by
ਮੀਡੀਆ ਡੈਸਕ ( NRI MEDIA )
ਕਾਮੇਡੀ ਸੰਸਾਰ ਵਿਚ ਕਿੰਗ ਕਹੇ ਜਾਣ ਵਾਲੇ ਕਪਿਲ ਸ਼ਰਮਾ ਦੇ ਹੱਥ ਇਕ ਵੱਡਾ ਪ੍ਰੋਜੈਕਟ ਲਗ ਗਿਆ ਹੈ , ਬਾਲੀਵੁੱਡ ਦੇ ਬਾਅਦ ਕਪਿਲ ਸ਼ਰਮਾ ਹੁਣ ਇਕ ਹਾਲੀਵੁੱਡ ਪ੍ਰੋਜੈਕਟ ਦਾ ਹਿੱਸਾ ਬਣ ਗਏ ਹਨ , ਕਪਿਲ ਸ਼ਰਮਾ ਨੂੰ ਹਾਲੀਵੁੱਡ ਦੀ ਸੁਪਰਹਿੱਟ ਐਨੀਮੇਟਿਡ ਸੀਰੀਜ਼ ਐਂਗਰੀ ਬਰਡਸ -2 ਵਿਚ ਲੀਡ ਰੋਲ ਰੈੱਡ ਨੂੰ ਆਵਾਜ਼ ਦੇਣ ਦਾ ਮੌਕਾ ਮਿਲ ਗਿਆ ਹੈ |
ਕਪਿਲ ਸ਼ਰਮਾ ਐਂਗਰੀ ਬਰਡਸ 2 ਦੇ ਹਿੰਦੀ ਵਰਜਨ ਵਿਚ ਰੈੱਡ ਦੇ ਕਿਰਦਾਰ ਨੂੰ ਆਵਾਜ਼ ਦੇ ਰਹੇ ਹਨ ਅਤੇ ਇਸ ਦਾ ਟ੍ਰੇਲਰ ਹੁਣ ਰਿਲੀਜ਼ ਕੀਤਾ ਗਿਆ ਹੈ , ਉਨ੍ਹਾਂ ਤੋਂ ਇਲਾਵਾ ਫਿਲਮ ਵਿੱਚ ਕੀਕੂ ਸ਼ਾਰਧਾ ਅਤੇ ਅਰਚਨਾ ਪੂਰਨ ਸਿੰਘ ਵੀ ਆਵਾਜ਼ ਦੇਣਗੇ , ਇਹ ਫਿਲਮ ਇਸ ਸਾਲ 23 ਅਗਸਤ ਨੂੰ ਰਿਲੀਜ ਕੀਤੀ ਜਾਵੇਗੀ |