ਬਾਲੀਵੁੱਡ: ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਇੰਡਸਟਰੀ 'ਚ ਪ੍ਰਸਿੱਧੀ ਹਾਸਿਲ ਕਰਨ ਵਾਲੀ ਅਦਾਕਾਰਾ ਪ੍ਰਿਅੰਕਾ ਚੋਪੜਾ ਛੇਤੀ ਹੀ ਦਿ ਸਕਾਈ ਇਜ਼ ਪਿੰਕ 'ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ 'ਚ ਉਹ 3 ਸਾਲ ਬਾਅਦ ਬਾਲੀਵੁੱਡ 'ਚ ਕਮਬੈਕ ਕਰਨ ਜਾ ਰਹੀ ਹੈ। ਹਾਲ ਹੀ 'ਚ ਦਿ ਸਕਾਈ ਇਜ਼ ਪਿੰਕ ਦਾ ਇਕ ਮਜ਼ੇਦਾਰ ਗਾਣਾ ਪਿੰਕ ਗੁਲਾਬੀ ਸਕਾਈ ਰਿਲੀਜ਼ ਹੋ ਚੁੱਕਾ ਹੈ।
ਦੇਸੀ ਗਰਲ ਪ੍ਰਿਅੰਕਾ ਚੋਪੜਾ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਪਿੰਕ ਗੁਲਾਬੀ ਸਕਾਈ ਦਾ ਗਾਣਾ ਸ਼ੇਅਰ ਕਰਦਿਆਂ ਲਿਖਿਆ ਹੈ, ਫਿਲਮ 'ਚ ਮੇਰਾ ਸਭ ਤੋਂ ਪਸੰਦੀਦਾ ਗਾਣਾ, ਮੇਰਾ ਹੈੱਪੀ ਸੌਂਗ। ਫਿਲਮ ਦੇ ਨਵੇਂ ਗਾਣੇ ਪਿੰਕ ਗੁਲਾਬੀ ਸਕਾਈ 'ਚ ਫਿਲਮ ਦੀ ਪੂਰੀ ਸਟਾਰ ਕਾਸਟ ਟਕਸੀਡੋ ਪਾਈ ਮਜ਼ੇਦਾਰ ਗਾਣੇ 'ਤੇ ਥਿਰਕ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਫਿਲਮ ਸਕਾਈ ਇਜ਼ ਪਿੰਕ ਇਕ ਲੇਖਕ ਆਇਸ਼ਾ ਚੌਧਰੀ ਦੀ ਅਸਲ ਜ਼ਿੰਦਗੀ 'ਤੇ ਆਧਾਰਿਤ ਹੈ ਜਿਸ ਦੀ ਮਹਿਜ਼ 18 ਸਾਲ ਦੀ ਉਮਰ ਪਲਮੋਨਰੀ ਫਿਬ੍ਰੋਸਿਸ ਕਾਰਨ ਮੌਤ ਹੋ ਗਈ ਸੀ। ਇਸ ਫਿਲਮ 'ਚ ਆਇਸ਼ਾ ਦਾ ਕਿਰਦਾਰ ਦੰਗਲ ਫੇਮ ਅਦਾਕਾਰਾ ਜ਼ਾਇਰਾ ਵਸੀਮ ਨਿਭਾਅ ਰਹੀ ਹੈ। ਫਿਲਮ ਦੀ ਪੂਰੀ ਕਹਾਣੀ ਆਇਸ਼ਾ ਦੇ ਆਲੇ-ਦੁਆਲੇ ਹੀ ਘੁੰਮਦੀ ਹੈ।
ਪ੍ਰਿਅੰਕਾ ਚੋਪੜਾ ਤੇ ਫਰਹਾਨ ਅਖ਼ਤਰ ਫਿਲਮ 'ਚ ਆਇਸ਼ਾ ਦੇ ਮਾਤਾ-ਪਿਤਾ, ਅਦਿਤੀ ਤੇ ਨਿਰੇਨ ਦੀ ਭੂਮਿਕਾ ਨਿਭਾਅ ਰਹੇ ਹਨ। ਇਸ ਫਿਲਮ 'ਚ ਪ੍ਰਿਅੰਕਾ ਫਰਹਾਨ ਦੀ ਖ਼ੂਬਸੂਰਤ ਲਵ-ਸਟੋਰੀ ਨਾਲ ਉਨ੍ਹਾਂ ਦੀ ਜ਼ਿੰਦਗੀ 'ਚ ਆਉਣ ਵਾਲੇ ਉਤਰਾਅ-ਚੜ੍ਹਾਅ ਵੀ ਦਿਖਾਏ ਜਾਣਗੇ।
ਪਿੰਕ ਗੁਲਾਬੀ ਸਕਾਈ ਦੇ ਪਹਿਲੇ ਫਿਲਮ ਦਾ ਰੋਮਾਂਟਿਕ ਟ੍ਰੈਕ ਦਿਲ ਹੀ ਤੋ ਹੈ ਵੀ ਰਿਲੀਜ਼ ਕੀਤਾ ਜਾ ਚੁੱਕਾ ਹੈ, ਜਿਸ ਨੂੰ ਫੈਨਜ਼ ਵਲੋਂ ਖ਼ੂਬ ਪਸੰਦ ਕੀਤਾ ਗਿਆ ਸੀ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।