ਨਵੀਂ ਦਿੱਲੀ: ਕੁਝ ਸਮਾਂ ਪਹਿਲਾਂ ਇਕ ਸ਼ਾਂਤ ਬਲੈਕਹੋਲ ਸੈਜੀਟੈਰਸ-ਏ-ਸਟਾਰ 'ਚ ਹਲਚਲ ਦੇਖੀ ਗਈ ਹੈ। ਇਸ ਦੇ ਆਸਪਾਸ ਦਾ ਇਲਾਕਾ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਚਮਕਦਾਰ ਹੈ। ਇਸ ਸਾਲ ਇਸ ਦੀ ਚਮਕ ਦੁੱਗਣੀ ਵਧੀ ਹੈ। ਸੈਜੀਟੈਰਸ-ਏ-ਸਟਾਰ ਬਲੈਕਹੋਲ ਦੀ ਖੋਜ 24 ਸਾਲ ਪਹਿਲਾਂ ਹੋਈ ਸੀ। ਇਹ ਅਕਾਸ਼ ਗੰਗਾ ਮਿਲਕੀ-ਵੇਅ ਦੇ ਕੇਂਦਰ 'ਚ ਸਥਿਤ ਹੈ। ਇਸ ਨੂੰ ਇਕ ਸ਼ਾਂਤ ਬਲੈਕਹੋਲ ਮੰਨਿਆ ਜਾਂਦਾ ਹੈ। ਕਾਬਿਲੇਗ਼ੌਰ ਹੈ ਕਿ 10 ਅਪ੍ਰੈਲ 2019 ਨੂੰ ਵਿਗਿਆਨੀਆਂ ਦੇ ਇਕ ਸਮੂਹ ਨੇ ਬਲੈਕਹੋਲ ਦੀ ਇਕ ਫੋਟੋ ਜਾਰੀ ਕੀਤੀ ਸੀ। ਇਹ ਫੋਟੋ ਧਰਤੀ ਦੇ ਸਭ ਤੋਂ ਨੇੜੇ ਸਥਿਤ ਦੋ ਬਲੈਕਹੋਲਜ਼ 'ਚੋਂ ਇਕ M-87 ਦੀ ਸੀ।
ਇਸ ਤੋਂ ਇਲਾਵਾ ਦੂਸਰੇ ਬਲੈਕਹੋਲ ਦਾ ਨਾਂ ਹੈ ਸੈਜੀਟੈਰਸ-ਏ-ਸਟਾਰ। ਇਹ ਧਰਤੀ ਤੋਂ ਕਰੀਬ 26,000 ਪ੍ਰਕਾਸ਼ ਸਾਲ ਦੂਰ ਹੈ। ਇਕ ਪ੍ਰਕਾਸ਼ ਸਾਲ ਦਾ ਮਤਲਬ ਸੂਰਜ ਦੀ ਰੋਸ਼ਨੀ ਦੀ ਗਤੀ ਨਾਲ ਚੱਲਣ 'ਤੇ ਇਕ ਸਾਲ 'ਚ ਤੈਅ ਕੀਤੀ ਗਈ ਦੂਰੀ ਹੁੰਦਾ ਹੈ। ਪ੍ਰਕਾਸ਼ ਦੀ ਗਤੀ ਕਰੀਬ ਤਿੰਨ ਲੱਖ ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਬਦਲਾਵਾਂ ਦਾ ਧਰਤੀ ਜਾਂ ਇਸ ਅਕਾਸ਼ਗੰਗਾ ਦੇ ਕਿਸੇ ਗ੍ਰਹਿ 'ਤੇ ਅਸਰ ਨਹੀਂ ਪਵੇਗਾ।
ਕੀ ਹੈ ਬਲੈਕ ਹੋਲ ?
ਬਲੈਕਹੋਲ ਪੁਲਾੜ ਦਾ ਇਕ ਹਿੱਸਾ ਹੈ ਜਿੱਥੇ ਭੌਤਿਕ ਵਿਗਿਆਨ ਦਾ ਕੋਈ ਵੀ ਨਿਯਮ ਕੰਮ ਨਹੀਂ ਕਰਦਾ। ਇਸ ਦਾ ਗੁਰਤਾ ਖਿੱਚ ਬਲ ਦਾ ਖੇਤਰ ਇੰਨਾ ਸ਼ਕਤੀਸ਼ਾਲੀ ਹੁੰਦਾ ਹੈ ਕਿ ਇਸ ਦੇ ਖਿਚਾਅ ਤੋਂ ਕੁਝ ਵੀ ਨਹੀਂ ਬੱਚ ਸਕਦਾ। ਇੱਥੋਂ ਤਕ ਕਿ ਪ੍ਰਕਾਸ਼ ਵੀ ਇੱਥੇ ਦਾਖ਼ਲ ਹੋਣ ਤੋਂ ਬਾਅਦ ਬਾਹਰ ਨਹੀਂ ਨਿਕਲ ਪਾਉਂਦਾ। ਇਹ ਆਪਣੇ ਉੱਪਰ ਪੈਣ ਵਾਲੇ ਸਾਰੇ ਪ੍ਰਕਾਸ਼ ਨੂੰ ਸੋਖ ਲੈਂਦਾ ਹੈ, ਇਸ ਲਈ ਇਸ ਨੂੰ ਬਲੈਕ ਹੋਲ ਕਹਿੰਦੇ ਹਨ ਕਿਉਂਕ ਇਸ ਨੂੰ ਅਸੀਂ ਸਿੱਧੇ ਤੌਰ 'ਤੇ ਨਹੀਂ ਦੇਖ ਸਕਦੇ।
ਫੋਟੋ ਤੋਂ ਬਾਅਦ ਹੁਣ ਬਲੈਕਹੋਲ ਦਾ ਵੀਡੀਓ ਆਵੇਗਾ
ਵਿਸ਼ਵ ਦੇ ਅਲੱਗ-ਅਲੱਗ ਦੇਸ਼ਾਂ ਦੇ 347 ਵਿਗਿਆਨੀਆਂ ਦੀ ਇਕ ਟੀਮ ਬਲੈਕਹੋਲ ਉੱਪਰ ਕੰਮ ਕਰ ਰਹੀ ਹੈ। ਇਸ ਟੀਮ ਦੇ ਪ੍ਰੋਜੈਕਟ ਡਾਇਰੈਕਟਰ ਵਿਗਿਆਨੀ ਸ਼ੇਪ ਡੋਏਲਮਾਨ ਨੇ ਕਿਹਾ ਕਿ ਜਿਸ ਤਰ੍ਹਾਂ 2019 'ਚ ਬਲੈਕਹੋਲ ਦੀ ਫੋਟੋ ਆਈ, ਉਸੇਤ ਰ੍ਹਾਂ 2020 'ਚ ਬਲੈਕਹੋਲ ਦਾ ਵੀਡੀਓ ਵੀ ਜਾਰੀ ਹੋਵੇਗਾ। ਹਾਲਾਂਕਿ, ਇਹ ਵੀਡੀਓ ਜ਼ਿਆਦਾਸਪੱਸ਼ਟ ਨਹੀਂ ਹੋਵੇਗਾ ਪਰ ਇਸ ਨੂੰ ਦੇਖਿਆ ਜਾ ਸਕੇਗਾ ਕਿ ਬਲੈਕਹੋਲ ਕਿਸ ਤਰ੍ਹਾਂ ਆਸਪਾਸ ਮੌਜੂਦ ਗੈਸ ਦੇ ਗ਼ੁਬਾਰ ਤੇ ਤਾਰਾਂ ਨੂੰ ਆਪਣੇ ਅੰਦਰ ਖਿੱਚ ਲੈਂਦਾ ਹੈ। ਉਨ੍ਹਾਂ ਕਿਹਾ ਕਿ ਅਗਲੇ ਦਹਾਕੇ 'ਚ ਬਲੈਕਹੋਲ ਦੀ ਉੱਚ ਗੁਣਵੱਤਾ ਵਾਲੀ ਫੋਟੋ ਤੇ ਵੀਡੀਓ ਲੈਣ ਦੀ ਤਕਨੀਕ ਬਣਾ ਕੇ ਲਈ ਜਾਵੇਗੀ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।