ਮੀਡੀਆ ਡੈਸਕ ( NRI MEDIA )
ਗੁਰਦੁਆਰਾ ਡੇਹਰਾ ਸਾਹਿਬ ਬਟਾਲਾ ਦਾ ਸਿੱਖ ਧਰਮ ਵਿੱਚ ਇਤਿਹਾਸਕ ਸਥਾਨ ਹੈ ਅਤੇ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਪੰਜਾਹ ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਵੀ ਇੱਥੇ ਤਿਆਰੀਆਂ ਜ਼ੋਰਾਂ ਤੇ ਹਨ , ਇਸ ਗੁਰਦੁਆਰਾ ਸਾਹਿਬ ਵਿੱਚ ਗਰੀਬ ਨਿਵਾਜ ਚੈਰੀਟੇਬਲ ਟਰੱਸਟ ਉਮਰਪੁਰਾ ਬਟਾਲਾ ਵੱਲੋਂ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ , ਟਰੱਸਟ ਵੱਲੋਂ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ 550 ਅਖੰਡ ਪਾਠਾਂ ਦੀ ਲੜੀ ਮਾਰਚ ਮਹੀਨੇ ਤੋਂ ਚੱਲ ਰਹੀ ਹੈ ਪਾਠਾਂ ਦੀ ਲੜੀ ਦੇ ਭੋਗ 17 ਨਵੰਬਰ 2019 ਨੂੰ ਪੈਣੇ ਹਨ |
ਪਾਵਨ ਵਿਆਹ ਸਥਾਨ ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਵੱਡੇ ਪੱਧਰ ਤੇ ਮਨਾਇਆ ਜਾਵੇਗਾ ਜਿਸ ਲਈ ਦਾਸ ਬਾਬਾ ਹਰਜੀਤ ਸਿੰਘ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਪੂਰਾ ਟਰੱਸਟ ਵੱਡੇ ਪੱਧਰ ਤੇ ਤਿਆਰੀਆਂ ਕਰ ਰਿਹਾ ਹੈ , ਇਸ ਮੌਕੇ ਤੇ ਕਈ ਵੱਡੇ ਪ੍ਰੋਗਰਾਮ ਆਰੰਭੇ ਜਾਣਗੇ , ਉੱਥੇ ਹੀ ਕਈ ਸ਼ਬਦ ਕੀਰਤਨੀ ਜੱਥੇ ਅਤੇ ਵੱਡੇ ਪੱਧਰ ਤੇ ਸਿੱਖੀ ਸਮਾਗਮ ਵੀ ਕਰਵਾਏ ਜਾਣਗੇ ਤਾਂ ਜੋ ਨਾਨਕ ਨਾਮ ਲੇਵਾ ਸੰਗਤਾਂ ਗੁਰੂ ਜੀ ਦੀਆਂ ਸਿੱਖਿਆਵਾਂ ਨਾਲ ਚੰਗੀ ਤਰ੍ਹਾਂ ਜੁੜ ਸਕਣ |
ਇਸ ਮੌਕੇ ਜਦੋਂ ਦਾਸ ਬਾਬਾ ਹਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਪੰਜ ਸੌ ਪੰਜਾਹ ਸਾਲਾ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ਤੇ ਮਨਾਇਆ ਜਾਵੇਗਾ ਸੋ ਇਨ੍ਹਾਂ ਸਮਾਗਮਾਂ ਲਈ ਖਰਚੇ ਦੀ ਵੀ ਵੱਡੀ ਮਾਤਰਾ ਵਿਚ ਜ਼ਰੂਰਤ ਹੈ ਦਾਸ ਬਾਬਾ ਹਰਜੀਤ ਸਿੰਘ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਪੂਰਨ ਤੌਰ ਤੇ ਸਹਿਯੋਗ ਦੇਣ ਤਾਂ ਜੋ ਸਮਾਗਮਾਂ ਵਿੱਚ ਸਾਰੀਆਂ ਸੰਗਤਾਂ ਦੀ ਸਹੀ ਤਰੀਕੇ ਨਾਲ ਸੇਵਾ ਹੋ ਸਕੇ ਇਸ ਤੋਂ ਇਲਾਵਾ ਦਾਸ ਬਾਬਾ ਹਰਜੀਤ ਸਿੰਘ ਵੱਲੋਂ ਸੰਸਾਰ ਭਰ ਵਿੱਚ ਵਸਦੀਆਂ ਸਾਰੀਆਂ ਨਾਨਕ ਨਾਮ ਲੇਵਾ ਸੰਗਤਾਂ ਨੂੰ ਸ਼ਮੂਲੀਅਤ ਕਰਨ ਲਈ ਕਿਹਾ ਗਿਆ ਹੈ ਜੋ ਸੰਗਤਾਂ ਆਪਣੀ ਨੇਕ ਕਮਾਈ ਵਿੱਚੋਂ ਦਸਵੰਧ ਦੇਣਾ ਚਾਹੁੰਦੀਆਂ ਹਨ ਉਹ ਗਰੀਬ ਨਿਵਾਜ ਚੈਰੀਟੇਬਲ ਟਰੱਸਟ ਉਮਰਪੁਰਾ ਬਟਾਲਾ ਨੂੰ ਸੰਪਰਕ ਕਰ ਸਕਦੀਆਂ ਹਨ |