by
ਬਾਲੀਵੁੱਡ: ਫਿਲਮ 'ਦਬੰਗ' ਤੇ 'ਦਬੰਗ 2' ਵਿਚ ਇੰਸਪੈਕਟਰ ਚੁਲਬੁਲ ਪਾਂਡੇ (ਸਲਮਾਨ ਖ਼ਾਨ) ਦੇ ਪਿਤਾ ਪ੍ਰਜਾਪਤੀ ਪਾਂਡੇ ਦੀ ਭੂਮਿਕਾ ਵਿਨੋਦ ਖੰਨਾ ਨੇ ਨਿਭਾਈ ਸੀ। ਦੋ ਸਾਲ ਪਹਿਲਾਂ ਵਿਨੋਦ ਖੰਨਾ ਦਾ ਦੇਹਾਂਤ ਹੋ ਗਿਆ ਸੀ। ਹੁਣ 'ਦਬੰਗ 3' ਆ ਰਹੀ ਹੈ। ਫਿਲਮ 'ਚ ਵਿਨੋਦ ਖੰਨਾ ਦੀ ਗ਼ੈਰ ਹਾਜ਼ਰੀ ਸਲਮਾਨ ਖ਼ਾਨ ਸਮੇਤ ਪੂਰੀ ਟੀਮ ਨੂੰ ਅੱਖੜ ਰਹੀ ਹੈ। ਐਤਵਾਰ ਨੂੰ ਫਿਲਮ ਦੀ ਸ਼ੂਟਿੰਗ ਪੂਰੀ ਹੋ ਗਈ। ਸਿਰਫ਼ ਸੰਯੋਗ ਸੀ ਕਿ ਉਸੇ ਦਿਨ ਯਾਨੀ ਛੇ ਅਕਤੂਬਰ ਨੂੰ ਵਿਨੋਦ ਖੰਨਾ ਦਾ ਜਨਮ ਦਿਨ ਹੁੰਦਾ ਹੈ।
ਸ਼ੂਟਿੰਗ ਪੂਰੀ ਹੋਣ ਤੋਂ ਬਾਅਦ ਸਲਮਾਨ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਂਝਾ ਕੀਤਾ। ਵੀਡੀਓ 'ਚ ਫਿਲਮ ਦਾ ਪੂਰਾ ਕਰਿਊ ਨਜ਼ਰ ਆ ਰਿਹਾ ਹੈ। 53 ਸਾਲਾ ਅਦਾਕਾਰ ਨੇ ਆਪਣੇ ਵੀਡੀਓ 'ਚ ਕਿਹਾ, 'ਅੱਜ 'ਦਬੰਗ 3' ਦੀ ਸ਼ੂਟਿੰਗ ਦਾ ਆਖ਼ਰੀ ਦਿਨ ਹੈ। ਚੰਗੀ ਗੱਲ ਇਹ ਹੈ ਕਿ ਅੱਜ ਵਿਨੋਦ ਖੰਨਾ ਸਰ ਦਾ ਜਨਮ ਦਿਨ ਵੀ ਹੈ। ਵੀਕੇ ਸਰ ਅਸੀਂ ਤੁਹਾਨੂੰ ਮਿੱਸ ਕਰਦੇ ਹਾਂ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।
More News
Vikram Sehajpal
Vikram Sehajpal
Vikram Sehajpal