WhatsApp ‘ਤੇ ਆਇਆ ਨਵਾਂ ਫੀਚਰ, ਫੇਸਬੁੱਕ ਸਟੋਰੀਜ਼ ‘ਚ ਸ਼ੇਅਰ ਕਰ ਸਕੋਗੇ ਆਪਣਾ ਸਟੇਟਸ, ਜਾਣੋ ਕਿਵੇਂ

by mediateam

ਨਵੀਂ ਦਿੱਲੀ: Whats app ਯੂਜ਼ਰਜ਼ ਲ਼ਈ ਇਕ ਨਵਾਂ ਤੇ ਮਜ਼ੇਦਾਰ ਫੀਚਰ ਆਇਆ ਹੈ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਕੁਝ ਨਵਾਂ ਕਰ ਰਹੇ ਵ੍ਹਟਸਐਪ ਨੇ ਹੁਣ ਆਪਣੇ ਯੂਜ਼ਰਜ਼ ਨੂੰ ਸਟੇਟਸ ਫੀਚਰ ਨੂੰ ਲੈ ਕੇ ਅਪਡੇਟ ਦਿੱਤਾ ਹੈ। ਇਸ ਅਪਡੇਟ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਜ਼ ਲਈ ਵ੍ਹਟਸਐਪ ਤੇ ਫੇਸਬੁੱਕ 'ਤੇ ਆਪਣਾ ਸਟੇਟਸ ਨਹੀਂ ਬਦਲਣਾ ਪਵੇਗਾ।


Whats app ਯੂਜ਼ਰਜ਼ ਆਪਣੇ ਸਟੇਟਸ ਨੂੰ Facebook ਸਟੋਰੀਜ਼ 'ਚ ਸ਼ੇਅਰ ਕਰ ਸਕਣਗੇ। ਇਸ ਫੀਚਰ ਨੂੰ Whats app ਨੇ ਨਵੇਂ ਸਟੇਬਲ ਵਰਜ਼ਨ ਲਈ ਰੋਲ ਆਊਟ ਕੀਤਾ ਗਿਆ ਹੈ।

Whats app ਸਟੇਟਸ ਨੂੰ Facebook ਸਟੋਰੀਜ਼ 'ਚ ਸ਼ੇਅਰ ਕਰਨ ਦੇ ਟਿਪਸ

  • ਸਭ ਤੋਂ ਪਹਿਲਾਂ Whats app ਦੇ ਮਾਈ ਆਪਸ਼ਨਸ 'ਚ ਜਾਓ।
  • ਇਸ ਤੋਂ ਬਾਅਦ ਤੁਸੀਂ ਜਿਸ Whats app ਸਟੇਟਸ ਨੂੰ Facebook ਸਟੋਰੀਜ਼ 'ਚ ਸ਼ੇਅਰ ਕਰਨਾ ਚਾਹੁੰਦੇ ਹੋ, ਉਸ 'ਚ ਦਿੱਤੇ ਗਏ ਹੈਮਬਰਗਰ ਆਈਕਨ 'ਤੇ ਕਲਿੱਕ ਕਰੋ।
  • ਹੁਣ ਤੁਸੀਂ ਇੱਥੇ ਸ਼ੇਅਰ ਟੂ ਫੇਸਬੁੱਕ 'ਤੇ ਟੈਪ ਕਰੋ।
  • ਇਸ ਤੋਂ ਬਾਅਦ ਤੁਹਾਨੂੰ ਡਿਫਾਲਟ ਪ੍ਰਾਈਵੇਸੀ ਸੈਟਿੰਗ ਦੇ ਨਾਲ ਤੁਹਾਡਾ Facebook ਪ੍ਰੋਫਾਈਲ ਪਿਕਚਰ ਨਜ਼ਰ ਆਵੇਗਾ।
  • ਇਸ ਤੋਂ ਬਾਅਦ ਤੁਸੀਂ ਆਪਣੇ ਸਟੇਟਸ ਨੂੰ Facebook ਸਟੋਰੀਜ਼ ਦੇ ਨਾਲ ਸ਼ੇਅਰ ਕਰ ਸਕੋਗੇ।

ਜੇ ਤੁਸੀਂ ਚਾਹੋ ਤਾਂ ਤੁਸੀਂ ਆਪਣੇ ਸਟੇਟਸ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਪ੍ਰਾਈਵੇਸੀ ਨੂੰ ਅਪਡੇਟ ਕਰ ਸਕੋਗੇ। ਇਸ ਲਈ ਤੁਹਾਨੂੰ ਪਬਲਿਕ, ਫ੍ਰੈਂਡਸ ਐਂਡ ਕਨੁਕੈਸ਼ਨਜ਼ ਤੇ ਹਾਈਡ ਸਟੋਰੀ ਦੀ ਆਪਸ਼ਨ ਨਜ਼ਰ ਆਵੇਗੀ।

ਇਨ੍ਹਾਂ ਆਪਸ਼ਨਾਂ 'ਚ ਕਿਸੇ ਇਕ 'ਤੇ ਟੈਪ ਕੇ ਸ਼ੇਅਰ ਨਾਊ 'ਤੇ ਟੈਪ ਕਰਨ ਤੋਂ ਬਾਅਦ ਸਟੇਟਸ ਨੂੰ ਸ਼ੇਅਰ ਕਰ ਸਕਦੇ ਹੋ।

ਤੁਹਾਨੂੰ ਦੱਸ ਦੇਈਏ ਕਿ Whats app ਸਟੇਟਸ ਦੀ ਤਰ੍ਹਾਂ ਹੀ Facebook ਸਟੋਰੀ ਵੀ 24 ਘੰਟਿਆਂ ਲਈ ਐਕਟਿਵ ਰਹੇਗਾ। ਜਿਵੇਂ ਹੀ ਤੁਸੀਂ ਆਪਣੇ ਸਟੇਟਸ ਨੂੰ Facebook ਸਟੋਰੀ ਦੇ ਨਾਲ ਸ਼ੇਅਰ ਕਰੋਗੇ, ਉਸ ਦੇ 24 ਘੰਟਿਆਂ ਤੋਂ ਬਾਅਦ ਇਹ ਸਟੇਟਸ ਆਪਣੇ ਆਪ ਹੱਟ ਜਾਵੇਗਾ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।