ਕੈਨੇਡਾ ਦੇ ਮਿਸੀਸਾਗਾ ਵਿੱਚ ਵਾਪਰਿਆ ਸੜਕ ਹਾਦਸਾ – ਇਕ ਹਿਰਾਸਤ ਵਿੱਚ

by mediateam

ਮਿਸੀਸਾਗਾ , 26 ਜੁਲਾਈ ( NRI MEDIA )

ਪੀਲ ਖੇਤਰੀ ਪੁਲਿਸ ਮਿਸੀਸਾਗਾ ਦੇ ਹਾਈਵੇ 403 ਦੇ ਇਕ ਸੈਕਸ਼ਨ ਉਤੇ ਇਕ ਇੱਕਲੀ ਗੱਡੀ ਸੀ ਦੁਰਘਟਨਾ ਵਾਰੇ ਜਾਂਚ ਕਰ ਰਹੀ ਹੈ, ਇਹ ਹਾਦਸਾ ਸ਼ੁਕਰਵਾਰ ਨੂੰ ਸਵੇਰੇ 3 ਵਜੇ ਦੇ ਕਰੀਬ ਐੱਗਲਿਨਟਨ ਐਵੇਨਿਊ ਦੇ ਵਿਚ ਵਾਪਰਿਆ ਇਸ ਦੌਰਾਨ 2 ਲੋਕਾਂ ਨੂੰ ਮਾਮੂਲੀ ਸੱਟਾਂ ਆਈਆਂ ਅਤੇ ਉਹਨਾਂ ਨੂੰ ਨੇੜੇ ਦੇ ਹਸਪਤਾਲ ਦੇ ਵਿਚ ਲੈ ਜਾਇਆ ਗਿਆ।

ਪੀਲ ਪੁਲਿਸ ਨੂੰ ਇਲਾਕੇ ਦੇ ਵਿਚ ਬੁਲਾਇਆ ਗਿਆ ਅਤੇ ਉਹਨਾਂ ਨੇ ਇਕ ਬੰਦੇ ਨੂੰ ਹਿਰਾਸਤ ਵਿਚ ਲੈਣ ਵਿਚ ਉਨਟਾਰੀਓ ਸੂਬਾਈ ਪੁਲਿਸ ਦੀ ਮਦਦ ਕੀਤੀ, ਇਹ ਵਿਅਕਤੀ ਦੋ ਜਖਮੀਆਂ ਦੇ ਵਿੱਚੋ ਇਕ ਹੀ ਸੀ, ਇਸ ਹਾਦਸੇ ਤੋਂ ਬਾਅਦ ਐਗਲਿਨਟਨ ਐਵੇਨਿਊ ਦੀਆਂ ਵੇਸ੍ਟਬਾਊਂਡ ਐਕਸਪ੍ਰੈਸ ਲੇਨਾਂ ਨੂੰ ਬੰਦ ਕਰ ਦਿੱਤਾ ਗਿਆ।