ਨਵੀਂ ਦਿੱਲੀ: 'ਬਿਗ ਬੌਸ-13' ਤੋਂ ਇਸ ਹਫ਼ਤੇ ਅਬੂ ਮਲਿਕ ਨੇ ਘਰ ਤੋਂ ਅਲਵਿਦਾ ਕਹਿ ਦਿੱਤਾ। ਹਾਲਾਂਕਿ ਇਸ ਹਫ਼ਤੇ ਡਬਲ ਐਲੀਮੇਸ਼ਨ ਹੋਣਾ ਸੀ ਪਰ ਸਲਮਾਨ ਨੇ ਇਕ ਮੌਕੇ 'ਤੇ ਦੱਸਿਆ ਕਿ ਘਰੋਂ ਕੋਈ ਦੋ ਨਹੀਂ, ਬਲਕਿ ਇਕ ਹੀ ਮੈਂਬਰ ਬੇਘਰ ਹੋਣਗੇ ਤੇ ਅਬੂ ਮਲਿਕ ਘਰੋਂ ਬੇਘਰ ਹੋ ਗਏ। ਘਰੋਂ ਬਾਹਰ ਆਉਣ ਦੇ ਬਾਅਦ ਅਬੂ ਨੇ ਬਿਗ ਬੌਸ ਦੇ ਘਰ 'ਚ ਆਪਣੇ ਤਜੁਰਬਿਆਂ ਨੂੰ ਲੈ ਕੇ ਗੱਲ ਕੀਤੀ ਹੈ। ਸਪਾਟ ਬੁਆਏ ਨਾਲ ਗੱਲਬਾਤ 'ਚ ਅਬੂ ਨੇ ਦੱਸਿਆ ਕਿ ਕੌਣ ਘਰ 'ਚ ਸਭ ਤੋਂ ਸਟਰਾਂਗ ਕੰਟੈਸਟੈਂਟ ਹੈ ਤੇ ਉਨ੍ਹਾਂ ਦੇ ਹਿਸਾਬ ਨਾਲ ਕੋਣ ਸ਼ੋਅ ਦਾ ਵਿਜੇਤਾ ਬਣ ਸਕਦਾ ਹੈ, ਨਾਲ ਹੀ ਅਬੂ ਨੇ ਦੇਵੀਲੀਨਾ ਲਈ ਆਪਣਾ ਗੱਸਾ ਜ਼ਾਹਿਰ ਕੀਤਾ।
ਅਬੂ ਨੇ ਕਿਹਾ 'ਘਰ ਕਿ ਘਰ ਦੇ ਅੰਦਰ ਮੈਨੂੰ ਬਹੁਤ ਮਜ਼ਾ ਆਇਆ। ਮੈਨੂੰ ਲੱਗਿਆ ਮੈਂ ਘੱਟ ਤੋਂ ਘੱਟ ਪਹਿਲੇ ਫਿਨਾਲੇ ਤਾਂ ਜਾਵਾਂਗਾ ਪਰ ਅਜਿਹਾ ਨਹੀਂ ਹੋਇਆ, ਮੈਨੂੰ ਬੁਰਾ ਲੱਗਿਆ ਪਰ ਹੁਣ ਕੀ ਹੋ ਸਕਦਾ ਹੈ ਹਾਂ ਜੇਕਰ ਘਰ 'ਚ ਮੈਨੂੰ ਬਤੌਰ ਵਾਈਲਡ ਕਾਰਡ ਐਂਟਰੀ ਬੁਲਾਇਆ ਜਾਵੇ ਤਾਂ ਮੈਂ ਜ਼ਰੂਰ ਜਾਣਾ ਚਾਹਾਂਗਾ ਪਰ ਇਹ ਬੁਲਾਉਣਗੇ ਨਹੀਂ ਮੈਨੂੰ ਪਤਾ ਹੈ। ਅਬੂ ਨੇ ਕਿਹਾ, ਸਿਧਾਰਥ ਸ਼ੁਕਲਾ, ਸ਼ਹਿਨਾਜ਼ ਤੇ ਪਾਰਸ ਸਭ ਤੋਂ ਵਧੀਆ ਗੇਮ ਖੇਡ ਰਹੇ ਹਨ, ਉਹ ਯਕੀਨਨ ਆਖਿਰ ਤਕ ਜਾਣਗੇ। ਉਥੇ ਰਸ਼ਿਮ ਦੇਸਾਈ, ਦੇਵੋਲੀਨਾ, ਆਰਤੀ, ਮਾਹਿਰਾ ਤੇ ਸ਼ੇਫਾਲੀ ਘਰ 'ਚ ਕੁਝ ਨਹੀਂ ਕਰਦੇ ਹਨ ਇਹ ਲੋਕ ਆਪਣੀ ਪਹਿਲੀ ਦੀ ਪ੍ਰਸਿੱਧੀ 'ਤੇ ਹੀ ਗੇਮ ਖੇਡ ਰਹੇ ਹਨ। ਇਹ ਲੋਕ ਸਿਰਫ ਲੜਾਈ ਕਰਦੇ ਰਹਿੰਦੇ ਹਨ ਕਿਉਂਕਿ ਇਨ੍ਹਾਂ ਕੋਲ ਰੌਲਾ ਪਾਉਣ ਦੇ ਇਲਾਵਾ ਹੋ ਕੋਈ ਗੇਮ ਨਹੀਂ ਹੈ'।
ਇਕ ਟਾਸਕ 'ਚ ਦੇਵੋਲੀਨਾ ਵੱਲੋਂ ਟਾਰਚਰ ਕੀਤੇ ਗਏ ਟਾਸਕ ਬਾਰੇ ਅਬੂ ਨੇ ਦੱਸਿਆ, 'ਉਸ ਟਾਸਕ 'ਚ ਸਾਡੇ ਕੋਲ ਖੁਦ ਨੂੰ ਸੇਫ ਕਰਨ ਦਾ ਮੌਕਾ ਸੀ। ਮੈਨੂੰ ਲੱਗ ਰਿਹਾ ਸੀ ਕਿ ਅਸੀਮ ਘਰੋਂ ਬੇਘਰ ਹੋਣ ਨੂੰ ਲੈ ਕੇ ਕਾਫ਼ੀ ਇਨਸਿਕਿਓਰ ਹੈ ਤੇ ਪਰੇਸ਼ਾਨ, ਹਾਲਾਂਕਿ ਮੈਂ ਬਿਲਕੁਲ ਇਨਸਿਕਿਓਰ ਨਹੀਂ ਸੀ। ਅਸੀਮ ਨੂੰ ਪਰੇਸ਼ਾਨ ਦੇਖ ਕੇ ਮੈਂ ਫੈਸਲਾ ਕਰ ਲਿਆ ਕਿ ਮੈਂ ਟਾਸਕ 'ਚ ਆਪਣੀ ਪੂਰੀ ਜਾਣ ਲਗਾ ਦਵਾਂਗਾ ਤਾਂ ਜੋ ਅਸੀਮ ਨੋਮੀਨੇਸ਼ਨ ਤੋਂ ਬਾਹਰ ਆ ਸਕੇ। ਸਾਰਿਆਂ ਨੂੰ ਲੱਗਿਆ ਕਿ ਮੈਂ ਆਸਾਨ ਟਾਰਗੇਟ ਹਾਂ ਇਸ ਲਈ ਮੈਨੂੰ ਟਾਰਚਰ ਕਰਨਾ ਸ਼ੁਰੂ ਕੀਤਾ ਗਿਆ।
'ਇਹ ਟਾਰਚਰ ਇਸ ਹੱਦ ਤਕ ਚਲਾ ਗਿਆ ਕਿ ਮੈਨੂੰ ਸਾਹ ਲੈਣਾ ਵੀ ਮੁਸ਼ਕਿਲ ਹੋ ਰਿਹਾ ਸੀ, ਮੇਰਾ ਸਾਹ ਰੁਕਣ ਵਾਲਾ ਸੀ। ਮੈਂ ਹੈਰਾਨ ਸੀ ਕਿ ਦੋਵੋਲੀਨਾ ਤੇ ਸ਼ੇਫਾਲੀ ਮੈਨੂੰ ਟਾਰਚਰ ਕਰ ਰਹੀ ਸੀ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।