ਥੇਰੇਸਾ ਮੇਅ ਨੇ ਸੌਂਪਿਆ ਅਸਤੀਫ਼ਾ, ਬੌਰੀਸ ਜੌਨਸਨ ਬਣੇ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ

by

ਲੰਡਨ (ਵਿਕਰਮ ਸਹਿਜਪਾਲ) : ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੇਰੇਸਾ ਮੇਅ ਨੇ ਮਹਾਰਾਣੀ ਐਲਿਜ਼ਾਬੇਥ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ। ਬ੍ਰੈਕਜ਼ਿਟ ਦੇ ਸਮਰਥਕ ਬੌਰੀਸ ਜੌਨਸਨ ਹੁਣ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ। ਥੇਰੇਸਾ ਮੇਅ ਯੂਰੋਪੀਅਨ ਯੂਨੀਅਨ ਤੋਂ ਬਾਹਰ ਨਿਕਲਣ ਦੀ ਨੀਤੀ 'ਚ ਨਾਕਾਮ ਸਾਬਿਤ ਹੋਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ।

ਥੇਰੇਸਾ ਦੇ ਅਸਤੀਫ਼ੇ ਤੋਂ ਬਾਅਦ ਬ੍ਰਿਟੇਨ ਦੇ ਸਾਬਕਾ ਵਿਦੇਸ਼ ਮੰਤਰੀ ਬੌਰੀਸ ਜੌਨਸਨ ਨੂੰ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ। ਉਨ੍ਹਾਂ ਪ੍ਰਧਾਨ ਮੰਤਰੀ ਅਹੁਦੇ ਦੀ ਰੇਸ 'ਚ ਬ੍ਰਿਟੇਨ ਦੇ ਮੌਜੂਦਾ ਵਿਦੇਸ਼ ਮੰਤਰੀ ਜੇਰੇਮੀ ਹੰਟ ਨੂੰ ਪਿੱਛੇ ਛੱਡ ਦਿੱਤਾ। ਜੌਨਸਨ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਚੋਣ ਲਈ 87.4 ਫ਼ੀਸਦੀ ਵੋਟ ਮਿਲੇ।

ਥੇਰੇਸਾ ਨੇ ਪਿਛਲੇ ਮਹੀਨੇ 7 ਜੂਨ ਨੂੰ ਕੰਜ਼ਰਵੇਟਿਵ ਪਾਰਟੀ ਦੀ ਨੇਤਾ ਦੇ ਤੌਰ 'ਤੇ ਆਪਣਾ ਅਸਤੀਫ਼ਾ ਦੇ ਦਿੱਤਾ ਸੀ। ਥੇਰੇਸਾ ਮੇਅ ਬਤੌਰ ਪ੍ਰਧਾਨ ਮੰਤਰੀ ਰਹਿੰਦੀਆਂ ਬ੍ਰੈਕਜ਼ਿਟ ਨੂੰ ਉਸ ਦੇ ਮੁਕਾਮ 'ਚ ਪਹੁੰਚਣ ਨਾਕਾਮ ਰਹੀ ਸਨ।