ਮੋਦੀ ਨੇ ਕੀਤੀ ਵੱਡੀ ਘੋਸ਼ਣਾ – ਸੈਨਾ ਜਲਦ ਲਵੇਗੀ ਬਦਲਾ

by mediateam

ਯਵਤਮਾਲ , 16 ਫਰਵਰੀ ( NRI MEDIA )

ਪੁਲਵਾਮਾ ਵਿੱਚ ਸੈਨਾ ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੂਰਾ ਦੇਸ਼ ਸ਼ੋਕ ਦੀ ਲਹਿਰ ਵਿੱਚ ਡੁਬਿਆ ਹੋਇਆ ਹੈ , ਦੇਸ਼ ਭਰ ਵਿੱਚ ਪਾਕਿਸਤਾਨ ਅਤੇ ਅੱਤਵਾਦੀ ਸੰਗਠਨਾਂ ਤੋਂ ਬਦਲਾ ਲੈਣ ਦੀ ਮੰਗ ਕੀਤੀ ਜਾ ਰਹੀ ਹੈ , ਇਸਦੇ ਨਾਲ ਹੀ ਪੂਰੇ ਦੇਸ਼ ਵਿੱਚ ਰੋਸ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ , ਇਸ ਸਭ ਦੇ ਵਿਚਕਾਰ ਹੁਣ ਮੋਦੀ ਸਰਕਾਰ ਤੇ ਵੀ ਕੋਈ ਸਖ਼ਤ ਕਦਮ ਚੁੱਕਣ ਦਾ ਦਬਾਅ ਵੱਧ ਰਿਹਾ ਹੈ , ਇਸ ਮਾਮਲੇ ਤੇ ਪ੍ਰਧਾਨਮੰਤਰੀ ਮੋਦੀ ਨੇ ਇਕ ਵੱਡਾ ਬਿਆਨ ਦਿੱਤਾ ਹੈ |


ਪ੍ਰਧਾਨਮੰਤਰੀ ਅੱਜ ਮਹਾਰਾਸ਼ਟਰ ਪਹੁੰਚੇ ਸਨ , ਜਿਥੇ ਉਨ੍ਹਾਂ ਨੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦੇਸ਼ ਦੀ ਤਰੱਕੀ ਦੇ ਪਿੱਛੇ ਕਈ ਬਲਿਦਾਨਾਂ ਦਾ ਯੋਗਦਾਨ ਹੈ , ਉਣਾ ਕਿਹਾ ਕਿ ਮੈਂ ਜਾਣਦਾ ਹਾਂ ਕਿ ਅਸੀਂ ਸਾਰੇ ਇਸ ਸਮੇਂ ਗਹਿਰੇ ਦੁੱਖ ਤੋਂ ਗੁਜ਼ਰ ਰਹੇ ਹਾਂ ,ਮੋਦੀ ਨੇ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੀ ਕੁਰਬਾਨੀ ਬੇਕਾਰ ਨਹੀਂ ਜਾਵੇਗੀ , ਅੱਤਵਾਦੀ ਸੰਗਠਨਾਂ ਨੇ ਅਤੇ ਉਨ੍ਹਾਂ ਦੇ ਸਰਪਰਸਤਾ ਨੇ ਜੋ ਗੁਨਾਹ ਕੀਤਾ ਹੈ, ਉਨ੍ਹਾਂ ਨੂੰ ਸਜ਼ਾ ਮਿਲੇਗੀ |


ਉਨ੍ਹਾਂ ਕਿਹਾ ਕਿ ਅਸੀਂ ਆਪਣੀ ਸੈਨਾ ਨੂੰ ਪੂਰੀ ਖੁਲ ਦਿੱਤੀ ਹੈ , ਅੱਤਵਾਦੀ ਸੰਗਠਨ ਅਤੇ ਉਨ੍ਹਾਂ ਦੇ ਸਰਪਰਸਤ ਚਾਹੇ ਕੀਤੇ ਵੀ ਲੁਕਣ ਦੀ ਕੋਸ਼ਿਸ਼ ਕਰ ਲੈਣ ਉਨ੍ਹਾਂ ਨੂੰ ਭਾਰਤੀ ਫੌਜ ਵਲੋਂ ਸਜ਼ਾ ਦਿੱਤੀ ਜਾਵੇਗੀ, ਉਨ੍ਹਾਂ ਨੇ ਕਿਹਾ ਕਿ ਸਿਪਾਹੀ ਅਤੇ ਖਾਸ ਤੌਰ ਤੇ ਸੀਆਰਪੀਐਫ ਵਿੱਚ ਜੋ ਗੁੱਸਾ ਹੈ ਉਸ ਨੂੰ ਦੇਸ਼ ਵੀ ਸਮਝ ਰਿਹਾ ਹੈ, ਇਸ ਲਈ ਸੁਰੱਖਿਆ ਬਲਾਂ ਨੂੰ ਪੂਰੀ ਖੁੱਲ ਦਿੱਤੀ ਗਈ ਹੈ |


ਉਨ੍ਹਾਂ ਕਿਹਾ ਕਿ ਇਸ ਹਮਲੇ ਦਾ ਜਵਾਬ ਦੇਣ ਲਈ ਸੈਨਾ ਸਮਾਂ ਜਗ੍ਹਾ ਅਤੇ ਤਾਰੀਖ ਦਾ ਐਲਾਨ ਆਪਣੇ ਅਨੁਸਾਰ ਕਰੇਗੀ ਅਤੇ ਜ਼ਰੂਰ ਕਰੇਗੀ |