ਅੰਕਾਰਾ / ਵਾਸ਼ਿੰਗਟਨ , 12 ਅਕਤੂਬਰ ( NRI MEDIA )
ਸੀਰੀਆ ਨੂੰ ਲੈ ਕੇ ਤੁਰਕੀ ਅਤੇ ਅਮਰੀਕਾ ਵਿਚ ਤਕਰਾਰ ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ , ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਅਪ ਅਰਦੋਗਨ ਨੇ ਕਿਹਾ ਹੈ ਕਿ ਤੁਰਕੀ ਸੀਰੀਆ ਵਿਚ ਕਥਿਤ ਕੁਰਦ ਕੱਟੜਪੰਥੀਆਂ ਖਿਲਾਫ ਕਾਰਵਾਈ ਕਰਦਾ ਰਹੇਗਾ ,ਸਿਰਫ ਇਹ ਹੀ ਨਹੀਂ, ਉਨ੍ਹਾਂ ਨੇ ਯੂਐਸ ਦੀ ਧਮਕੀ ਤੇ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਲੋਕ ਕੀ ਕਹਿ ਰਹੇ ਹਨ , ਜੋ ਵੀ ਹੁੰਦਾ ਹੈ ਹੋ ਜਾਵੇ , ਤੁਰਕੀ ਆਪਣੇ ਕੰਮਾਂ ਤੋਂ ਪਿੱਛੇ ਨਹੀਂ ਹਟੇਗਾ , ਇਸ ਦੇ ਨਾਲ ਹੀ ਪੈਂਟਾਗਨ ਨੇ ਦੋਸ਼ ਲਾਇਆ ਹੈ ਕਿ ਸ਼ੁੱਕਰਵਾਰ ਨੂੰ ਤੁਰਕੀ ਦੀ ਫੌਜ ਵੱਲੋਂ ਅਮਰੀਕੀ ਫੌਜ ਵਾਲ ਗੋਲੀਬਾਰੀ ਕੀਤੀ ਗਈ ਸੀ।
ਅਮਰੀਕੀ ਰੱਖਿਆ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ ਸ਼ੁੱਕਰਵਾਰ ਨੂੰ ਅਮਰੀਕੀ ਸੈਨਿਕ ਵੀ ਸੀਰੀਆ ਦੇ ਸ਼ਹਿਰ ਕੋਬਾਨੀ ਵਿੱਚ ਤੁਰਕੀ ਦੇ ਹਮਲੇ ਦੀ ਝਪੇਟ ਵਿੱਚ ਆਏ ਸਨ ਹਾਲਾਂਕਿ ਇਸ ਹਮਲੇ ਵਿਚ ਕੋਈ ਜ਼ਖਮੀ ਨਹੀਂ ਹੋਇਆ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਤੁਰਕੀ ਆਰਮੀ ਦੁਆਰਾ ਕੀਤਾ ਗਿਆ ਇਹ ਧਮਾਕਾ ਅਮਰੀਕੀ ਸੈਨਾ ਦੇ ਸੁਰੱਖਿਆ ਖੇਤਰ ਤੋਂ ਕੁਝ ਮੀਟਰ ਦੀ ਦੂਰੀ 'ਤੇ ਹੋਇਆ ਸੀ ਹਾਲਾਂਕਿ ਇਸ ਹਮਲੇ ਵਿਚ ਕੋਈ ਅਮਰੀਕੀ ਸੈਨਿਕ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਇਸ ਦੇ ਨਾਲ ਹੀ, ਸੰਯੁਕਤ ਰਾਸ਼ਟਰ ਦੀ ਰਿਪੋਰਟ ਕਹਿੰਦੀ ਹੈ ਕਿ ਚੱਲ ਰਹੀ ਲੜਾਈ ਕਾਰਨ ਉੱਤਰੀ ਸੀਰੀਆ ਵਿਚ ਤਕਰੀਬਨ ਇਕ ਲੱਖ ਲੋਕ ਆਪਣੇ ਘਰ ਛੱਡ ਗਏ ਹਨ , ਇੰਨਾ ਹੀ ਨਹੀਂ, ਪਿਛਲੇ ਤਿੰਨ ਦਿਨਾਂ ਵਿਚ ਤੁਰਕੀ ਦੇ ਹਮਲੇ ਵਿਚ ਘੱਟੋ ਘੱਟ 11 ਆਮ ਨਾਗਰਿਕਾਂ ਅਤੇ ਦਰਜਨਾਂ ਕੁਰਦ ਲੜਾਕਿਆਂ ਦੀ ਮੌਤ ਹੋ ਗਈ ਹੈ , ਸੰਯੁਕਤ ਰਾਸ਼ਟਰ ਨੇ ਸੀਰੀਆ ਦੀ ਮੌਜੂਦਾ ਸਥਿਤੀ 'ਤੇ ਚਿੰਤਾ ਜ਼ਾਹਰ ਕੀਤੀ ਹੈ ,ਰਿਪੋਰਟ ਦੇ ਅਨੁਸਾਰ ਬਹੁਤ ਸਾਰੇ ਲੋਕਾਂ ਨੇ ਅਲ ਹਸਕਾ ਅਤੇ ਤਲ ਤਮੇਰ ਸ਼ਹਿਰ ਵਿੱਚ ਸਕੂਲ ਅਤੇ ਹੋਰ ਇਮਾਰਤਾਂ ਵਿੱਚ ਪਨਾਹ ਲਈ ਹੋਈ ਹੈ।