਕਰਨ ਦੀ ਸੰਭਾਵਨਾ ਹੈ, ਜਿਸ ਨੇ ਪਹਿਲਾਂ 2016 ਅਤੇ 2017 ਵਿਚ ਜੈਸ਼ ਏ ਮੁਹੰਮਦ ਲੀਡਰ ਮਸੂਦ ਅਜ਼ਹਰ ਤੇ ਪਾਬੰਦੀ ਲਗਾਉਣ ਲਈ ਸੁਰੱਖਿਆ ਕੌਂਸਲ ਦੀ ਇਸਲਾਮੀ ਰਾਜ ਅਤੇ ਅਲ-ਕਾਇਦਾ ਪ੍ਰਤਿਬੰਧ ਕਮੇਟੀ ਨੂੰ ਰੋਕ ਦਿੱਤਾ ਸੀ , ਇਸ ਵੇਲੇ ਚੀਨ ਵੱਲੋਂ ਨਵੇਂ ਪ੍ਰਸਤਾਵ 'ਤੇ ਕੋਈ ਬਿਆਨ ਨਹੀਂ ਆਇਆ ਹੈ |

ਸੰਯੁਕਤ ਰਾਜ, ਬ੍ਰਿਟੇਨ ਅਤੇ ਫਰਾਂਸ ਨੇ 15 ਮੈਂਬਰਾਂ ਦੀ ਸੁਰੱਖਿਆ ਕੌਂਸਲ ਬੈਨ ਕਮੇਟੀ ਨੂੰ ਜੈਸ਼ ਏ ਮੁਹੰਮਦ ਲੀਡਰ ਮਸੂਦ ਅਜ਼ਹਰ ਦੀ ਆਲਮੀ ਫੇਰੀ 'ਤੇ ਰੋਕ ਲਾਉਣ ਅਤੇ ਜਾਇਦਾਦ ਜ਼ਬਤ ਕਰਨ ਲਈ ਕਿਹਾ ਹੈ , ਰਾਇਟਰਜ਼ ਦੁਆਰਾ ਦੱਸੇ ਗਏ ਪ੍ਰਸਤਾਵ ਅਨੁਸਾਰ, ਕਮੇਟੀ ਨੇ ਇਸ ਪ੍ਰਸਤਾਵ ਉੱਤੇ ਇਤਰਾਜ਼ ਕਰਨ ਲਈ 13 ਮਾਰਚ ਤੱਕ ਸਮਾਂ ਦਿੱਤਾ ਹੈ |