ਨਵੀਂ ਦਿੱਲੀ: 'ਬਿੱਗ ਬੌਸ' ਦਾ ਘਰ ਜ਼ਬਰਦਸਤ ਟਾਸਕ ਤੇ ਕੰਟੈਸਟੈਂਟ ਦੀ ਤਿੱਖੀ ਬਹਿਸ ਲਈ ਜਾਣਿਆ ਜਾਂਦਾ ਹੈ। 'ਬਿੱਗ ਬੌਸ' ਦੇ ਘਰ 'ਚ ਬੰਦ ਕੰਟੈਸਟੈਂਟ ਵਿਚਕਾਰ ਲੜਾਈ ਹੋਣੀ ਆਮ ਗੱਲ ਹੈ ਪਰ ਇਹ ਲੜਾਈ 'ਬਿੱਗ-ਬੌਸ 13' 'ਚ ਪਹਿਲੇ ਹੀ ਦਿਨ ਤੋਂ ਸ਼ੁਰੂ ਹੋ ਜਾਵੇਗੀ ਅਜਿਹਾ ਤਾਂ ਖ਼ੁਦ ਬਿੱਗ ਬੌਸ ਨੇ ਵੀ ਨਹੀਂ ਸੋਚਿਆ ਹੋਵੇਗਾ। ਇਹ ਸੀਜ਼ਨ ਕਿੰਨਾ ਧਮਾਕੇਦਾਰ ਹੋਣ ਵਾਲਾ ਹੈ, ਇਸ ਦੀ ਇਕ ਝਲਕ ਤੁਹਾਨੂੰ ਪਹਿਲੇ ਹੀ ਦਿਨ ਮਿਲ ਜਾਵੇਗਾ।
ਅਸਲ ਵਿਚ ਇਸ ਵਾਰ ਸ਼ੋਅ 'ਚ ਜੰਮੂ-ਕਸ਼ਮੀਰ ਦੇ ਲੋਕਾਂ ਨੇ ਐਂਟਰੀ ਮਾਰੀ ਹੈ, ਇਕ ਮਾਹਿਰਾ ਸ਼ਰਮਾ ਤੇ ਅਸੀਮ ਰਿਆਜ਼ੀ। ਪ੍ਰੀਮੀਅਰ ਦੌਰਾਨ ਦੋਵਾਂ ਲੋਕਾਂ ਨੇ ਜੰਮੂ-ਕਸ਼ਮੀਰ ਦਾ ਵਾਰ-ਵਾਰ ਜ਼ਿਕਰ ਕਰ ਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਪਰ ਸ਼ੋਅ ਦੇ ਇਕ ਹੋਰ ਕੰਟੈਸਟੈਂਟ ਪਾਰਸ ਛਾਬੜਾ ਨੂੰ ਅਸੀਮ ਰਿਆਜ਼ੀ ਦੀ ਇਹੀ ਗੱਲ ਪਸੰਦ ਨਹੀਂ ਆਈ ਤੇ ਉਨ੍ਹਾਂ 'ਤੇ ਭੜਕ ਗਏ। ਹਾਲਾਂਕਿ, ਇਹ ਪੂਰਾ ਐਪੀਸੋਡ ਅੱਜ ਦਿਖਾਇਆ ਜਾਵੇਗਾ, ਪਰ ਇਸ ਦੀ ਛੋਟੀ ਜਿਹੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਅਸੀਮ ਦਾ ਵਾਰ-ਵਾਰ ਜੰਮੂ-ਕਸ਼ਮੀਰ ਦਾ ਜ਼ਿਕਰ ਕਰਨਾ ਪਾਰਸ ਨੂੰ ਪਸੰਦ ਨਹੀਂ ਆ ਰਿਹਾ। ਇਸ ਗੱਲ 'ਤੇ ਉਹ ਅਸੀਮ 'ਤੇ ਭੜਕ ਜਾਂਦੇ ਹਨ ਤੇ ਦੋਵਾਂ ਵਿਚਕਾਰ ਤਿੱਖੀ ਬਹਿਸ ਹੁੰਦੀ ਹੈ। ਵੀਡੀਓ 'ਚ ਪਾਰਸ, ਅਸੀਮ ਨੂੰ ਇਹੀ ਕਹਿੰਦੇ ਨਜ਼ਰ ਆ ਰਹੇ ਹਨ ਕਿ ਉਹ ਕਿਤੇ ਵੀ ਜੰਮੂ-ਕਸ਼ਮੀਰ ਦਾ ਰਾਗ਼ ਅਪਾਲਨ ਲਗਦੇ ਹਨ। ਜਿਸ 'ਤੇ ਅਸੀਮ, ਪਾਰਸ ਨੂੰ ਜਵਾਬ ਦਿੰਦੇ ਹੋਏ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਸ ਗੱਲ 'ਤੇ ਮਾਣ ਹੈ ਕਿ ਉਹ ਬਿੱਗ ਬੌਸ ਪਹੁੰਚੇ ਹਨ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।