ਮਹਿਜ਼ 15 ਗੇਂਦ ‘ਤੇ ਜੜਿਆ ਤੂਫ਼ਾਨੀ ਅਰਧ ਸੈਂਕੜਾ, ਡੂਮਿਨੀ ਨੇ ਤੋੜਿਆ ਟੂਰਨਾਮੈਂਟ ਦਾ ਵੱਡਾ ਰਿਕਾਰਡ

by mediateam

CPL : ਸਾਊਥ ਅਫ਼ਰੀਕਾ ਦੇ ਬੱਲੇਬਾਜ਼ ਜੇਪੀ ਡੂਮਿਨੀ ਨੇ ਕੈਰੇਬੀਅਨ ਪ੍ਰੀਮੀਅਮ ਲੀਗ 'ਚ ਵੀਰਵਾਰ ਨੂੰ ਮਹਿਜ਼ 15 ਗੇਂਦਾਂ 'ਚ ਤੂਫ਼ਾਨੀ ਅਰਧ ਸੈਂਕੜਾ ਲਗਾਉਂਦੇ ਹੋਏ ਨਵਾਂ ਰਿਕਾਰਡ ਕਾਇਮ ਕੀਤਾ। ਡੂਮਿਨੀ ਨੇ 7 ਛੱਕੇ ਤੇ 4 ਚੌਕੇ ਲਗਾਉਂਦੇ ਹੋਏ ਟੂਰਨਾਮੈਂਟ ਦਾ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਇਆ।


Barbados Rridents ਦੀ ਟੀਮ ਨੇ ਵੀਰਵਾਰ ਨੂੰ ਖੇਡੇ ਗਏ ਮੈਚ 'ਚ Trinbago Knight Riders ਨੂੰ 63 ਦੌੜਾਂ ਨਾਲ ਹਰਾ ਦਿੱਤਾ। ਇਸ 'ਚ ਸਾਊਥ ਅਫ਼ਰੀਕਾ ਦੇ ਜੇਪੀ ਡੂਮਿਨੀ ਵੱਲੋ ਖੇਡੀ ਗਈ 20 ਗੇਂਦਾਂ 'ਚ 65 ਦੌੜਾਂ ਦੀ ਤੂਫ਼ਾਨੀ ਪਾਰੀ ਅਹਿਮ ਰਹੀ।

ਟੀ20 ਦਾ ਸਭ ਤੋਂ ਤੇਜ਼ ਅਰਧ ਸੈਂਕੜਾ

ਜੇਪੀ ਡੂਮਿਨੀ ਟੀ20 ਕ੍ਰਿਕਟ 'ਚ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਵਾਲੇ ਚੌਥੇ ਬੱਲੇਬਾਜ਼ ਬਣ ਗਏ ਹਨ। ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ, ਭਾਰਤ ਦੇ ਯੁਸੂਫ਼ ਪਠਾਨ ਤੇ ਵੈਸਟਇੰਡੀਜ਼ ਦੇ ਸੁਨੀਲ ਨਰੇਨ ਦੇ ਨਾਂ ਵੀ 15 ਗੇਂਦਾਂ 'ਚ ਅਰਧ ਸੈਂਕੜਾ ਬਣਾਉਣ ਦਾ ਰਿਕਾਰਡ ਦਰਜ ਹੈ।

ਯੁਵਰਾਜ ਸਿੰਘ ਦੇ ਨਾਂ ਇੰਟਰਨੈਸ਼ਨਲ ਰਿਕਾਰਡ


ਟੀ20 ਇੰਟਰਨੈਸ਼ਨਲ 'ਚ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਦਾ ਰਿਕਾਰਡ ਭਾਰਤ ਦੇ ਯੁਵਰਾਜ ਸਿੰਘ ਦੇ ਨਾਂ ਦਰਜ ਹੈ। ਯੁਵਰਾਜ ਸਿੰਘ ਨੇ ਟੀ20 ਵਿਸ਼ਵ ਕੱਪ ਦੌਰਾਨ 19 ਦਸੰਬਰ 2007 ਨੂੰ ਇੰਗਲੈਂਡ ਖ਼ਿਲਾਫ਼ ਸਿਰਫ਼ 12 ਗੇਂਦਾਂ 'ਚ ਅਰਧ ਸੈਂਕੜਾ ਲਗਾਇਆ ਸੀ। ਵੈਸਟਇੰਡੀਜ਼ ਦੇ ਤੂਫ਼ਾਨੀ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਤੇ ਅਫ਼ਗਾਨਿਸਤਾਨ ਦੇ ਹਜ਼ਰਤਉੱਲਾ ਜਜ਼ਾਈ 12-12 ਗੇਂਦਾਂ 'ਤੇ ਇੰਟਰਨੈਸ਼ਨਲ ਟੀ20 ਅਰਧ ਸੈਂਕੜਾ ਬਣਾ ਚੁੱਕੇ ਹਨ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।