ਵੈੱਬ ਡੈਸਕ (Vikram Sehajpal) : ਤੁਰਕੀ ਦੇ ਰਾਸ਼ਟਰਪਤੀ ਰੇਸੇਪ ਏਦ੍ਰੋਗਾਨ ਸੰਯੂਕਤ ਰਾਸ਼ਟਰ ਵਿੱਚ ਕਸ਼ਮੀਰ ਦੇ ਮੁੱਦੇ ਨੂੰ ਚੁੱਕਣ ਤੇ ਤੁਰਕੀ ਵੱਲੋਂ ਫਾਇਨੈਂਸ਼ੀਅਲ ਐਕਸ਼ਨ ਟਾਸਕ ਫ਼ੋਰਸ (FATF) ਦੀ ਬੈਠਕ ਵਿੱਚ ਖੁੱਲ੍ਹ ਕੇ ਪਾਕਿਸਤਾਨ ਦਾ ਸਾਥ ਦਿੱਤਾ। ਇਸ ਤੋਂ ਬਾਅਦ ਭਾਰਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤੁਰਕੀ ਦੌਰੇ ਨੂੰ ਰੱਦ ਕਰ ਦਿੱਤਾ ਹੈ।ਪੀਐੱਮ ਮੋਦੀ 27-28 ਅਕਤੂਬਰ ਨੂੰ ਇਕ ਵੱਡੇ ਨਿਵੇਸ਼ ਸੰਮੇਲਨ ਵਿੱਚ ਸ਼ਾਮਿਲ ਹੋਣ ਲਈ ਸਾਊਦੀ ਅਰਬ ਜਾ ਰਹੇ ਹਨ। ਸਾਊਦੀ ਅਰਬ ਤੋਂ ਬਾਅਦ ਪੀਐੱਮ ਤੁਰਕੀ ਜਾਣ ਵਾਲੇ ਸਨ ਪਰ ਹੁਣ ਨਹੀਂ ਜਾਣਗੇ।
ਤੁਰਕੀ ਤੇ ਭਾਰਤ ਦੇ ਰਿਸ਼ਤਿਆਂ ਵਿਚਕਾਰ ਕਦੇ ਵੀ ਕੜਵਾਹਟ ਪੈਦਾ ਨਹੀਂ ਹੋਈ ਪਰ ਦੌਰਾ ਰੱਦ ਕਰਨ 'ਤੇ ਸਾਫ਼ ਪਤਾ ਲੱਗਦਾ ਹੈ ਕਿ ਦੋਹਾਂ ਦੇਸ਼ਾਂ ਦੇ ਸਬੰਧਾਂ ਦਰਮਿਆਨ ਕੜਵਾਹਟ ਆ ਗਈ ਹੈ। ਮੋਦੀ ਦੇ ਅੰਕਾਰਾ ਦੌਰੇ 'ਤੇ ਸਿਧਾਂਤਕ ਤੌਕ ਤੇ ਸਹਿਮਤੀ ਬਣੀ ਸੀ ਤੇ ਇਸ ਵਿੱਚ ਹੋਰ ਮੁੱਦਿਆਂ ਤੋਂ ਇਲਾਵਾ ਵਪਾਰ ਅਤੇ ਰੱਖਿਆ ਸਹਿਯੋਗ' ਉੱਤੇ ਗੱਲਬਾਤ ਹੋਣੀ ਸੀ।ਵਿਦੇਸ਼ ਮੰਤਰਾਲੇ ਨੇ ਇਸ ਦੌਰੇ ਨੂੰ ਰੱਦ ਕਰਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਮੰਤਰਾਲੇ ਦੇ ਇਕ ਸੂਤਰ ਨੇ ਕਿਹਾ, "ਦੌਰੇ ਬਾਰੇ ਕੋਈ ਫ਼ੈਸਲਾ ਨਹੀਂ ਹੋਇਆ ਸੀ। ਇਸ ਲਈ ਇਸ ਨੂੰ ਰੱਦ ਕਰਨ ਵਰਗਾ ਕੁਝ ਵੀ ਨਹੀਂ ਹੈ।"