ਅਮਰੀਕਾ ਦੇ ਨੋਰਥ ਕੈਰੋਲੀਨਾ ਵਿੱਚ ਗੈਸ ਧਮਾਕਾ – ਹੁਣ ਤਕ ਇਕ ਵਿਅਕਤੀ ਦੀ ਮੌਤ , 17 ਲੋਕ ਹੋਏ ਬੁਰੀ ਤਰ੍ਹਾਂ ਜ਼ਖਮੀ

by

ਡੁਰਹਮ , 11 ਅਪ੍ਰੈਲ ( NRI MEDIA )

ਨੋਰਥ ਕੈਰੋਲੀਨਾ ਦੇ ਡੁਰਹਮ ਦੇ ਇਕ ਨਿਰਮਾਣ ਵਰਗ ਵੱਲੋਂ ਸ਼ੁਰੂ ਕੀਤੀ ਇਕ ਇਮਾਰਤ ਵਿੱਚ ਗੈਸ ਪਾਇਪਲਾਇਨ ਦੇ ਵਿੱਚ ਧਮਾਕਾ ਹੋ ਗਿਆ ਜਿਸ ਵਿਚ ਘੱਟੋ-ਘੱਟ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਹੋਰ 17 ਜ਼ਖ਼ਮੀ ਹੋ ਗਏ , ਅਧਿਕਾਰੀਆਂ ਨੇ ਕਿਹਾ ਕਿ ਇਹ ਧਮਾਕਾ ਉਦੋਂ ਹੋਇਆ ਸੀ ਜਦੋਂ ਅਧਿਕਾਰੀਆਂ ਨੇ ਗੈਸ ਲੀਕ ਹੋਣ ਦੇ ਅੱਧ ਘੰਟੇ ਤੋਂ ਲੋਕਾਂ ਨੂੰ ਬਾਹਰ ਕੱਢਿਆ ਸੀ, ਡੁਰਹੈਮ ਫਾਇਰ ਚੀਫ ਬੌਬ ਜ਼ੋਲਡੌਸ ਨੇ ਮੌਕੇ ਤੇ ਪੱਤਰਕਾਰਾਂ ਨੂੰ ਦੱਸਿਆ ਕਿ "ਅੱਗ ਲੱਗ ਗਈ ਸੀ ਅਤੇ ਉਸਨੂੰ ਕਾਬੂ ਕਰ ਲਿਆ ਗਿਆ ਹੈ ਫਿਲਹਾਲ ਜ਼ਖਮੀਆਂ ਨੂੰ ਸਥਾਨਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ |


ਡੁਰਹਮ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਇੱਕ ਕੁਦਰਤੀ ਗੈਸ ਲੀਕ ਦੇ ਬਾਅਦ ਫਾਇਰਫਾਈਟਰ ਡੁਰਹੈਮ ਨਾਰਥ ਕੈਰੋਲੀਨਾ ਦੇ ਲੋਕਾਂ ਨੂੰ ਬਾਹਰ ਕੱਢ ਰਹੇ ਸਨ ਜਦੋਂ ਇਹ ਧਮਾਕਾ ਹੋਇਆ , ਇਸ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਦਰਜਨ ਤੋਂ ਵੱਧ ਹੋਰ ਜ਼ਖ਼ਮੀ ਹੋ ਗਏ ਹਨ , ਅਧਿਕਾਰੀਆਂ ਨੇ ਕਿਹਾ ਕਿ ਮ੍ਰਿਤਕ ਦੀ ਪਹਿਚਾਣ ਕਾਂਗ ਲੀ ਵਜੋਂ ਹੋਈ ਹੈ ਜੋ 61 ਸਾਲਾ ਸੀ |

ਡਰਹਮ ਫਾਇਰ ਚੀਫ ਰਾਬਰਟ ਜ਼ੋਲਡੌਸ ਨੇ ਇਕ ਨਿਊਜ਼ ਕਾਨਫਰੰਸ ਵਿਚ ਕਿਹਾ ਕਿ ਅੱਗ ਲੱਗਣ ਤੋਂ ਬਾਅਦ ਕਰਮਚਾਰੀਆਂ ਨੇ ਖੋਜ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ , ਮੁਖੀ ਨੇ ਕਿਹਾ ਕਿ ਕਿਸੇ ਦੇ ਵੀ ਲਾਪਤਾ ਹੋਣ ਦੀ ਖਬਰ ਨਹੀਂ ਹੈ ਪਰ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕੋਈ ਵੀ ਮਲਬੇ ਦੇ ਅੰਦਰ ਨਾ ਹੋਵੇ , ਮਲਬੇ ਦੀ ਤਲਾਸ਼ੀ ਲਈ ਖੋਜੀ ਕੁੱਤਿਆਂ ਅਤੇ ਸੁਣਨ ਸ਼ਕਤੀ ਦੀ ਵਰਤੋਂ ਕੀਤੀ ਜਾ ਰਹੀ ਹੈ |


ਡੁਰਹਮ ਈਐਮਐਸ ਦੇ ਸਹਾਇਕ ਚੀਫ਼ ਲੀ ਵੈਨ ਵਲੇਟ ਨੇ ਕਿਹਾ ਕਿ ਕੁੱਲ 17 ਵਿਅਕਤੀਆਂ ਨੂੰ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ , ਜਿਨ੍ਹਾਂ ਵਿੱਚੋ ਛੇ ਗੰਭੀਰ ਹਾਲਤ ਵਿਚ ਅਤੇ ਇਕ ਬਰਨ ਸੈਂਟਰ ਵਿਚ ਭਰਤੀ ਹੈ , ਡਰਹਮ ਫਾਇਰ ਚੀਫ ਜ਼ੋਲਡੋਸ ਨੇ ਕਿਹਾ ਕਿ ਇਕ ਫਾਇਰਫਾਈਟਰ ਜੋ ਗੰਭੀਰ ਤੌਰ 'ਤੇ ਜ਼ਖ਼ਮੀ ਸੀ ਉਸਨੂੰ ਵੀ ਹਸਪਤਾਲ ਵਿੱਚ ਭਰਤੀ  ਕੀਤਾ ਗਿਆ ਸੀ ਜਿਸਦੀ ਸਰਜਰੀ ਕੀਤੀ ਜਾ ਰਹੀ ਹੈ |