ਜਲੰਧਰ — ਅੱਜ ਸ਼ਹਿਨਾਜ਼ ਕੌਰ ਗਿੱਲ ਦਾ ਨਾਂ ਪੰਜਾਬੀ ਫਿਲਮ ਤੇ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਅਦਾਕਾਰਾਂ 'ਚ ਸ਼ਾਮਲ ਹੈ। ਸ਼ਹਿਨਾਜ਼ ਕੌਰ ਗਿੱਲ ਦਾ ਜਨਮ 27 ਜਨਵਰੀ 1993 ਨੂੰ ਚੰਡੀਗੜ੍ਹ 'ਚ ਹੋਇਆ। ਉਸ ਨੇ ਆਪਣੀ ਗ੍ਰੇਜੂਏਸ਼ਨ ਦੀ ਪੜ੍ਹਾਈ ਐੱਲ. ਪੀ. ਯੂ ਤੋਂ ਪੂਰੀ ਕੀਤੀ ਹੈ। ਬਚਪਨ ਤੋਂ ਹੀ ਸ਼ਹਿਨਾਜ਼ ਕੌਰ ਗਿੱਲ ਨੂੰ ਐਕਟਿੰਗ , ਗਾਉਣ ਤੇ ਮਾਡਲਿੰਗ ਦਾ ਸ਼ੌਂਕ ਸੀ। ਕਾਲਜ ਦੇ ਦਿਨਾਂ 'ਚ ਉਸ ਨੇ ਕਈ ਫੈਸ਼ਨ ਤੇ ਮਾਡਲਿੰਗ ਕੰਟੈਸਟ 'ਚ ਹਿੱਸਾ ਵੀ ਲਿਆ ਤੇ ਕਈ ਫੈਸ਼ਨ ਸ਼ੋਅਜ਼ ਤੇ ਕੰਟੈਸਟ ਦੀ ਜੇਤੂ ਵੀ ਰਹੀ। ਇਸ ਲਈ ਸ਼ਹਿਨਾਜ਼ ਕੌਰ ਗਿੱਲ ਨੇ ਐਕਟਿੰਗ ਤੇ ਮਾਡਲਿੰਗ 'ਚ ਆਪਣਾ ਕਰੀਅਰ ਬਣਾਉਣ ਦੀ ਠਾਣੀ।
ਕਰੀਅਰ ਦੀ ਸ਼ੁਰੂਆਤ
ਸ਼ਹਿਨਾਜ਼ ਕੌਰ ਗਿੱਲ ਨੇ ਗ੍ਰੇਜੂਏਸ਼ਨ ਪੂਰੀ ਕਰਨ ਤੋਂ ਬਾਅਦ ਮਾਡਲਿੰਗ 'ਚ ਆਪਣੇ ਕਰੀਅਰ ਦੀ ਸ਼ੁਰੂਆਤ 'ਸ਼ਿਵ ਦੀ ਕਿਤਾਬ' (ਗੁਰਵਿੰਦਰ ਬਰਾੜ) ਗੀਤ ਨਾਲ ਕੀਤੀ ਤੇ ਇਸ ਤੋਂ ਬਾਅਦ ਕਈ ਪੰਜਾਬੀ ਗੀਤਾਂ 'ਚ ਬਤੌਰ ਮਾਡਲ ਕੰਮ ਕੀਤਾ। ਸ਼ਹਿਨਾਜ਼ ਨੂੰ ਲਾਈਮ ਲਾਈਟ ਪੰਜਾਬੀ ਗੀਤ 'ਮਾਝੇ ਦੀ ਜੱਟੀ' ਨਾਲ ਮਿਲੀ। ਆਪਣੇ ਇਸ ਗੀਤ ਦੀ ਸਫਲਤਾ 'ਚ 'Yeah Baby Lakh Laahnta' ਤੇ 'Yaari' ਵਰਗੀ ਗੀਤ ਸ਼ਾਮਲ ਹਨ। ਇਸ ਤੋਂ ਬਾਅਦ ਹੀ ਸ਼ਹਿਨਾਜ਼ ਕੌਰ ਗਿੱਲ ਨੇ ਇਸੇ ਸਾਲ ਪੰਜਾਬੀ ਫਿਲਮ 'ਕਾਲਾ ਸ਼ਾਹ ਕਾਲਾ' ਨਾਲ ਬਤੌਰ ਅਦਾਕਾਰਾ ਡੈਬਿਊ ਕੀਤਾ। ਹੁਣ ਸ਼ਹਿਨਾਜ਼ ਕੌਰ ਗਿੱਲ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ 13' 'ਚ ਬਤੌਰ ਮੁਕਾਬਲੇਬਾਜ਼ ਨਜ਼ਰ ਆ ਰਹੀ ਹੈ।
ਕੰਟਰੋਵਰਸੀ
ਇਸੇ ਸਾਲ ਸ਼ਹਿਨਾਜ਼ ਕੌਰ ਗਿੱਲ ਆਪਣੀ ਸਨੇਪਚੈਟ ਵੀਡੀਓ ਕਾਰਨ ਵਿਵਾਦਾਂ 'ਚ ਘਿਰਦੀ ਨਜ਼ਰ ਆਈ ਸੀ। ਦਰਅਸਲ, ਸਨੇਪਚੈਟ ਵੀਡੀਓ 'ਚ ਉਹ ਆਪਣੇ ਮੇਕਅਪ ਆਰਟਿਸਟ ਤੇ ਦੋਸਤ ਏਡੀ ਨਾਲ ਮਿਲ ਕੇ ਹਿਮਾਂਸ਼ੀ ਖੁਰਾਣਾ ਦੇ ਗੀਤ 'ਆਈ ਲਾਈਕ ਇਟ' ਦਾ ਮਜ਼ਾਕ ਉੱਡਾ ਰਹੀ ਸੀ। ਇਸ ਵੀਡੀਓ ਤੋਂ ਬਾਅਦ ਹਿਮਾਂਸ਼ੀ ਖੁਰਾਨਾ ਨੇ ਸ਼ਹਿਨਾਜ਼ ਕੌਰ ਗਿੱਲ 'ਤੇ ਮੈਂਟਲ ਟਾਰਚਰ ਦਾ ਦੋਸ਼ ਲਾਇਆ ਅਤੇ ਨਾਲ ਹੀ ਹਿਮਾਂਸ਼ੀ ਨੇ ਆਪਣੇ ਭਰਾ ਨਾਲ ਸ਼ਹਿਨਾਜ਼ ਦੇ ਅਫੇਅਰ ਦੀ ਗੱਲ ਵੀ ਜ਼ਾਹਿਰ ਕੀਤੀ। ਇਸ ਮਾਮਲੇ ਤੋਂ ਬਾਅਦ 'ਚ ਇਕ ਕੈਟ ਫਾਈਟ ਸ਼ੁਰੂ ਹੋ ਗਈ।
ਨਿੱਜੀ ਜ਼ਿੰਦਗੀ
ਜੇਕਰ ਸ਼ਹਿਨਾਜ਼ ਕੌਰ ਗਿੱਲ ਦੀ ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਕੌਰ ਗਿੱਲ ਨੂੰ ਘਰ 'ਚ ਪਰਿਵਾਰ ਵਾਲੇ 'ਸਨਾ' ਆਖ ਕੇ ਬੁਲਾਉਂਦੇ ਹਨ। ਉਸ ਦੇ ਪਰਿਵਾਰ 'ਚ ਉਸ ਦੇ ਮਾਤਾ-ਪਿਤਾ ਤੇ ਇਕ ਭਰਾ ਹੈ। ਸ਼ਹਿਨਾਜ਼ ਬੇਹੱਦ ਹੀ ਫਿਟਨੈੱਸ ਫਰੀਕ ਹੈ, ਇਸ ਲਈ ਰੋਜ਼ਾਨਾ ਜਿਮ ਤੇ ਯੋਗਾ 'ਚ ਆਪਣਾ ਸਮਾਂ ਸਪੈਂਡ ਕਰਦੀ ਹੈ। ਇਸ ਦੇ ਨਾਲ ਹੀ ਸ਼ਹਿਨਾਜ਼ ਨੂੰ ਪਿਕਸ ਕਲਿੱਕ ਕਰਵਾਉਣ ਦਾ ਵੀ ਬੇਹੱਦ ਸ਼ੌਂਕ ਹੈ।
ਬਿੱਗ ਬੌਸ 13 'ਚ ਕਰ ਚੁੱਕੀ ਹੈ ਦਬਦਬਾ ਕਾਇਮ
ਸਲਮਾਨ ਖਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 13' 'ਚ ਸ਼ਹਿਨਾਜ਼ ਕੌਰ ਗਿੱਲ ਨੇ ਪਹਿਲੇ ਦਿਨ ਹੀ ਆਪਣਾ ਦਬਦਬਾ ਕਾਇਮ ਕਰ ਲਿਆ। ਇਸ ਤੋਂ ਬਾਅਦ ਉਹ ਲਗਾਤਾਰ ਕਿਸੇ ਨਾਲ ਕਿਸੇ ਵਿਸ਼ੇ ਨੂੰ ਲੈ ਕੇ ਚਰਚਾ 'ਚ ਬਣੀ ਹੋਈ ਹੈ। ਉਮੀਦ ਕੀਤੀ ਜਾਂਦੀ ਹੈ ਕਿ ਉਸ ਦਾ ਇਹ ਦਬਦਬਾ ਸ਼ੋਅ 'ਚ ਇਸੇ ਤਰ੍ਹਾਂ ਬਰਕਰਾਰ ਰਹੇਗਾ, ਜੋ ਉਸ ਨੂੰ ਸ਼ੋਅ ਦੇ ਅੰਤ ਤੱਕ ਲੈ ਕੇ ਜਾਵੇਗਾ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।