ਲੁਧਿਆਣਾ , 01 ਅਕਤੂਬਰ ( NRI MEDIA )
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਏਆਰ ਸੈਣੀ ਗਲੈਮਰ ਵਰਲਡ ਵੱਲੋਂ ਐਨ ਆਰ ਆਈ ਮੈਰਿਜ ਬਿਊਰੋ ਮਿਸਿਜ਼ ਪੰਜਾਬਣ ਕਰਵਾਇਆ ਗਿਆ ਜੋ ਇਸ ਪ੍ਰੋਗਰਾਮ ਦਾ 9ਵਾਂ ਸੀਜ਼ਨ ਸੀ ,ਇਸ ਸਮਾਗਮ ਦਾ ਗ੍ਰੈਂਡ ਫਿਨਾਲੇ ਲੁਧਿਆਣਾ ਵਿੱਚ ਹੋਇਆ ਜਿੱਥੇ ਦੇਸ਼ ਭਰ ਤੋਂ ਆਈਆਂ ਪੰਜਾਬੀ ਮੁਟਿਆਰਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ , ਇਸ ਪ੍ਰੋਗਰਾਮ ਲਈ ਏਆਰ ਸੈਣੀ ਗਲੈਮਰ ਵਰਲਡ ਦੇ ਐਮਡੀ ਅਮਨ ਸੈਣੀ ਵੱਲੋਂ ਵੱਡੇ ਅਤੇ ਉਚੇਚੇ ਪ੍ਰਬੰਧ ਕੀਤੇ ਗਏ ਸਨ ਅਤੇ ਇਸ ਪ੍ਰੋਗਰਾਮ ਦਾ ਲਾਈਵ ਪ੍ਰਸਾਰਣ ਟੀਵੀ ਐਨਆਰਆਈ ਵਲੋਂ ਕੀਤਾ ਗਿਆ ।
ਨੌਵੇਂ ਸੀਜ਼ਨ ਦੀਆਂ ਤਿਆਰੀਆਂ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀਆਂ ਸਨ ਅਤੇ ਕਈ ਹਫ਼ਤਿਆਂ ਦੀ ਲੰਮੇ ਆਡੀਸ਼ਨ ਤੋਂ ਬਾਅਦ ਗ੍ਰੈਂਡ ਫਿਨਾਲੇ ਦੀ ਵਾਰੀ ਆਈ, ਗ੍ਰੈਂਡ ਫਿਨਾਲੇ ਵਿੱਚ ਇਨ੍ਹਾਂ ਮੁਟਿਆਰਾਂ ਨੂੰ ਜੱਜ ਕਰਨ ਲਈ ਪੰਜਾਬ ਦੀਆਂ ਕਈ ਉੱਚੀਆਂ ਸ਼ਖਸੀਅਤਾਂ ਪੁੱਜੀਆਂ ਹੋਈਆਂ ਸਨ ਜਿਨ੍ਹਾਂ ਲਈ ਇਨ੍ਹਾਂ ਸਾਰੀਆਂ ਮੁਟਿਆਰਾਂ ਵਿੱਚੋਂ ਕਿਸੇ ਇੱਕ ਨੂੰ ਵਿਜੇਤਾ ਚੁਣਨਾ ਬਹੁਤ ਔਖਾ ਸੀ ਆਖਰਕਾਰ ਉਹ ਘੜੀ ਆਈ ਜਦੋਂ ਇਨ੍ਹਾਂ ਮੁਟਿਆਰਾਂ ਵਿੱਚੋਂ ਇੱਕ ਨੂੰ ਵਿਜੇਤਾ ਚੁਣਿਆ ਗਿਆ ।
ਐਨਆਰਆਈ ਮੈਰਿਜ ਬਿਊਰੋ ਮਿਸਿਜ਼ ਪੰਜਾਬਣ ਸੀਜਨ 9 ਦਾ ਤਾਜ ਸਜਿਆ ਵਰਿੰਦਰ ਪਾਲ ਕੌਰ ਮੋਗਾ ਦੇ ਸਿਰ ਤੇ ਉਨ੍ਹਾਂ ਤੋਂ ਇਲਾਵਾ ਫੱਸਟ ਰਨਰਅੱਪ ਰਹੇ ਡਾਕਟਰ ਜਸਲੀਨ ਕੌਰ ਲੁਧਿਆਣਾ ਤੋਂ ਅਤੇ ਸੈਕਿੰਡ ਰਨਰਅੱਪ ਰਹੇ ਕਿਰਨ ਜੋਤੀ ਅੰਮ੍ਰਿਤਸਰ ਤੋਂ ਅਤੇ ਰੁਪਿੰਦਰ ਕੌਰ ਅੰਮ੍ਰਿਤਸਰ ਤੋਂ , ਜਿੱਤਣ ਵਾਲੇ ਇਨ੍ਹਾਂ ਸਾਰੇ ਪ੍ਰਤੀਯੋਗੀਆਂ ਨੂੰ ਏਆਰ ਸੈਣੀ ਗਲੈਮਰ ਵਰਲਡ ਵੱਲੋਂ ਸਨਮਾਨਿਤ ਕੀਤਾ ਗਿਆ ।
ਏਆਰ ਸੈਣੀ ਗਲੈਮਰ ਵਰਲਡ ਦੇ ਐਮ ਡੀ ਅਮਨ ਸੈਣੀ ਨੇ ਵਿਜੇਤਾ ਰਹੇ ਵਰਿੰਦਰ ਪਾਲ ਕੌਰ ਮੋਗਾ ਲਈ ਕਈ ਵੱਡੇ ਪ੍ਰਾਜੈਕਟਾਂ ਦਾ ਐਲਾਨ ਕੀਤਾ ਹੈ, ਇਸ ਤੋ ਇਲਾਵਾ ਐਮ ਡੀ ਅਮਨ ਸੈਣੀ ਵੱਲੋਂ ਕੈਨੇਡਾ ਵਿੱਚ ਵੀ ਹੁਣ ਐਨ ਆਰ ਆਈ ਮੈਰਿਜ ਬਿਊਰੋ ਮਿਸਿਜ਼ ਪੰਜਾਬਣ ਕਰਵਾਇਆ ਜਾਵੇਗਾ ਜਿਸ ਦੀਆਂ ਤਰੀਕਾਂ ਜਲਦ ਹੀ ਐਲਾਨ ਦਿੱਤੀਆਂ ਜਾਣਗੀਆਂ ।