by
ਟਰੋਂਟੋ (ਵਿਕਰਮ ਸਹਿਜਪਾਲ) : ਟੋਰਾਂਟੋ ਦੇ ਲਾਰੈਂਸ ਹਾਈਟਸ ਇਲਾਕੇ ਵਿਚ ਇਕ ਕਾਰ ਨੇ 6 ਸਾਲ ਦੀ ਬੱਚੀ ਨੂੰ ਦਰੜ ਦਿਤਾ ਜੋ ਹਸਪਤਾਲ ਵਿਚ ਆਪਣੀ ਜ਼ਿੰਦਗੀ ਲਈ ਸੰਘਰਸ਼ ਕਰ ਰਹੀ ਹੈ। ਪੁਲਿਸ ਨੇ ਦੱਸਿਆ ਕਿ ਬੱਚੀ ਆਪਣੀ ਮਾਂ ਨਾਲ ਜਾ ਰਹੀ ਸੀ ਜਦੋਂ ਹਾਦਸਾ ਵਾਪਰਿਆ। ਪੁਲਿਸ ਮੁਤਾਬਕ ਮਾਂ ਅਤੇ ਉਸ ਦੀ ਬੇਟੀ ਐਲਨ ਰੋਡ ਅਤੇ ਲਾਰੈਂਸ ਐਵੇਨਿਊ ਵੈਸਟ ਨੇੜੇ ਫ਼ਲੈਮਿੰਗਟਨ ਪਬਲਿਕ ਸਕੂਲ ਦੇ ਪਾਰਕਿੰਗ ਸਥਾਨ ਵਿਚ ਆਪਣੀ ਕਾਰ ਵੱਲ ਜਾ ਰਹੀਆਂ ਸਨ ਜਦੋਂ ਬੱਚੀ ਨੂੰ ਕੋਈ ਚੀਜ਼ ਨਜ਼ਰ ਆਈ ਅਤੇ ਉਹ ਅਚਾਨਕ ਦੌੜ ਪਈ। ਇਸੇ ਦਰਮਿਆਨ ਉਹ ਇਕ ਕਾਰ ਦੀ ਲਪੇਟ ਵਿਚ ਆ ਗਈ। ਸਾਰਜੈਂਟ ਨੀਲ ਮੂਨਰੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੰਭਾਵਤ ਤੌਰ 'ਤੇ ਕਾਰ ਦੇ ਡਰਾਈਵਰ ਨੂੰ ਬੱਚੀ ਨਜ਼ਰ ਨਹੀਂ ਆਈ ਅਤੇ ਬੁਰੀ ਤਰਾਂ ਕੁਚਲੀ ਗਈ। ਮੂਨਰੋ ਨੇ ਦੱਸਿਆ ਕਿ ਬੱਚੀ ਨੂੰ ਬੇਹੱਦ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ।