ਕੋਲੰਬੋ: ਸ੍ਰੀਲੰਕਾਈ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਨੇ ਵਨਡੇਅ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਲਸਿਥ ਮਲਿੰਗਾ ਬੰਗਲਾਦੇਸ਼ ਖ਼ਿਲਾਫ਼ ਤਿੰਨ ਮੈਚਾਂ ਦੀ ਵਨਡੇਅ ਸੀਰੀਜ਼ ਦੇ ਪਹਿਲੇ ਮੈਚ ਤੋਂ ਬਾਅਦ ਕ੍ਰਿਕਟ ਦੇ ਇਸ ਫਾਰਮੈਂਟ ਨੂੰ ਅਲਵਿਦਾ ਕਹਿ ਦੇਣਗੇ। ਇਸ ਗੱਲ ਦੀ ਜਾਣਕਾਰੀ ਸ੍ਰੀਲੰਕਾਈ ਟੀਮ ਦੇ ਕਪਤਾਨ ਦਿਮੁਥ ਕਰੁਣਾਰਤਨੇ ਨੇ ਦਿੱਤੀ ਹੈ।
ਸ੍ਰੰਲੰਕਾ-ਬੰਗਲਾਦੇਸ਼ ਵਨਡੇਅ ਸੀਰੀਜ਼ ਤੋਂ ਪਹਿਲਾਂ ਮੀਡੀਆ ਨਾਲ ਗੱਲ ਕਰਦੇ ਹੋਏ ਸ੍ਰੀਲੰਕਾਈ ਕਪਤਾਨ ਦਿਮੁਥ ਕਰੁਣਾਰਤਨੇ ਨੇ ਕਿਹਾ, 'ਲਸਿਥ ਮਲਿੰਗਾ ਇਸ ਸੀਰੀਜ਼ ਦਾ ਪਹਿਲਾ ਮੈਚ ਖੇਡ ਰਹੇ ਹਨ। ਇਸ ਤੋਂ ਬਾਅਦ ਉਹ ਰਿਟਾਇਰਮੈਂਟ ਲੈ ਰਹੇ ਹਨ। ਇਹ ਉਨ੍ਹਾਂ ਨੇ ਮੈਨੂੰ ਕਿਹਾ ਕਿਹਾ ਹੈ। ਮੈਂ ਨਹੀਂ ਜਾਣਦਾ ਕਿ ਉਨ੍ਹਾਂ ਨੇ ਚੋਣਕਾਰਾਂ ਨੂੰ ਕੀ ਕਿਹਾ ਹੈ, ਪਰ ਲਸਿਥ ਮਲਿੰਗਾ ਨੇ ਕਿਹਾ ਹੈ ਕਿ ਉਹ ਸਿਰਫ਼ ਇਕ ਮੈਚ ਖੇਡਣਗੇ।'
26 ਜੁਲਾਈ ਨੂੰ ਆਪਣਾ ਆਖ਼ਰੀ ਵਨਡੇਅ ਮੈਚ ਖੇਡਣ ਜਾ ਰਹੇ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਸ੍ਰੀਲੰਕਾਈ ਟੀਮ ਵੱਲੋ ਤੀਸਰੇ ਸਭ ਤੋ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ਼ ਹਨ। ਲਸਿਥ ਮਲਿੰਗਾ ਨੇ ਵਨਡੇਅ ਕ੍ਰਿਕਟ 'ਚ 335 ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਲਸਿਥ ਮਲਿੰਗਾ ਤੋਂ ਜ਼ਿਆਦਾ ਸਿਰਫ਼ ਮੁਰਲੀਧਰਨ ਤੇ ਚਮਿੰਡਾ ਵਾਸ ਹੀ ਸ੍ਰੀਲੰਕਾ ਲਈ ਜ਼ਿਆਦਾ ਵਿਕਟਾਂ ਝਟਕਾ ਸਕੇ ਹਨ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।