On This Day: 41 ਸਾਲ ਪਹਿਲਾਂ ਅੱਜ ਹੀ ਦੇ ਦਿਨ ਮਹਾਨ ਆਲਰਾਊਂਡਰ ਕਪਿਲ ਦੇਵ ਨੇ ਕੀਤਾ ਸੀ ਟੈਸਟ ਡੈਬਿਊ

by mediateam

On This Day 16 ਅਕਤੂਬਰ: ਭਾਰਤ ਨੂੰ ਪਹਿਲੀ ਵਾਰ ਕ੍ਰਿਕਟ ਵਿਸ਼ਵ ਕੱਪ ਦਿਵਾਉਣ ਵਾਲੇ ਕਪਿਲ ਦੇਵ ਲਈ 16 ਅਕਤੂਬਰ ਦਾ ਦਿਨ ਖ਼ਾਸ ਹੈ ਕਿਉਂਕਿ ਉਨ੍ਹਾਂ ਇਸੇ ਦਿਨ ਟੈਸਟ ਡੈਬਿਊ ਕੀਤਾ ਸੀ। 16 ਅਕਤੂਬਰ 1978 ਨੂੰ ਫ਼ੈਸਲਾਬਾਦ 'ਚ ਪਾਕਿਸਤਾਨ ਖ਼ਿਲਾਫ਼ 19 ਸਾਲ ਦੇ ਕਪਿਲ ਨੇ ਟੈਸਟ ਡੈਬਿਊ ਕੀਤਾ ਸੀ ਉਹ ਇਸ ਮੈਚ 'ਚ ਪ੍ਰਭਾਵਿਤ ਨਹੀਂ ਕਰ ਸਕੇ ਸਨ ਪਰ ਅੱਗੇ ਚੱਲ ਕੇ ਉਹ ਦੁਨੀਆ ਦੇ ਮਹਾਨ ਆਲਰਾਊਂਡਰ ਬਣੇ। ਕਪਿਲ ਦਾ ਇਕ ਵਰਲਡ ਰਿਕਾਰਡ ਹੁਣ ਤਕ ਕਾਇਮ ਹੈ।


ਕਪਿਲ ਲਈ ਡੈਬਿਊ ਟੈਸਟ ਨਿਰਾਸ਼ਾਜਨਕ ਰਿਹਾ ਸੀ। ਉਹ ਇਸ ਮੈਚ 'ਚ 96 ਦੌੜਾਂ ਦੇ ਕੇ 1 ਵਿਕਟ ਹਾਸਲ ਕਰ ਸਕੇ ਸਨ ਤੇ ਸਿਰਫ਼ 8 ਦੌੜਾਂ ਦਾ ਯੋਗਦਾਨ ਦੇ ਸਕੇ ਸਨ। ਉਨ੍ਹਾਂ ਟੈਸਟ ਕਰੀਅਰ 'ਚ 131 ਮੈਚਾਂ 'ਚ 31.05 ਦੀ ਔਸਤ ਨਾਲ 5248 ਦੌੜਾਂ ਬਣਾਈਆਂ। ਉਨ੍ਹਾਂ 29.64 ਦੀ ਔਸਤ ਨਾਲ 434 ਵਿਕਟਾਂ ਝਟਕਾਈਆਂ, ਜੋ ਉਸ ਸਮੇਂ ਸਭ ਤੋਂ ਜ਼ਿਆਦਾ ਟੈਸਟ ਕ੍ਰਿਕਟ ਦਾ ਰਿਕਾਰਡ ਸੀ ਤੇ ਜਿਸ ਨੂੰ ਕੋਟਰਨੀ ਵਾਲਸ਼ ਨੇ ਤੋੜਿਆ। ਆਪਣੇ ਸਾਢੇ 15 ਸਾਲ ਦੇ ਟੈਸਟ ਕਰੀਅਰਰ 'ਚ ਕਪਿਲ ਸਿਰਫ਼ ਇਕ ਟੈਸਟ ਮੈਚ ਖੇਡਣ ਤੋਂ ਖੁੰਝੇ ਸਨ। ਕਪਿਲ ਨੇ ਟੈਸਟ ਕ੍ਰਿਕਟ 'ਚ 4000 ਤੋਂ ਜ਼ਿਆਦਾ ਦੌੜਾਂ ਬਣਾਉਣ ਤੇ 400 ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਦੁਨੀਆ ਦੇ ਇਕਲੌਤੇ ਖਿਡਾਰੀ ਹਨ, ਕੋਈ ਦੂਸਰਾ ਖਿਡਾਰੀ ਇਸ ਲੜੀ 'ਚ ਸ਼ਾਮਲ ਨਹੀਂ ਹੈ।

ਕਪਿਲ ਦੀ ਗਿਣਤੀ ਇਯਾਨ ਬਾਥਮ, ਰਿਚਰਡ ਹੈਡਲੀ ਤੇ ਇਮਰਾਨ ਖ਼ਾਨ ਨਾਲ ਉਸ ਸਮੇਂ ਦੇ ਮਹਾਨ ਆਲਰਾਊਂਡਰਾਂ 'ਚ ਹੁੰਦੀ ਸੀ।

ਕਪਿਲ ਨੇ 1 ਅਕਤੂਬਰ 1978 ਦੀ ਕਵੇਟਾ 'ਚ ਪਾਕਿਸਤਾਨ ਖ਼ਿਲਾਫ਼ ਕੌਮਾਂਤਰੀ ਵਨਡੇਅ ਡੈਬਿਊ ਕੀਤਾ ਸੀ। ਉਨ੍ਹਾਂ ਵਨਡੇਅ ਕਰੀਅਰ 'ਚ 225 ਮੈਚਾਂ 'ਚ 23.79 ਦੀ ਔਸਤ ਨਾਲ 3783 ਦੌੜਾਂ ਬਣੀਆਂ। ਉਨ੍ਹਾਂ ਇਸ ਦੌਰਾਨ 1 ਸੈਂਕੜਾ ਤੇ 14 ਅਰਧ ਸੈਂਕੜੇ ਲਗਾਏ। ਉਨ੍ਹਾਂ ਦਾ ਇਹ ਇਕਲੌਤਾ ਸੈਂਕੜਾ ਭਾਰਤ ਨੂੰ ਵਰਲਡ ਕੱਪ ਦਿਵਾਉਣ 'ਚ ਅਹਿਮ ਸਾਬਿਤ ਹੋਇਆ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।