by mediateam
ਵੈੱਬ ਡੈਸਕ (ਵਿਕਰਮ ਸਹਿਜਪਾਲ) : ਅਮਰੀਕਾ ਅਤੇ ਚੀਨ ਵਿਚਾਲੇ ਵਪਾਰ ਯੁੱਧ ਨਾਲ ਭਾਰਤ ਦੇ ਕਪੜਾ ਉਦਯੋਗ ਲਈ ਚੰਗੀ ਸੰਭਾਵਨਾ ਦਾ ਦਰਵਾਜ਼ਾ ਖੋਲ੍ਹ ਸਕਦਾ ਹੈ ਇਹ ਕਪੜਾ ਉਦਯੋਗ ਉਧਮੀਆਂ ਦਾ ਕਹਿਣਾ ਹੈ। ਇੰਡੀਅਨ ਐਕਸਪਰੇਨਯੋਰ ਫ਼ਾਊਂਡੇਸ਼ਨ ਦੇ ਪ੍ਰਧਾਨ ਪ੍ਰਭੂ ਦਾਮੋਦਰਨ ਨੇ ਸਨਿਚਰਵਾਰ ਨੂੰ ਕਿਹਾ ਕਿ ਆਲਮੀ ਪੱਧਰ 'ਤੇ ਕਪੜੇ ਦਾ ਨਿਰਯਾਤ 260 ਅਰਬ ਡਾਲਰ ਦਾ ਹੋ ਗਿਆ ਹੈ।
ਹਾਲਾਂਕਿ ਪਿਛਲੇ ਪੰਜ ਮਹੀਨਿਆਂ ਵਿਚ ਚੀਨ ਤੋਂ ਅਮਰੀਕਾ ਨੂੰ ਕੀਤੇ ਜਾਣ ਵਾਲੇ ਕਪੜੇ ਦੇ ਨਿਰਯਾਤ ਵਿਚ ਤਿੰਨ ਤੋਂ ਚਾਰ ਫ਼ੀ ਸ ਦੀ ਦੀ ਕਮੀ ਦਰਜ ਕੀਤੀ ਗਈ ਹੈ। ਬਕੌਲ ਦਾਮੋਦਰ, ਭਾਰਤੀ ਕਪੜਾ ਨਿਰਮਾਤਾ ਇਸ ਸਥਿਤੀ ਦਾ ਲਾਭ ਚੁੱਕ ਸਕਦੇ ਹਨ।
ਰਾਸ਼ਟਰੀ ਕਪੜਾ ਸਮਾਗਮ ਦੇ ਦੂਜੇ ਗੇੜ ਦਾ ਉਦਘਾਟਨ ਕਰਨ ਮੌਕੇ ਦਾਮੋਦਰਨ ਨੇ ਇਹ ਗੱਲ ਕਹੀ। ਸਮਾਗਮ ਦਾ ਆਯੋਜਨ ਇਥੇ ਕਵਾਲਿਟੀ ਸਰਕਲ ਫ਼ੋਰਮ ਆਫ਼ ਇੰਡੀਆ ਨੇ ਕੀਤਾ ਸੀ। ਉਨ੍ਹਾਂ ਕਿਹਾ ਕਿ ਭਾਰਤ ਵਲੋਂ ਕਪੜਾ ਨਿਰਯਾਤ ਵਿਚ ਇਕ ਅਰਬ ਡਾਲਰ ਦੇ ਵਾਧੇ ਨਾਲ ਡੇਢ ਲੱਖ ਨਵੇਂ ਰੁਜ਼ਗਾਰ ਪੈਦਾ ਹੋਣ ਵਿਚ ਮਦਦ ਮਿਲੇਗੀ।