ਮੁੰਬਈ(ਬਿਊਰੋ)- ‘ਹਾਊਸਫੁੱਲ 4’ ਰਿਲੀਜ਼ ਹੋਣ ਦੇ ਕਾਫੀ ਕਰੀਬ ਹੈ ਪਰ ਸਿਤਾਰਿਆਂ ਵਿਚਕਾਰ ਅਜੇ ਵੀ ਇਸ ਦੇ ‘ਬਾਲਾ ਚੈਲੇਂਜ’ ਦਾ ਕਰੇਜ਼ ਉਤਰਿਆਂ ਨਹੀਂ ਹੈ। ਜਿਵੇਂ ਹੀ ਇਸ ਫਿਲਮ ਦਾ ਗੀਤ ‘ਸ਼ੈਤਾਨ ਕਾ ਸਾਲਾ ਬਾਲਾ’ ਰਿਲੀਜ਼ ਹੋਇਆ ਸੀ, ਉਦੋ ਤੋਂ ਹੀ ਫਿਲਮ ਦੇ ਲੀਡ ਐਕਟਰ ਅਕਸ਼ੈ ਕੁਮਾਰ ਨੇ ਇਸ ਗੀਤ ਦੇ ਹੁਕ ਸਟੈਪਸ ਪ੍ਰਫਾਰਮ ਕਰਕੇ ਵੀਡੀਓ ਪੋਸਟ ਕਰਨ ਦਾ ਚੈਲੇਂਜ ਦੇ ਦਿੱਤਾ ਸੀ। ਇਸ ਚੈਲੇਂਜ ਦਾ ਨਾਮ ‘ਬਾਲਾ ਚੈਲੇਂਜ’ ਰੱਖਿਆ ਗਿਆ। ਫਿਲਮ ਸੈਲੇਬ੍ਰਿਟੀਜ਼ ਤੋਂ ਲੈ ਕੇ ਆਮ ਲੋਕਾਂ ਤੱਕ ਇਸ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ ਗਿਆ ਪਰ ਇਸ ਚੈਲੇਂਜ ਵਿਚ ਜਿਸ ਸਟਾਰ ਦੇ ਵੀਡੀਓ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ, ਉਹ ਹੈ ਰਿਤੇਸ਼ ਦੇਸ਼ਮੁਖ।
ਦਰਅਸਲ ਅਕਸ਼ੈ ਨੇ ਰਿਤੇਸ਼ ਨੂੰ ਚੈਲੇਂਜ ਕੀਤਾ ਕਿ ਉਹ ਰੋਡ ’ਤੇ ਬਾਲਾ ਡਾਂਸ ਕਰਕੇ ਦਿਖਾਵੇ। ਇਸ ’ਤੇ ਰਿਤੇਸ਼ ਨੇ ਨਾ ਸਿਰਫ ਡਾਂਸ ਕੀਤਾ ਸਗੋਂ ਉਸ ਦਾ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਵੀ ਸ਼ੇਅਰ ਕੀਤਾ। ਵੀਡੀਓ ਕਾਫੀ ਮਜ਼ੇਦਾਰ ਹੈ। ਇਸ ਵਿਚ ਦਿਖਾਈ ਦੇ ਰਿਹਾ ਹੈ ਕਿ ਰਿਤੇਸ਼ ਫਰੰਟ ਸੀਟ ’ਤੇ ਬੈਠੇ ਹਨ ਅਤੇ ਟਰੈਫਿਕ ਵਿਚ ਫੱਸੇ ਹਨ। ਉਦੋਂ ਉਹ ਆਪਣੀ ਕਾਰ ਦਾ ਗੇਟ ਖੋਲ ਕੇ ਬਾਹਰ ਨਿਕਲਦੇ ਹਨ ਅਤੇ ਬਾਲਾ ਦੇ ਡਾਂਸ ਸਟੈਪਸ ਕਰਨ ਲੱਗਦੇ ਹਨ। ਇਸ ਵੀਡੀਓ ਨਾਲ ਰਿਤੇਸ਼ ਨੇ ਲਿਖਿਆ ਹੈ, ਜਦੋਂ ਅਕਸ਼ੈ ਕੁਮਾਰ ਨੇ ਮੈਨੂੰ ਵਿਚਕਾਰ ਰੋਡ ’ਤੇ ਬਾਲਾ ਡਾਂਸ ਕਰਨ ਲਈ ਚੈਲੇਂਜ ਕੀਤਾ। ‘ਹਾਊਸਫੁੱਲ 4’ 25 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਵਿਚ ਅਕਸ਼ੈ ਅਤੇ ਰਿਤੇਸ਼ ਤੋਂ ਇਲਾਵਾ ਬੋਮਨ ਈਰਾਨੀ, ਬੌਬੀ ਦਿਓਲ ਅਤੇ ਕਈ ਹੋਰ ਕਲਾਕਾਰ ਨਜ਼ਰ ਆਉਣਗੇ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।