Happy Birthday Anil Kumble: ਕੁੰਬਲੇ ਦੇ ਇਸ ਖ਼ਾਸ ਰਿਕਾਰਡ ਨੂੰ ਕੋਈ ਗੇਂਦਬਾਜ ਨਹੀਂ ਤੋੜ ਸਕੇਗਾ

by

Happy Birthday Anil Kumble: ਭਾਰਤ ਦੇ ਸਾਬਕਾ ਕਪਤਾਨ ਤੇ ਦਿੱਗਜ ਲੈੱਗ ਸਪਿੰਨਰ ਅਨਿਲ ਕੁੰਬਲੇ ਦਾ ਅੱਜ (17 ਅਕਤੂਬਰ) ਜਨਮ ਦਿਨ ਹੈ। 49 ਸਾਲ ਦੇ ਹੋਏ ਕੁੰਬਲੇ ਦੀ ਖ਼ਾਸੀਅਤ ਇਹ ਸੀ ਕਿ ਉਨ੍ਹਾਂ ਦੀ ਗੇਂਦ ਬਹੁਤ ਜ਼ਿਆਦਾ ਟਰਨ ਨਹੀਂ ਹੁੰਦੀ ਸੀ ਇਸ ਦੇ ਬਾਵਜੂਦ ਉਨ੍ਹਾਂ 619 ਟੈਸਟ ਵਿਕਟਾਂ ਹਾਸਲ ਕੀਤੀਆਂ। ਕੁੰਬਲੇ 1999 'ਚ ਦਿੱਲੀ 'ਚ ਇਕ ਟੈਸਟ 'ਚ ਪਾਰੀ 'ਚ ਸਾਰੀਆਂ 10 ਵਿਕਟ ਲੈਣ ਵਾਲੇ ਦੁਨੀਆ ਦੇ ਦੂਸਰੇ ਗੇਂਦਬਾਜ਼ ਬਣੇ ਸਨ ਤੇ ਉਨ੍ਹਾਂ ਤੋਂ ਬਾਅਦ ਕੋਈ ਦਿੱਗਜ ਇਸ ਕਾਰਨਾਮੇ ਨੂੰ ਅੰਜਾਮ ਨਹੀਂ ਦੇ ਸਕਿਆ।


ਕੁੰਬਲੇ ਨੇ 25 ਅਪ੍ਰੈਲ 1990 ਨੂੰ ਸ਼ਾਹਜਾਹ 'ਚ ਸ੍ਰੀਲੰਕਾ ਖ਼ਿਲਾਫ਼ ਕੌਮਾਂਤਰੀ ਟੈਸਟ ਡੈਬਿਊ ਕੀਤਾ ਸੀ। ਉਨ੍ਹਾਂ 9 ਅਗਸਤ 1990 ਨੂੰ ਮੈਨਚੈਸਟਰ 'ਚ ਇੰਗਲੈਂਡ ਖ਼ਿਲਾਫ਼ ਟੈਸਟ ਡੈਬਿਊ ਕੀਤਾ ਸੀ। ਉਨ੍ਹਾਂ ਭਾਰਤ ਨੂੰ ਸਭ ਤੋਂ ਜ਼ਿਆਦਾ ਟੈਸਟ ਮੈਚਾਂ 'ਚ ਜਿੱਤ ਦਿਵਾਉਣ ਵਾਲੇ ਗੇਂਦਬਾਜ਼ ਵਜੋਂ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦੀ ਗੇਂਦ ਭਾਵੇਂ ਹੀ ਜ਼ਿਆਦਾ ਟਰਨ ਨਹੀਂ ਹੁੰਦੀ ਸੀ ਪਰ ਤੇਜ਼ ਰਫ਼ਤਾਰ ਤੇ ਸਟੀਕ ਲਾਈਨ ਲੈਂਥ ਜ਼ਰੀਏ ਉਨ੍ਹਾਂ ਬੱਲੇਬਾਜ਼ਾਂ ਨੂੰ ਪਰੇਸ਼ਾਨ ਕੀਤਾ ਤੇ ਸਫਲਤਾਵਾਂ ਹਾਸਲ ਕੀਤੀਆਂ। ਉਨ੍ਹਾਂ 1992-93 'ਚ ਇੰਗਲੈਂਡ ਖ਼ਿਲਾਫ਼ ਤਿੰਨ ਟੈਸਟ ਮੈਚਾਂ ਦੀ ਸੀਰੀਜ਼ 'ਚ 21 ਵਿਕਟਾਂ ਝਟਕਾਈਆਂ ਤੇ ਆਸਟ੍ਰੇਲੀਆ ਖ਼ਿਲਾਫ਼ 1996 ਤੋਂ 1998 ਵਿਚਾਲੇ ਆਸਟ੍ਰੇਲੀਆ ਖ਼ਿਲਾਫ਼ ਚਾਰ ਟੈਸਟ ਮੈਚਾਂ 'ਚ 32 ਵਿਕਟਾਂ ਲਈਆਂ ਸਨ। ਅਜਿਹਾ ਨਹੀਂ ਕਿ ਕੁੰਬਲੇ ਨੇ ਸਿਰਫ਼ ਭਾਰਤ 'ਚ ਹੀ ਸਫਲਤਾ ਹਾਸਲ ਕੀਤੀ, ਉਨ੍ਹਾਂ ਕਈ ਮੌਕਿਆਂ 'ਤੇ ਵਿਦੇਸ਼ੀ ਧਰਤੀ 'ਤੇ ਵੀ ਟੀਮ ਨੂੰ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ 202 'ਚ ਹੈਡਿੰਗਲੇ ਟੈਸਟ 'ਚ 7 ਵਿਕਟਾਂ ਤੇ 2002-2003 'ਚ ਐਡੀਲੈਂਡ 'ਚ 6 ਵਿਕਟਾਂ ਲੈ ਕੇ ਟੀਮ ਇੰਡੀਆ ਨੂੰ ਯਾਦਗਾਰ ਜਿੱਤ ਦਿਵਾਈ। 2002 'ਚ ਵੈਸਟਇੰਡੀਜ਼ ਦੌਰੇ 'ਤੇ ਐਂਟਿਗਾ ਟੈਸਟ ਦੌਰਾਨ ਉਨ੍ਹਾਂ ਦਾ ਜਬਾੜਾ ਟੁੱਟ ਗਿਆ ਸੀ ਪਰ ਉਹ ਇਸ ਤੋਂ ਬਾਅਦ ਮੂੰਹ 'ਤੇ ਪੱਟੀ ਬੰਨ੍ਹ ਕੇ ਨਾ ਸਿਰਫ਼ ਬੱਲੇਬਾਜ਼ੀ ਲਈ ਆਏ ਬਲਕਿ ਉਨ੍ਹਾਂ ਗੇਂਦਬਾਜ਼ੀ ਵੀ ਕੀਤੀ ਸੀ।

ਇਹ ਕਰਿਸ਼ਮਾ ਕਰਨਾ ਵਾਲੇ ਦੁਨੀਆ ਦੇ ਦੂਸਰੇ ਗੇਂਦਬਾਜ਼


ਕੁੰਬਲੇ ਨੇ ਭਾਰਤੀ ਕ੍ਰਿਕਟ ਲਈ 4 ਤੋਂ 7 ਫਰਵਰੀ 1999 ਦਰਮਿਆਨ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਸਟੈਡੀਅਮ 'ਚ ਖੇਡਿਆ ਗਿਆ ਦੂਸਰਾ ਟੈਸਟ ਮੈਚ ਇਤਿਹਾਸਕ ਹੈ। ਕੁੰਬਲੇ ਨੇ ਇਸ ਟੈਸਟ 'ਚ ਪਾਕਿਸਤਾਨ ਦੀ ਦੂਸਰੀ ਪਾਰੀ 'ਚ ਸਾਰੀਆਂ 10 ਵਿਕਟਾਂ ਹਾਸਲ ਕੀਤੀਆਂ। ਉਹ ਇਕ ਪਾਰੀ 'ਚ ਸਾਰੀਆਂ ਵਿਕਟਾਂ ਝਟਕਾਉਣ ਵਾਲੇ ਜਿਮ ਲੇਕਰ ਤੋਂ ਬਾਅਦ ਕੁੰਬਲੇ ਅਜਿਹਾ ਕਰਨ ਵਾਲੇ ਦੁਨੀਆ ਦੇ ਦੂਸਰੇ ਗੇਂਦਬਾਜ਼ ਬਣੇ ਸਨ। ਲੇਕਰ ਤੇ ਕੁੰਬਲੇ ਦੇ ਨਾਂ ਦਰਜ ਇਸ ਰਿਕਾਰਡ ਦੀ ਬਰਾਬਰੀ ਤਾਂ ਕੀਤੀ ਜਾ ਸਕਦੀ ਹੈ ਪਰ ਇਸ ਨੂੰ ਤੋੜਿਆ ਨਹੀਂ ਜਾ ਸਕਦਾ।

117ਵੇਂ ਟੈਸਟ 'ਚ ਜੜਿਆ ਸੈਂਕੜਾ


ਕੁੰਬਲੇ ਨੇ 132 ਟੈਸਟ ਮੈਚਾਂ 'ਚ 29.65 ਦੀ ਔਸਤ ਨਾਲ 619 ਵਿਕਟਾਂ ਲਈਆਂ। ਉਨ੍ਹਾਂ ਇਸ ਦੌਰਾਨ 17.77 ਦੀ ਔਸਤ ਨਾਲ 2506 ਦੌੜਾਂ ਵੀ ਬਣਾਈਆਂ। ਉਨ੍ਹਾਂ ਅਗਸਤ 2007 'ਚ ਇੰਗਲੈਂਡ ਖ਼ਿਲਾਫ਼ ਓਵਲ ਟੈਸਟ 'ਚ ਰਿਕਾਰਡ ਸੈਂਕੜਾ (110) ਜੜਿਆ ਸੀ। ਉਨ੍ਹਾਂ ਆਪਣੇ 117ਵੇਂ ਟੈਸਟ ਮੈਚ 'ਚ ਸੈਂਕੜੇ ਵਾਲੀ ਪਾਰੀ ਖੇਡਣ ਦੇ ਕਾਰਨਾਮੇ ਨੂੰ ਅੰਜਾਮ ਦਿੱਤਾ।


ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਉਹ ਆਈਪੀਐੱਲ 'ਚ ਦੋ ਟੀਮਾਂ ਦੇ ਮੇਂਂਟਰ ਰਹੇ ਤੇ ਫਿਰ ਇਕ ਸਾਲ ਲਈ ਭਾਰਤੀ ਕ੍ਰਿਕਟ ਟੀਮ ਦੇ ਕੋਚ ਬਣੇ। ਚੈਂਪੀਅਨ ਟ੍ਰਾਫ਼ੀ 2017 ਤੋਂ ਬਾਅਦ ਕਪਤਾਨ ਕੋਹਲੀ ਨਾਲ ਵਿਵਾਦ ਚੱਲਣ ਕਾਰਨ ਉਨ੍ਹਾਂ ਇਸ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਕੁੰਬਲੇ ਮੌਜੂਦਾ ਸਮੇਂ 'ਚ ਆਈਸੀਸੀ ਕ੍ਰਿਕਟ ਕਮੇਟੀ ਦੇ ਪ੍ਰਮੁੱਖ ਹਨ ਤੇ ਹੁਣ ਆਈਪੀਐੱਲ 2020 'ਚ ਆਈਪੀਐੱਲ ਟੀਮ ਕਿੰਗਜ਼ ਇਲੈਵਨ ਪੰਜਾਬ ਦੇ ਚੀਫ਼ ਕੋਚ ਦਾ ਅਹੁਦਾ ਸੰਭਾਲਣਗੇ।


ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।