ਦੱ. ਅਫਰੀਕਾ ਖਿਲਾਫ ਮਯੰਕ ਨੇ ਲਾਇਆ ਟੈਸਟ ਕਰੀਅਰ ਦਾ ਦੂਜਾ ਸੈਂਕੜਾ, ਵੇਖੋ ਰਿਕਾਰਡਜ਼

by

ਸਪੋਰਟਸ ਡੈਸਕ — ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਇੱਥੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਦੂਜਾ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਸਲਾਮੀ ਬੱਲੇਬਾਜ਼ ਮਯੰਕ ਅਗ੍ਰਵਾਲ ਦੀ ‍ਆਤਮ ਵਿਸ਼ਵਾਸ ਨਾਲ ਭਰੀ ਪਾਰੀ ਦੇ ਦਮ 'ਤੇ ਪੁਣੇ ਟੈਸਟ 'ਚ ਲਗਾਤਾਰ ਦੂਜਾ ਸੈਂਕੜਾ ਲੱਗਾ ਦਿੱਤਾ ਹੈ। ਉਸ ਆਪਣੀ ਪਾਰੀ 'ਚ 108 ਦੌੜਾਂ ਬਣਾਈਆ। ਮਯੰਕ ਨੇ ਇਸ ਤੋਂ ਪਹਿਲਾਂ ਵਿਸ਼ਾਖਾਪਟਨਮ ਦੇ ਮੈਦਾਨ 'ਤੇ ਦੋਹਰਾ ਸੈਂਕੜਾ ਲੱਗਾ ਕੇ ਸਾਰਿਆ ਨੂੰ ਹੈਰਾਨ ਕਰ ਦਿੱਤਾ ਸੀ। ਅੱਜ ਪੁਣੇ ਟੈਸਟ ਦੀ ਪਹਿਲੀ ਪਾਰੀ 'ਚ ਵੀ ਉਨ੍ਹਾਂ ਨੇ ਸੈਂਕੜਾ ਲੱਗਾ ਕੇ ਟੈਸਟ ਕ੍ਰਿਕਟ ਦੇ ਕਈ ਰਿਕਾਰਡ ਆਪਣੇ ਨਾਂ ਕਰ ਲਏ ਹਨ।


ਸਹਿਵਾਗ ਤੋਂ ਬਾਅਦ ਮਯੰਕ ਨੇ ਕੀਤਾ ਇਹ ਕਮਾਲ

ਇਸ ਮੁਕਾਬਲੇ 'ਚ ਮਯੰਕ ਅਗ੍ਰਵਾਲ ਨੇ 183 ਗੇਂਦਾਂ 'ਚ ਆਪਣਾ ਸੈਂਕੜਾ ਪੂਰਾ ਕੀਤਾ, ਜਿਸ 'ਚ ਉਨ੍ਹਾਂ ਨੇ 16 ਚੌਕੇ ਅਤੇ 2 ਛੱਕੇ ਲਾਏ। ਸਾਲ 2009 ਤੋਂ ਬਾਅਦ ਅਜਿਹਾ ਪਹਿਲੀ ਵਾਰ ਹੈ ਜਦ ਕਿਸੇ ਓਪਨਰ ਨੇ ਦੱਖਣ ਅਫਰੀਕਾ ਖਿਲਾਫ ਲਗਾਤਾਰ ਦੋ ਸੈਂਕੜੇ ਲਾਏ ਹਨ। ਮਯੰਕ ਤੋਂ ਪਹਿਲਾਂ ਇਹ ਕਮਾਲ ਭਾਰਤੀ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਕੀਤਾ ਸੀ।

ਮਯੰਕ ਅਗ੍ਰਵਾਲ 6 ਟੈਸਟ ਦੀ ਪਹਿਲੀ ਪਾਰੀ 'ਚ

  1. 76 ਬਨਾਮ ਆਸਟਰੇਲੀਆ,  ਐੱਮ. ਸੀ. ਜੀ.
  2. 77 ਬਨਾਮ ਆਸਟਰੇਲੀਆ,  ਐੱਸ. ਸੀ. ਜੀ.
  3. 51 ਬਨਾਮ ਵੈਸਟਇੰਡੀਜ਼,    ਨਾਰਥ ਸਾਊਂਡ
  4. 55 ਬਨਾਮ ਵੈਸਟਇੰਡੀਜ਼,    ਕਿੰਗਸਟਨ
  5. 215 ਬਨਾਮ ਦੱ. ਅਫਰੀਕਾ,  ਵਿਜਾਗ
  6. 100 ਬਨਾਮ ਦੱਖਣ ਅਫਰੀਕਾ,  ਪੁਣੇ


ਸਾਲ 2017 ਰਿਹਾ ਮਯੰਕ ਦੇ ਨਾਂ

ਮਯੰਕ ਅਗ੍ਰਵਾਲ ਨੂੰ ਅਸਲੀ ਪਹਿਚਾਣ ਸਾਲ 2017 ਦੇ ਦੌਰਾਨ ਹੀ ਮਿਲੀ ਸੀ। ਸੈਯਦ ਮੁਸ਼ਤਾਕ ਅਲੀ ਟਰਾਫੀ 'ਚ ਤਿੰਨ ਅਰਧ ਸੈਂਕੜਿਆਂ ਦੇ ਨਾਲ ਉਨ੍ਹਾਂ ਨੇ 258 ਦੌੜਾਂ ਬਣਾਉਣ ਦੇ ਨਾਲ ਹੀ ਰਣਜੀ ਟਰਾਫੀ 'ਚ ਵੀ ਉਹ ਵਿਰੋਧੀ ਟੀਮਾਂ ਦੇ ਗੇਂਦਬਾਜ਼ਾਂ 'ਤੇ ਕਹਿਰ ਬਣ ਕੇ ਟੁੱਟ ਪਏ। ਮਯੰਕ ਨੇ 105.45 ਦੀ ਔਸਤ ਨਾਲ 1160 ਦੌੜਾਂ ਬਣਾਈਆਂ। ਇਸ 'ਚ ਦੋ ਅਰਧ ਸੈਂਕੜੇ ਅਤੇ ਪੰਜ ਸੈਂਕੜੇ ਵੀ ਸ਼ਾਮਲ ਸਨ। ਉਥੇ ਹੀ, ਵਿਜੈ ਹਜ਼ਾਰੇ ਟਰਾਫੀ 'ਚ ਵੀ ਉਨ੍ਹਾਂ ਨੇ ਬੱਲੇ ਨਾਲ ਦਾ ਕਮਾਲ ਕੀਤਾ। 90.37 ਦੇ ਔਸਤ ਨਾਲ ਉਨ੍ਹਾਂ ਨੇ 723 ਦੌੜਾਂ ਬਣਾਈਆਂ। ਜਿਸ 'ਚ ਚਾਰ ਅਰਧ ਸੈਂਕੜੇ ਅਤੇ ਤਿੰਨ ਸੈਂਕੜੇ ਵੀ ਸ਼ਾਮਲ ਸਨ।

ਮਯੰਕ ਅਗ੍ਰਵਾਲ ਦਾ ਕ੍ਰਿਕਟ ਕਰੀਅਰ

ਟੈਸਟ: 6 ਮੈਚ, 490 ਦੌੜਾਂ, ਸੈਂਕੜੇ 2, ਅਰਧ ਸੈਂਕੜੇ 3

ਫਸਰਟ ਕਲਾਸ:  54 ਮੈਚ , 4167 ਦੌੜਾਂ, ਸੈਂਕੜੇ 8, ਅਰਧ ਸੈਂਕੜੇ 25

ਲਿਸਟ ਏ:  75 ਮੈਚ ,  3605 ਦੌੜਾਂ, ਸੈਂਕੜੇ 12, ਅਰਧ ਸੈਂਕੜੇ 14

ਟੀ-20:  134 ਮੈਚ, 2939 ਦੌੜਾਂ , ਸੈਂਕੜੇ 1,  ਅਰਧ ਸੈਂਕੜੇ 18

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।