by
ਮੋਗਾ , 10 ਅਕਤੂਬਰ ( NRI MEDIA )
ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮਜੀਤ ਸਿੰਘ ਮਜੀਠੀਆ ਦੇ ਕਾਫਲੇ ਦਾ ਭਿਆਨਕ ਐਕਸੀਡੈਂਟ ਹੋ ਗਿਆ , ਇਹ ਹਾਦਸਾ ਮੋਗਾ ਤੋਂ ਬਠਿੰਡਾ ਜਾਂਦੇ ਸਮੇ ਵਾਪਰਿਆ ਹਾਲਾਂਕਿ ਖੁਸ਼ਕਿਸਮਤੀ ਨਾਲ ਬਿਕਰਮ ਮਜੀਠੀਆ ਇਸ ਹਾਦਸੇ ਵਿੱਚ ਵਾਲ ਵਾਲ ਬਚ ਗਏ , ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਕਾਫਲੇ ਦੀ ਇਕ ਗੱਡੀ ਬੁਰੀ ਤਕ ਦੁਰਘਟਨਾ ਦਾ ਸ਼ਿਕਾਰ ਹੋ ਗਈ , ਜਿਸ ਵਿੱਚ ਸੀਆਈਐਸਐਫ ਦੇ ਇਕ ਜਵਾਨ ਦੀ ਮੌਤ ਹੋ ਗਈ ਅਤੇ 4 ਸੀਆਈਐਸਐਫ ਦੇ ਜਵਾਨ ਬੁਰੀ ਤਰ੍ਹਾਂ ਜ਼ਖਮੀ ਦੱਸੇ ਜਾ ਰਹੇ ਹਨ |
ਬਿਕਰਮਜੀਤ ਸਿੰਘ ਮਜੀਠੀਆ ਦੇ ਕਾਫਲੇ ਵਿੱਚ ਕਈ ਗੱਡੀਆਂ ਹੁੰਦੀਆਂ ਹਨ ਜਿਨ੍ਹਾਂ ਵਿੱਚੋ ਇਕ ਗੱਡੀ ਦੁਰਘਟਨਾ ਦਾ ਸ਼ਿਕਾਰ ਹੋਈ ਹੈ , ਜ਼ਖਮੀ ਹੋਏ ਸੀਆਈਐਸਐਫ ਦੇ ਜਵਾਨਾਂ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਭਾਰਤੀ ਕਰਵਾਇਆ ਗਿਆ ਹੈ ਜਿਥੇ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ , ਫਿਲਹਾਲ ਜ਼ਖਮੀਆਂ ਨੂੰ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ |