ਕੈਨੇਡੀਅਨ ਫੈਡਰਲ ਚੋਣਾਂ ਨੂੰ ਲੈ ਕੇ ਅੱਜ ਦੀਆਂ ਪੰਜ ਮੁੱਖ ਖਬਰਾਂ 19-10-2019

by mediateam

ਕੈਨੇਡਾ ਵਿੱਚ ਫੈਡਰਲ ਚੋਣਾਂ ਆਉਂਦੇ ਹੀ ਰਾਜਨੀਤਿਕ ਸਰਗਰਮੀਆਂ ਤੇਜ਼ ਹੋ ਚੁੱਕੀਆਂ ਨੇ , ਲਗਾਤਾਰ ਲੋਕਾਂ ਅਤੇ ਨੇਤਾਵਾਂ ਵੱਲੋਂ ਇੱਕ ਦੂਜੇ ਉੱਤੇ ਤਿੱਖੀਆਂ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਹਨ, ਜਾਣ ਲੈਂਦੇ ਹਾਂ ਕੈਨੇਡਾ ਦੀਆਂ ਫੈਡਰਲ ਚੋਣਾਂ ਨਾਲ ਜੁੜੀਆਂ ਹੋਈਆਂ ਅੱਜ ਦੀਆਂ ਪੰਜ ਮੁੱਖ ਖ਼ਬਰਾਂ - 


1.. ਫੈਡਰਲ ਚੋਣਾਂ ਆਉਂਦੇ ਹੀ ਕੈਨੇਡਾ ਦੀ ਰਾਜਨੀਤੀ ਪੂਰੀ ਤਰ੍ਹਾਂ ਬਦਲ ਚੁਕੀ ਹੈ , ਕੋਈ ਨੇਤਾ ਕਿਸੇ ਦੀ ਹਮਾਇਤ ਕਰ ਰਿਹਾ ਹੈ ਅਤੇ ਕੋਈ ਕਿਸੇ ਦੇ ਉੱਤੇ ਇਲਜ਼ਾਮ ਲਗਾ ਰਿਹਾ ਹੈ , ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਕ ਨਵਾਂ ਬਿਆਨ ਦੇ ਕੇ ਕੈਨੇਡੀਅਨ ਚੋਣਾਂ ਨੂੰ ਪੂਰੀ ਤਰ੍ਹਾਂ ਪ੍ਰਭਾਵਤ ਕਰ ਦਿੱਤਾ ਹੈ , ਉਨ੍ਹਾਂ ਦੇ ਇਸ ਬਿਆਨ ਨਾਲ ਕੈਨੇਡੀਅਨ ਲੋਕ ਉੱਤੇ ਵੱਡਾ ਪ੍ਰਭਾਵ ਪੈ ਸਕਦਾ ਹੈ , ਬਰਾਕ ਓਬਾਮਾ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਕੈਨੇਡੀਅਨ ਲੋਕਾਂ ਨੂੰ ਦੁਬਾਰਾ ਪ੍ਰਧਾਨਮੰਤਰੀ ਟਰੂਡੋ ਨੂੰ ਕੁਰਸੀ ਦੇਣੀ ਚਾਹੀਦੀ ਹੈ , ਓਬਾਮਾ ਦੇ ਇਸ ਬਿਆਨ ਤੇ ਵਿਰੋਧੀ ਪਾਰਟੀਆਂ ਨੇ ਇਤਰਾਜ਼ ਜਾਹਰ ਕੀਤਾ ਹੈ |


2.. ਗਲੋਬਲ ਨਿਊਜ਼ ਵਲੋਂ ਵਿਸ਼ੇਸ਼ ਤੌਰ 'ਤੇ ਕਰਵਾਏ ਗਏ ਇਕ ਇਪਸੋਸ ਪੋਲ ਵਿਚ 61 ਫੀਸਦ ਕੈਨੇਡੀਅਨਾਂ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਸੰਘੀ ਚੋਣਾਂ ਦਾ ਸਭ ਤੋਂ ਵਧੀਆ ਨਤੀਜਾ ਬਹੁਮਤ ਵਾਲੀ ਸਰਕਾਰ ਹੈ ,ਮਤਦਾਨ ਵਿੱਚ ਰਣਨੀਤਕ ਵੋਟਿੰਗ ਬਾਰੇ ਕੈਨੇਡੀਅਨਾਂ ਦੇ ਵਿਚਾਰਾਂ ਨੂੰ ਵੀ ਪ੍ਰਭਾਵਤ ਕੀਤਾ ਗਿਆ ਹੈ , ਪਿਛਲੇ ਪੋਲ ਵਿੱਚ ਇਹ ਖੁਲਾਸਾ ਹੋਇਆ ਸੀ ਕਿ ਆਉਣ ਵਾਲੀਆਂ ਚੋਣਾਂ ਵਿੱਚ ਕੈਨੇਡਾ ਵਿੱਚ ਘਟ ਗਿਣਤੀ ਦੀ ਲਿਬਰਲ ਜਾਂ ਕੰਜ਼ਰਵੇਟਿਵ ਸਰਕਾਰ ਬਣ ਸਕਦੀ ਹੈ ਪਰ ਲੋਕ ਇਕ ਮਜ਼ਬੂਤ ਸਰਕਾਰ ਚਹੁੰਦੇ ਹਨ ਅਤੇ 42 ਫੀਸਦੀ ਲੋਕਾਂ ਨੇ ਕੰਜ਼ਰਵੇਟਿਵ ਸਰਕਾਰ ਦੀ ਹਮਾਇਤ ਕੀਤੀ ਹੈ ਓਥੇ ਹੀ 36 ਫੀਸਦੀ ਲਿਬਰਲ ਅਤੇ 22 ਫੀਸਦੀ ਐਨਡੀਪੀ ਦੇ ਹੱਕ ਵਿੱਚ ਹਨ 

3.. ਲਿਬਰਲ ਲੀਡਰ ਜਸਟਿਨ ਟਰੂਡੋ ਨੇ ਕਿਊਬੇਕ ਦੇ ਬਿੱਲ 21 ਤੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ , ਉਹ ਇਹ ਕਹਿਣ ਤੋਂ ਇਨਕਾਰ ਕਰ ਰਹੇ ਹਨ ਕਿ ਕੀ ਉਹ ਸੋਚਦੇ ਹਨ ਕਿ ਕਿਉਬੈਕ ਦਾ ਧਰਮ ਨਿਰਪੱਖਤਾ ਕਾਨੂੰਨ ਪੱਖਪਾਤੀ ਹੈ, ਭਾਵੇਂ ਕਿ ਉਹ ਕਹਿ ਰਹੇ ਹਨ ਕਿ ਸਰਕਾਰਾਂ ਲੋਕਾਂ ਨੂੰ ਇਹ ਨਹੀਂ ਦੱਸ ਸਕਦੀਆਂ ਕਿ ਕਿਸ ਤਰ੍ਹਾਂ ਦਾ ਪਹਿਰਾਵਾ ਪਾਉਣਾ ਹੈ , ਇਹ ਲਗਾਤਾਰ ਦੂਜਾ ਦਿਨ ਸੀ ਜਦੋਂ ਟਰੂਡੋ ਨੇ ਸਿੱਧੇ ਪ੍ਰਸ਼ਨ ਦਾ ਉੱਤਰ ਨਹੀਂ ਦਿੱਤਾ ਇਸ ਬਿੱਲ 21 ਦਾ ਕੈਨੇਡਾ ਵਿੱਚ ਲੰਮੇ ਸਮੇ ਤੋਂ ਵਿਰੋਧ ਹੋ ਰਿਹਾ ਹੈ ਕਿਉਕਿ ਇਸ ਨੂੰ ਪੱਖਪਾਤੀ ਦੱਸਿਆ ਜਾ ਰਿਹਾ ਹੈ |


4.. ਪਿਛਲੇ ਦਿਨੀ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਲਿਬਰਲ ਪਾਰਟੀ ਨਾਲ ਗਠਜੋੜ ਕਰ ਸਰਕਾਰ ਬਨਾਉਣ ਦੀ ਗੱਲ ਕਹੀ ਸੀ ਜਿਸ ਤੇ ਕੰਜ਼ਰਵੇਟਿਵ ਲੀਡਰ ਐਂਡਰਿਉ ਸ਼ੀਅਰ ਨੇ ਨਿਸ਼ਾਨਾ ਸਾਧਿਆ ਹੈ , ਕੰਜ਼ਰਵੇਟਿਵ ਲੀਡਰ ਨੇ ਕਿਹਾ ਕਿ ਗੱਠਜੋੜ ਦੀ ਸਰਕਾਰ ਵਿਚ ਐਨਡੀਪੀ ਸਮਰਥਨ ਸੁਰੱਖਿਅਤ ਕਰਨ ਲਈ ਵੱਡੇ ਟੈਕਸ ਲਾਏ ਜਾਣਗੇ , ਸ਼ੀਅਰ ਨੇ ਆਪਣੀ ਮੁਹਿੰਮ ਨੂੰ  ਸ਼ੁੱਕਰਵਾਰ ਦੇ ਦਿਨ ਫਰੈਡਰਿਕਟਨ ਵਿਚ ਸ਼ੁਰੂ ਕੀਤਾ ਸੀ , ਜਿਥੇ ਉਨ੍ਹਾਂ ਨੇ ਕਿਹਾ ਕਿ ਇਹ ਗਠਜੋੜ ਸਰਕਾਰ ਕੈਨੇਡਾ ਵਿੱਚ ਜੀਐਸਟੀ ਵਿੱਚ ਵਾਧਾ ਕਰੇਗੀ |


5.. ਫੈਡਰਲ ਚੋਣਾਂ ਵਿਚ ਅੰਤਮ ਮਤਦਾਨਾਂ ਦੇ ਵੋਟਾਂ ਪੈਣ ਤੋਂ ਕੁਝ ਦਿਨ ਪਹਿਲਾਂ ਹੀ, ਇਕ ਨਵੀਂ ਪੋਲ ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਐਨਡੀਪੀ ਨੇ ਬ੍ਰਿਟਿਸ਼ ਕੋਲੰਬੀਆ ਵਿਚ ਵੋਟਰਾਂ ਦੀ ਹਮਾਇਤ ਲੈਣ ਵਿੱਚ ਸਫਲਤਾ ਹਾਸਲ ਕੀਤੀ ਹੈ , ਇਨਸਾਈਟਸ ਵੈਸਟ ਦੁਆਰਾ ਆੱਨਲਾਈਨ ਕਰਵਾਏ ਗਏ ਇਸ ਸਰਵੇਖਣ ਵਿਚ ਬੀ.ਸੀ. ਵਿਚ ਰਹਿੰਦੇ 1,670 ਬਾਲਗਾਂ ਨੂੰ ਪੁੱਛਿਆ ਗਿਆ ਜੇ ਉਨ੍ਹਾਂ ਨੂੰ ਉਸ ਦਿਨ ਵੋਟ ਕਰਨੀ ਪਈ, ਤਾਂ ਉਹ ਆਪਣੇ ਹਲਕੇ ਵਿੱਚ ਕਿਸ ਨੂੰ ਵੋਟ ਪਾਉਣਗੇ ਜਿਸ ਵਿੱਚ ਬਹੁਤੇ ਐਨਡੀਪੀ ਦੇ ਹੱਕ ਵਿੱਚ ਵੋਟ ਪਾਉਣ ਦੀ ਗੱਲ ਕਰ ਰਹੇ ਹਨ |