ਅੱਜ ਦੀਆਂ ਟੌਪ 5 ਖ਼ਬਰਾਂ – ਜਿਨ੍ਹਾਂ ਤੇ ਰਹੇਗੀ ਨਜ਼ਰ ( 28-02-2019 )

by mediateam

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 28-02-2019 )


1 ..ਅਮਰੀਕਾ, ਯੂਕੇ ਅਤੇ ਫਰਾਂਸ ਦਾ ਸੰਯੁਕਤ ਰਾਸ਼ਟਰ ਵਿੱਚ ਪ੍ਰਸਤਾਵ - ਬਲੈਕਲਿਸਟ ਕੀਤਾ ਜਾਵੇ ਅੱਤਵਾਦੀ ਮਸੂਦ ਅਜ਼ਹਰ


ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਅੱਤਵਾਦ ਦੇ ਖਿਲਾਫ ਭਾਰਤ ਦੀ ਜੰਗ ਦੇ ਵਿੱਚ ਅਮਰੀਕਾ , ਯੂਕੇ ਅਤੇ ਫਰਾਂਸ ਵੀ ਸ਼ਾਮਲ ਹੋ ਗਏ ਹਨ , ਨਿਊਜ਼ ਏਜੰਸੀ ਰਾਇਟਰਸ ਦੇ ਮੁਤਾਬਕ ਅਮਰੀਕਾ , ਯੂਕੇ ਅਤੇ ਫਰਾਂਸ ਨੇ ਬੁੱਧਵਾਰ ਨੂੰ ਪ੍ਰਸਤਾਵ ਦਿੱਤਾ ਹੈ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਪਾਕਿਸਤਾਨ ਵਿੱਚ ਸਥਿਤ ਅੱਤਵਾਦੀ ਜੈਸ਼ ਏ ਮੁਹੰਮਦ ਦੇ ਪ੍ਰਮੁੱਖ ਮਸੂਦ ਅਜ਼ਹਰ ਨੂੰ ਦੁਨੀਆ ਭਰ ਵਿੱਚ ਬਲੈਕਲਿਸਟ ਕਰ ਦੇਵੇ , ਭਾਰਤ ਲੰਮੇ ਸਮੇਂ ਤੋਂ ਮਸੂਦ ਅਜ਼ਹਰ ਨੂੰ ਬਲੈਕਲਿਸਟ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਪਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਚੀਨ ਇਸ ਵਿੱਚ ਅੜਿੱਕਾ ਲਾ ਸਕਦਾ ਹੈ |


2.. ਕੈਨੇਡੀਅਨ ਫੈਡਰਲ ਚੋਣਾਂ ਉੱਤੇ ਨਵਾਂ ਸਰਵੇ - ਜੇ ਅੱਜ ਚੋਣਾਂ ਹੋ ਜਾਣ ਤਾਂ ਵਿਰੋਧੀ ਧਿਰ ਦਾ ਜਿੱਤਣਾ ਹੈ ਤੈਅ 


ਕੈਨੇਡਾ ਵਿੱਚ ਫੈਡਰਲ ਚੋਣਾਂ ਤੋਂ ਪਹਿਲਾਂ ਇੱਕ ਵੱਡਾ ਸਰਵੇ ਹੋਇਆ ਹੈ ਜਿਸ ਵਿੱਚ ਇੱਕ ਕੰਸਰਵੇਟਿਵ ਪਾਰਟੀ ਨੂੰ ਲੀਡ ਵਿੱਚ ਦਿਖਾਇਆ ਜਾ ਰਿਹਾ ਹੈ , ਐਂਗਸ ਰੀਡ ਇੰਸਟੀਚਿਊਟ ਵੱਲੋਂ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ ਜਿਸ ਵਿੱਚ ਐਂਡ੍ਰੋ ਸ਼ਿਅਰ ਦੀ ਪਾਰਟੀ ਨੂੰ 38 ਫੀਸਦੀ ਜਦਕਿ ਪ੍ਰਧਾਨ ਮੰਤਰੀ ਟਰੂਡੋ ਦੀ ਪਾਰਟੀ ਨੂੰ 31 ਫੀਸਦੀ ਵੋਟਾਂ ਮਿਲਦੀਆਂ ਦਿੱਸ ਰਹੀਆਂ ਹਨ , ਐਸਐਲਸੀ ਲਵਲੀਨ ਕੰਪਨੀ ਨੂੰ ਫਾਇਦਾ ਪਹੁੰਚਾਉਣ ਦੇ ਦੋਸ਼ਾਂ ਦੇ ਵਿਚਕਾਰ ਪ੍ਰਧਾਨ ਮੰਤਰੀ ਟਰੂਡੋ ਅਤੇ ਉਨ੍ਹਾਂ ਦੀ ਪਾਰਟੀ ਦੀ ਵੋਟ ਫ਼ੀਸਦ ਲਗਾਤਾਰ ਘੱਟ ਰਹੀ ਹੈ ਜਿਸ ਤੋਂ ਬਾਅਦ ਆਉਣ ਵਾਲੀਆਂ ਫੈਡਰਲ ਚੋਣਾਂ ਉਨ੍ਹਾਂ ਲਈ ਮੁਸ਼ਕਿਲ ਹੋ ਸਕਦੀਆਂ ਹਨ |



3.. ਹਨੋਈ ਸ਼ਿਖਰ ਵਾਰਤਾ - ਦੂਜੀ ਵਾਰ ਮੁਲਾਕਾਤ ਕਰਨ ਦੇ ਬਾਵਜੂਦ ਅਮਰੀਕਾ ਅਤੇ ਉੱਤਰੀ ਕੋਰੀਆ ਵਿੱਚ ਨਹੀਂ ਬਣੀ ਸਹਿਮਤੀ 


ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਨੇ ਵੀਅਤਨਾਮ ਦੇ ਹਨੋਈ ਵਿੱਚ ਇੱਕ ਉੱਚ ਪੱਧਰੀ ਮੁਲਾਕਾਤ ਕੀਤੀ ਹੈ , ਇਸ ਮੁਲਾਕਾਤ ਦਾ ਮੁੱਖ ਮਕਸਦ ਉੱਤਰ ਕੋਰੀਆ ਨੂੰ ਪ੍ਰਮਾਣੂ ਨਿਰਲੇਪਤਾ ਤੋਂ ਵਾਂਝਾ ਕਰਨਾ ਸੀ ਪਰ ਵ੍ਹਾਈਟ ਹਾਊਸ ਨੇ ਸੰਕੇਤ ਦਿੱਤਾ ਹੈ ਕਿ ਹਨੋਈ ਸਿਖਰ ਸੰਮੇਲਨ ਦੇ ਦੌਰਾਨ ਅਮਰੀਕਾ ਅਤੇ ਉੱਤਰ ਕੋਰੀਆ ਕਿ ਕੋਈ ਵੀ ਸਮਝੌਤਾ ਕਰਨ ਵਿੱਚ ਅਸਫ਼ਲ ਰਹੇ ਹਨ , ਇਸ ਤੋਂ ਪਹਿਲਾਂ ਜੂਨ 2018 ਵਿੱਚ ਵੀ ਦੋਵਾਂ ਨੇਤਾਵਾਂ ਨੇ ਇੱਕ ਮੁਲਾਕਾਤ ਕੀਤੀ ਸੀ ਪਰ ਉਸ ਸਮੇਂ ਵੀ ਇਹ ਮੁਲਾਕਾਤ ਅਸਫਲ ਰਹੀ ਸੀ |


4.. ਸੀਬੀਆਈ ਦੀ ਸਪੈਸ਼ਲ ਕੋਰਟ ਦਾ ਵੱਡਾ ਫੈਸਲਾ - ਸਾਬਕਾ ਏਐਸਆਈ ਨੂੰ ਫਰਜੀ ਐਨਕਾਊਂਟਰ ਕੇਸ ਵਿੱਚ ਮਿਲੀ ਉਮਰਕੈਦ


1992 ਵਿੱਚ ਰੋਪੜ 'ਚ ਹੋਏ ਗੁਰਮੇਲ ਸਿੰਘ ਅਤੇ ਕੁਲਦੀਪ ਸਿੰਘ ਦੇ ਫਰਜ਼ੀ ਐਨਕਾਊਂਟਰ ਕੇਸ ਵਿੱਚ ਰਿਟਾਇਰਡ ਐਸਐਚਓ ਹਰਜਿੰਦਰ ਪਾਲ ਸਿੰਘ ਨੂੰ ਸੀਬੀਆਈ ਦੀ ਸਪੈਸ਼ਲ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ , ਇਸ ਮਾਮਲੇ ਵਿੱਚ ਡੀਐਸਪੀ ਅਵਤਾਰ ਸਿੰਘ ਅਤੇ ਸਬ ਇੰਸਪੈਕਟਰ ਬਚਨ ਦਾਸ ਨੂੰ ਵੀ ਦੋ ਦੋ ਸਾਲ ਦੀ ਸਜ਼ਾ ਸੁਣਾਈ ਗਈ ਸੀ ਪਰ ਅਦਾਲਤ ਨੇ ਇੱਕ ਸਾਲ ਦੀ ਪ੍ਰਬੋਸ਼ਨ ਤੇ ਰਹਿਣ ਕਾਰਨ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਹੈ ਇਸ ਦੇ ਨਾਲ ਹੀ ਕੋਰਟ ਨੇ ਦੋਸ਼ੀ ਰਿਟਾਇਰਡ ਐਸਐਚਓ ਹਰਜਿੰਦਰ ਪਾਲ ਸਿੰਘ ਨੂੰ ਪੰਜ ਲੱਖ ਦਾ ਜ਼ੁਰਮਾਨਾ ਵੀ ਲਗਾਇਆ ਹੈ ਜ਼ਿਕਰਯੋਗ ਹੈ ਕਿ ਮਾਮਲੇ ਵਿੱਚ ਐਨਕਾਊਂਟਰ ਤੋਂ ਬਾਅਦ ਲਾਸ਼ਾਂ ਨੂੰ ਲਾਵਾਰਸ ਦੱਸਕੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ |


5.. ਪਾਕਿਸਤਾਨ ਦਾ ਇਕ ਹੋਰ ਝੂਠ ਹਪੋਇਆ ਬੇਨਕਾਬ , ਆਪਣੇ ਜਹਾਜ਼ ਐਫ -16 ਦੇ ਮਲਬੇ ਨੂੰ ਹੀ ਦੱਸਦਾ ਰਿਹਾ ਭਾਰਤੀ ਜਹਾਜ਼


ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਭਾਰਤੀ ਹਵਾਈ ਸੈਨਾ ਵੱਲੋਂ ਮਾਰੇ ਗਏ ਪਾਕਿਸਤਾਨੀ ਏਅਰ ਫੋਰਸ ਦੇ ਜਹਾਜ਼ ਐੱਫ 16 ਦਾ ਮਲਬਾ ਮਿਲ ਚੁੱਕਾ ਹੈ , ਮਲਬਾ ਮਿਲਦੇ ਸਾਰ ਹੀ ਪਾਕਿਸਤਾਨ ਦੇ ਇੱਕ ਹੋਰ ਝੂਠ ਦਾ ਪਰਦਾਫਾਸ਼ ਹੋਇਆ ਹੈ ਕਿਉਂਕਿ ਪਾਕਿਸਤਾਨ ਕੱਲ੍ਹ ਤੋਂ ਇਸ ਮਲਬੇ ਨੂੰ ਭਾਰਤੀ ਹਵਾਈ ਫੌਜ ਦੇ ਜਹਾਜ਼ ਮਿੱਗ 21 ਦਾ ਮਲਬਾ ਦੱਸ ਰਿਹਾ ਸੀ , ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਕੱਲ੍ਹ ਇਹ ਸਾਫ ਕੀਤਾ ਸੀ ਕਿ ਭਾਰਤ ਨੇ ਪਾਕਿਸਤਾਨ ਦੇ ਇੱਕ ਲੜਾਕੂ ਜਹਾਜ਼ ਨੂੰ ਮਾਰ ਸੁੱਟਿਆ ਹੈ ਜਿਸ ਤੋਂ ਬਾਅਦ ਭਾਰਤ ਦਾ ਦਾਅਵਾ ਸੱਚ ਸਾਬਤ ਹੋਇਆ ਹੈ ਅਤੇ ਪਾਕਿਸਤਾਨ ਫਿਰ ਤੋਂ ਬੇਨਕਾਬ ਹੋ ਚੁੱਕਾ ਹੈ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |