ਵੇਸ੍ਟਬਾਊਂਡ ਗਾਰਡੀਨੇਰ ਆਫ਼ ਰੈਮਪ ਨੂੰ 2 ਮਹੀਨੇ ਬਾਅਦ ਆਵਾਜਾਈ ਵਾਸਤੇ ਖੋਲਿਆ ਗਿਆ

by

ਗਾਰਡਿਨਰ ਐਕਸਪ੍ਰੈੱਸ ਦੇ ਉੱਤੇ ਆਫ਼-ਰੈਮਪ ਜੋ ਕਿ 2 ਮਹੀਨੇ ਤੋਂ ਵੱਧ ਤਕ ਬੰਦ ਰਿਹਾ ਸੀ ਹੁਣ ਉਸਨੂੰ ਕਾਫੀ ਸਾਰੀ ਮੁਰਮੰਤ ਤੋਂ ਬਾਅਦ ਫਿਰ ਤੋਂ ਖੋਲਿਆ ਗਿਆ ਹੈ, ਯਾਰ੍ਕ, ਬੇ ਅਤੇ ਯੋਂਗ ਵੱਲ ਨੂੰ ਜਾਉਨ ਵਾਲੇ ਵੇਸ੍ਟਬਾਉਡ ਰੈਮਪ ਨੂੰ ਐਤਵਾਰ ਰਾਤ ਨੂੰ 11 ਵਜੇ ਆਮ ਲੋਕਾਂ ਅਤੇ ਆਵਾਜਾਈ ਵਾਸਤੇ ਖੋਲ ਦਿੱਤਾ ਗਿਆ ਹੈ।

ਗਾਰਡਿਨਰ  ਰਣਨੀਤਿਕ ਮੁੜ ਵਸੇਬਾ ਯੋਜਨਾ ਤਹਿਤ ਜਰਵਿਸ ਅਤੇ ਚੇਰੀ ਸੜਕਾਂ ਦੇ ਮੱਧ ਵਾਲੇ ਐਕਸਪ੍ਰੈੱਸ ਵੇ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ ਤਾਂ ਜੋ ਕਿ ਇਨ੍ਹਾਂ ਨੂੰ ਡੈੱਕ ਅਤੇ ਸਟੀਲ ਗਰਡਰ ਨਾਲ ਬਦਲਿਆ ਜਾ ਸਕੇ, ਇਹ ਨਿਰਮਾਣ ਸਾਲ 2021 ਦੀ ਸ਼ੁਰੂਆਤ ਤਕ ਪੂਰਾ ਨੇਪਰੇ ਚਾੜ੍ਹ ਦਿੱਤਾ ਜਾਵੇਗਾ।