ਚੰਡੀਗੜ੍ਹ , 20 ਜੁਲਾਈ ( NRI MEDIA )
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਮਨਜ਼ੂਰ ਕਰ ਲਿਆ ਸੀ , ਜਿਸ ਤੋਂ ਬਾਅਦ ਹੁਣ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੋਰ ਨੇ ਵੀ ਸਿੱਧੂ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ , ਨਵਜੋਤ ਸਿੰਘ ਸਿੱਧੂ ਨੇ 15 ਜੁਲਾਈ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਆਪਣਾ ਅਸਤੀਫਾ ਭੇਜਿਆ ਸੀ ਜਿਸ ਤੋਂ ਬਾਅਦ ਕਲ ਉਨ੍ਹਾਂ ਨੇ ਆਪਣਾ ਮੰਤਰੀ ਵਾਲਾ ਘਰ ਵੀ ਖਾਲੀ ਕਰ ਦਿੱਤਾ ਸੀ |
ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਕੈਬਿਨਟ ਸਾਥੀ ਨਵਜੋਤ ਸਿੰਘ ਸਿੱਧੂ ਵਿਚਕਾਰ ਵਿਵਾਦ 14 ਜੁਲਾਈ ਨੂੰ ਉਸ ਸਮੇਂ ਹੋਰ ਵੀ ਵੱਧ ਗਿਆ ਸੀ ਜਦੋਂ ਸਿੱਧੂ ਨੇ ਬਿਜਲੀ ਅਤੇ ਨਵਿਆਉਣਯੋਗ ਊਰਜਾ ਸਰੋਤਾਂ ਦੇ ਮੰਤਰੀ ਤੇ ਤੌਰ ਤੇ ਅਸਤੀਫਾ ਦੇ ਦਿੱਤਾ ਸੀ ,ਇਸ ਤੋਂ ਪਹਿਲਾ ਵੀ ਕਈ ਮੁੱਦਿਆਂ ਤੇ ਦੋਵਾਂ ਨੇਤਾਵਾਂ ਵਿੱਚ ਕਈ ਦੂਰੀਆਂ ਵੇਖਣ ਨੂੰ ਮਿਲੀਆਂ ਸਨ , ਕ੍ਰਿਕਟਰ ਤੋਂ ਰਾਜਨੇਤਾ ਬਣੇ ਸਿੱਧੂ ਨੇ ਆਪਣੇ ਅਸਤੀਫੇ ਵਿੱਚ ਕਿਹਾ ਸੀ ਕਿ ਮੈਂ ਪੰਜਾਬ ਮੰਤਰੀਮੰਡਲ ਦੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੰਦਾ ਹਾਂ |
ਟਵਿੱਟਰ ਉੱਤੇ ਆਪਣਾ ਅਸਤੀਫਾ ਪੋਸਟ ਕਰਦੇ ਹੋਏ ਸਿਧੁ ਨੇ ਕਿਹਾ ਸੀ ਕਿ ਮੇਰਾ ਅਸਤੀਫਾ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਕੋਲ 10 ਜੂਨ 2019 ਨੂੰ ਪਹੁੰਚਿਆ ਸੀ , ਜਿਕਰਯੋਗ ਹੈ ਕਿ ਛੇ ਜੂਨ ਨੂੰ ਮੰਤਰੀ ਮੰਡਲ ਦੇ ਮੁੜ ਨਿਰਮਾਣ ਦੌਰਾਨ ਨਵਜੋਤ ਸਿੰਘ ਸਿੱਧੂ ਨੂੰ ਸਥਾਨਕ ਸਰਕਾਰਾਂ, ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਤੋਂ ਹਟਾ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਬਿਜਲੀ ਅਤੇ ਊਰਜਾ ਸਰੋਤ ਮੰਤਰਾਲੇ ਦਿੱਤੇ ਗਏ ਹਨ , ਜਿਸ ਦਾ ਔਹਦਾ ਸੰਭਲਣ ਤੋਂ ਉਨ੍ਹਾਂ ਨੇ ਮਨਾ ਕਰ ਦਿੱਤਾ ਸੀ |
ਨਵਜੋਤ ਸਿੰਘ ਸਿਧੁ ਨੇ ਭਾਵੇਂ ਆਪਣੀ ਨਵੀਂ ਮੰਤਰਾਲੇ ਦਾ ਅਹੁਦਾ ਠੁਕਰਾਉਣ ਦੀ ਗੱਲ ਮੰਨ ਲਈ ਹੈ , ਇਸ ਤੋਂ ਬਾਅਦ ਕੈਪਟਨ ਸਿੱਧੂ ਨੂੰ ਕੋਈ ਰਿਆਇਤ ਦੇਣ ਦੇ ਹੱਕ ਵਿੱਚ ਨਹੀਂ ਸਨ , ਇਥੋਂ ਤਕ ਕਿ ਪ੍ਰਿਅੰਕਾ ਗਾਂਧੀ ਦੀ ਸਿਫਾਰਸ਼ ਦਾ ਵੀ ਕੋਈ ਅਸਰ ਨਹੀਂ ਹੋਇਆ , ਸਿੱਧੂ ਦੇ ਸਿਆਸੀ ਕਰੀਅਰ ਤੇ ਹੁਣ ਕਈ ਸਵਾਲ ਖੜੇ ਹੋ ਗਏ ਹਨ ਕਿਉਕਿ ਉਹ ਬੀਜੇਪੀ ਛੱਡ ਕੇ ਕਾਂਗਰਸ ਵਿੱਚ ਆਏ ਸਨ ਪਰ ਹੁਣ ਇਥੇ ਵੀ ਉਨ੍ਹਾਂ ਦਾ ਰਸਤਾ ਕੰਡਿਆਂ ਨਾਲ ਭਰਿਆ ਲੱਗ ਰਿਹਾ ਹੈ |